ਕੋਲਕਾਤਾ - ਪੱਛਮ ਬੰਗਾਲ ਦੀ ਦੁਰਗਾ ਪੂਜਾ ਵੀ ਇਸ ਵਾਰ ਕੋਰੋਨਾ ਦੀ ਭੇਟ ਚੜ੍ਹ ਗਈ ਹੈ। ਹਾਲਾਤ ਇਹ ਹਨ ਕਿ ਜਿਨ੍ਹਾਂ ਪੰਡਾਲਾਂ ’ਤੇ ਕਰੋਡ਼ਾਂ ਰੁਪਏ ਖਰਚ ਹੁੰਦੇ ਸਨ, ਉਨ੍ਹਾਂ ਦਾ ਖਰਚ ਇਸ ਸਾਲ 8-10 ਲੱਖ ਰੁਪਏ ’ਤੇ ਆ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਇੱਥੇ ਬਿਜ਼ਨੈੱਸ ਘਰਾਣਿਆਂ ਤੋਂ ਮਿਲਣ ਵਾਲੇ ਚੰਦੇ (ਫੰਡਿੰਗ) ’ਚ ਭਾਰੀ ਕਮੀ ਆਈ ਹੈ। ਇਸ ਨਾਲ ਪੰਡਾਲਾਂ ਨੇ ਸੀਮਿਤ ਖਰਚ ਕੀਤਾ ਹੈ। ਬੰਗਾਲ ਦੇ ਦੁਰਗਾ ਪੂਜਾ ਦੇ ਇਤਹਾਸ ’ਚ ਪਹਿਲੀ ਵਾਰ ਇਹ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਪੰਡਾਲਾਂ ’ਚ ਨਾ ਤਾਂ ਕੋਈ ਖਾਸ ਤਾਮਝਾਮ ਕੀਤਾ ਗਿਆ ਹੈ ਅਤੇ ਨਾ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਹਨ।
ਫੋਰਮ ਫਾਰ ਦੁਰਗੋਤਸਵ ਮੁਤਾਬਕ 5 ਦਿਨਾਂ ਤੱਕ ਚੱਲਣ ਵਾਲੀ ਕੋਲਕਾਤਾ ਦੀ 100 ਵੱਡੀ ਪੂਜਾ ਫੈਸਟੀਵਲ ’ਚ ਕਰੀਬ 4500 ਕਰੋਡ਼ ਰੁਪਏ ਦਾ ਲੈਣ-ਦੇਣ ਹੁੰਦਾ ਹੈ, ਜਦੋਂਕਿ ਪੂਰੇ ਪ. ਬੰਗਾਲ ’ਚ ਤਕਰੀਬਨ 15,000 ਕਰੋਡ਼ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਉਥੇ ਹੀ, ਲੱਖਾਂ ਦੀ ਗਿਣਤੀ ’ਚ ਰੋਜ਼ਗਾਰ ਦੇਣ ਵਾਲੀ ਇਸ ਪੂਜਾ ਨੇ ਇਸ ਸਾਲ ਕਈ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਟੂਰ ਐਂਡ ਟਰੈਵਲ, ਫੂਡ ਅਤੇ ਗਾਰਮੈਂਟਸ ਇੰਡਸਟਰੀ ਠੱਪ ਹੋਣ ਕਾਰਣ ਇਸ ਸਾਲ ਸਿਰਫ 30-40 ਫੀਸਦੀ ਨੂੰ ਹੀ ਕੰਮ ਮਿਲ ਪਾਇਆ ਹੈ।
ਕੋਲਕਾਤਾ ’ਚ ਹਰ ਸਾਲ ਕੁਲ 4500 ਕੁ ਯੂਨਿਟੀ ਪੂਜਾ ਹੁੰਦੀਆਂ ਹਨ। ਇਨ੍ਹਾਂ ’ਚ 200 ਪੂਜਾ ਅਜਿਹੀਆਂ ਹਨ, ਜਿਨ੍ਹਾਂ ’ਚ ਹਰ ਪੂਜਾ ’ਚ 50 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। 4300 ਅਜਿਹੇ ਪੂਜਾ ਪੰਡਾਲ ਹਨ, ਜਿਨ੍ਹਾਂ ’ਚ 20 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਕੁਲ ਮਿਲਾ ਕੇ ਇਕ ਲੱਖ ਦੇ ਕਰੀਬ ਰੋਜ਼ਗਾਰ ਸਿਰਜਿਤ ਹੁੰਦੇ ਹਨ ਅਤੇ 10,000 ਅਸਥਾਈ ਰੋਜ਼ਗਾਰ ਪੈਦਾ ਹੁੰਦੇ ਹਨ। ਇਨ੍ਹਾਂ ’ਚ ਟੈਕਸੀ ਡਰਾਈਵਰ, ਟੂਰ ਗਾਈਡਸ ਆਦਿ ਹੁੰਦੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ
ਕਾਰਪੋਰੇਟ ਜਗਤ ਤੋਂ ਨਹੀਂ ਮਿਲਿਆ ਜ਼ਿਆਦਾ ਸਹਿਯੋਗ
ਬੰਗਾਲ ਦੀ ਦੁਰਗਾ ਪੂਜਾ ਕਰੀਬ 80 ਫੀਸਦੀ ਖਰਚ ਸਪਾਂਸਰਸ਼ਿਪ ’ਤੇ ਨਿਰਭਰ ਰਹਿੰਦਾ ਹੈ। ਬਾਕੀ ਰਕਮ ਇਲਾਕੇ ਤੋਂ ਚੰਦਾ ਇਕੱਠਾ ਕਰ ਕੇ ਅਤੇ ਪ੍ਰਾਈਜ਼ ਮਣੀ ਤੋਂ ਜੁਟਾਈ ਜਾਂਦੀ ਹੈ। ਇਸ ਸਾਲ ਕਾਰਪੋਰੇਟ ਜਗਤ ਵੱਲੋਂ ਕੁੱਝ ਖਾਸ ਮਦਦ ਨਹੀਂ ਮਿਲ ਪਾਈ ਹੈ। ਕੋਰੋਨਾ ਅਤੇ ਲਾਕਡਾਊਨ ਦੌਰਾਨ ਲੱਗਭੱਗ ਸਾਰੇ ਸੈਕਟਰਸ ਪ੍ਰਭਾਵਿਤ ਹੋਏ ਹਨ। ਹਰ ਸਾਲ ਕਾਰਪੋਰੇਟ ਜਗਤ ਵੱਲੋਂ ਜਿੰਨਾ ਫੰਡ ਮਿਲਦਾ ਸੀ, ਉਸ ਦਾ ਸਿਰਫ 25 ਫੀਸਦੀ ਹੀ ਫੰਡ ਮਿਲਿਆ। ਕੰਪਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਦੌਰਾਨ ਪਹਿਲਾਂ ਹੀ ਉਹ ਨੁਕਸਾਨ ’ਚ ਹਨ, ਉਤੋਂ ਮਹਾਮਾਰੀ ’ਚ ਜ਼ਿਆਦਾਤਰ ਲੋਕ ਘੁੰਮਣ-ਫਿਰਣ ਤੋਂ ਬੱਚ ਰਹੇ ਹਨ। ਅਜਿਹੇ ’ਚ ਕੰਪਨੀਆਂ ਨੂੰ ਬ੍ਰਾਂਡਿੰਗ ਵੱਲੋਂ ਕੁੱਝ ਖਾਸ ਫਾਇਦਾ ਨਜ਼ਰ ਨਹੀਂ ਆ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੀ ਇਸ ਵੈੱਬਸਾਈਟ ਤੋਂ ਖ਼ਰੀਦੋ ਵਾਹਨ, ਨਹੀਂ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ
ਬ੍ਰਾਂਡ ਦੇ ਜਾਣਕਾਰਾਂ ਮੁਤਾਬਕ ਕੋਲਕਾਤਾ ਪੂਜਾ ਦੌਰਾਨ ਕਾਰਪੋਰੇਟ 800 ਤੋਂ ਲੈ ਕੇ 1000 ਕਰੋਡ਼ ਰੁਪਏ ਤੋਂ ਜ਼ਿਆਦਾ ਤੱਕ ਖਰਚ ਕਰਦੇ ਹਨ। ਇਸ ’ਚੋਂ ਬੈਨਰਜ਼ ਦੇ ਐਡਵਰਟਾਈਜ਼ ਅਤੇ ਗੇਟ ’ਤੇ 1500-2000 ਕਰੋਡ਼ ਰੁਪਏ ਦਾ ਖਰਚ ਹੁੰਦਾ ਹੈ। ਇਸ ਸਾਲ ਆਯੋਜਕਾਂ ਦੇ ਸਾਹਮਣੇ ਪੂਜਾ ਦਾ ਖਰਚ ਕੱਢਣਾ ਚੁਣੌਤੀ ਭਰਿਆ ਹੈ। ਉੱਤੋਂ ਕਲਕੱਤਾ ਹਾਈਕੋਰਟ ਦਾ ਆਦੇਸ਼ ਕਿ ਪੰਡਾਲ ’ਚ ਸੀਮਿਤ ਵਿਜ਼ਿਟਰਸ ਦੀ ਹੀ ਐਂਟਰੀ ਹੋਵੇਗੀ। ਇਸ ਫੈਸਲੇ ਨੇ ਆਯੋਜਕਾਂ ਦੇ ਸਾਹਮਣੇ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਆਦੇਸ਼ ਤੋਂ ਬਾਅਦ ਕਈ ਸਪਾਂਸਰਸ ਨੇ ਪੂਜਾ ਪੰਡਾਲ ਨੂੰ ਸਪਾਂਸਰ ਕਰਨ ਤੋਂ ਮਨ੍ਹਾ ਕਰ ਦਿੱਤਾ।
ਦੁਰਗਾ ਪੂਜਾ ਤੋਂ ਹੋ ਜਾਂਦੀ ਸੀ ਸਾਲ ਭਰ ਦੀ ਕਮਾਈ
ਹਜ਼ਾਰਾਂ ਦੀ ਗਿਣਤੀ ’ਚ ਅਜਿਹੇ ਲੇਬਰ ਤੋਂ ਲੈ ਕੇ ਮੂਰਤਕਾਰ ਅਤੇ ਪੂਜਾ ਦੌਰਾਨ ਛੋਟੇ-ਛੋਟੇ ਫੂਡ ਦਾ ਸਟਾਲ ਲਾਉਣ ਵਾਲਿਆਂ ਦੀ ਕਮਾਈ ’ਤੇ ਸਿੱਧਾ ਅਸਰ ਪਿਆ ਹੈ। ਇਨ੍ਹਾਂ ਦੀ ਕਮਾਈ ਦਾ ਜ਼ਰੀਆ ਹੀ ਦੁਰਗਾ ਪੂਜਾ ਹੈ। ਇਸ ਸਮੇਂ ਇਨ੍ਹਾਂ ਦੀ ਕਮਾਈ ਇੰਨੀ ਹੋ ਜਾਂਦੀ ਹੈ ਕਿ ਇਹ ਸਾਲ ਭਰ ਛੋਟੇ-ਮੋਟੇ ਹੋਰ ਕੰਮ ਕਰ ਕੇ ਵੀ ਘਰ-ਪਰਿਵਾਰ ਮੈਨੇਜ ਕਰ ਲੈਂਦੇ ਸਨ। ਪਿਛਲੇ 10 ਸਾਲਾਂ ਤੋਂ ਪੰਡਾਲ ਕੋਲ ਫੂਡ ਟਰੱਕ ਦਾ ਕਾਰੋਬਾਰ ਕਰ ਰਹੇ ਆਮਿਰ ਅਲੀ ਇਸ ਸਾਲ ਸਿਰਫ 15-20 ਹਜ਼ਾਰ ਰੁਪਏ ਦੀ ਕਮਾਈ ਕਰ ਪਾਏ ਹਨ। ਹਰ ਸਾਲ ਪੂਜਾ ’ਚ ਉਹ ਇਨ੍ਹਾਂ 5 ਤੋਂ 6 ਦਿਨਾਂ ’ਚ 2 ਲੱਖ ਤੋਂ ਜ਼ਿਆਦਾ ਕਮਾ ਲੈਂਦੇ ਸਨ।
ਇਹ ਵੀ ਪੜ੍ਹੋ : ਵੱਡਾ ਫੈਸਲਾ: ਸਰਕਾਰ ਨੇ ਮੋਟਰ ਵਾਹਨ ਐਕਟ 'ਚ ਕੀਤਾ ਬਦਲਾਅ, ਤੁਹਾਡੇ 'ਤੇ ਹੋਵੇਗਾ ਇਹ ਅਸਰ
ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ 73.77 'ਤੇ 16 ਪੈਸੇ ਹੇਠਾਂ
NEXT STORY