ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਈਪੀਐਫਓ ਨੇ ਜਨਵਰੀ 2024 ਵਿੱਚ ਕੁੱਲ 16.02 ਲੱਖ ਮੈਂਬਰ ਸ਼ਾਮਲ ਕੀਤੇ। ਇਹ ਜਾਣਕਾਰੀ ਐਤਵਾਰ ਨੂੰ ਜਾਰੀ ਕੀਤੇ ਗਏ ਪੇਰੋਲ ਡੇਟਾ ਤੋਂ ਮਿਲੀ ਹੈ। ਕਿਰਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜਨਵਰੀ 2024 ਵਿੱਚ ਪਹਿਲੀ ਵਾਰ ਲਗਭਗ 8.08 ਲੱਖ ਮੈਂਬਰ ਭਰਤੀ ਕੀਤੇ ਗਏ ਸਨ।
ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ
ਮੰਤਰਾਲੇ ਨੇ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਆਰਜ਼ੀ ਪੇਰੋਲ ਡੇਟਾ ਦੇ ਅਨੁਸਾਰ ਈਪੀਐੱਫਓ ਨੇ ਜਨਵਰੀ 2024 ਵਿੱਚ ਸ਼ੁੱਧ ਅਧਾਰ 'ਤੇ 16.02 ਲੱਖ ਮੈਂਬਰਾਂ ਨੂੰ ਜੋੜਿਆ ਹੈ। ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੈਂਬਰ 18-25 ਸਾਲ ਦੀ ਉਮਰ ਦੇ ਹਨ। ਉਨ੍ਹਾਂ ਦੀ ਗਿਣਤੀ ਜਨਵਰੀ 2024 ਵਿੱਚ ਸ਼ਾਮਲ ਕੀਤੇ ਗਏ ਕੁੱਲ ਨਵੇਂ ਮੈਂਬਰਾਂ ਦਾ 56.41 ਫ਼ੀਸਦੀ ਹੈ। ਇਹ ਦਰਸਾਉਂਦਾ ਹੈ ਕਿ ਸੰਗਠਿਤ ਕਰਮਚਾਰੀਆਂ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਵਿਅਕਤੀਆਂ ਵਿੱਚ ਨੌਜਵਾਨ ਹਨ। ਇਹ ਮੁੱਖ ਤੌਰ 'ਤੇ ਪਹਿਲੀ ਵਾਰ ਨੌਕਰੀ ਲੱਭਣ ਵਾਲੇ ਹਨ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਪੇਰੋਲ ਡੇਟਾ ਦਿਖਾਉਂਦਾ ਹੈ ਕਿ ਲਗਭਗ 12.17 ਲੱਖ ਮੈਂਬਰ, ਜੋ EPFO ਸਕੀਮਾਂ ਤੋਂ ਬਾਹਰ ਹੋ ਗਏ ਸਨ, ਦੁਬਾਰਾ ਸ਼ਾਮਲ ਹੋਏ ਹਨ। ਇਨ੍ਹਾਂ ਮੈਂਬਰਾਂ ਨੇ ਆਪਣੀਆਂ ਨੌਕਰੀਆਂ ਬਦਲ ਲਈਆਂ ਅਤੇ ਈਪੀਐੱਫਓ ਦੇ ਦਾਇਰੇ ਅਧੀਨ ਅਦਾਰਿਆਂ ਵਿੱਚ ਮੁੜ ਸ਼ਾਮਲ ਹੋ ਗਏ। ਉਨ੍ਹਾਂ ਨੇ ਆਪਣੇ ਫੰਡ ਟ੍ਰਾਂਸਫਰ ਕਰਨ ਦੀ ਚੋਣ ਕੀਤੀ। ਅੰਕੜਿਆਂ ਅਨੁਸਾਰ 8.08 ਲੱਖ ਨਵੇਂ ਮੈਂਬਰਾਂ ਵਿੱਚੋਂ 2.05 ਲੱਖ ਦੇ ਕਰੀਬ ਮਹਿਲਾ ਮੈਂਬਰ ਹਨ। ਇਸ ਤੋਂ ਇਲਾਵਾ ਸਮੀਖਿਆ ਅਧੀਨ ਮਹੀਨੇ ਵਿੱਚ ਜੋੜੀਆਂ ਗਈਆਂ ਕੁੱਲ ਮਹਿਲਾ ਮੈਂਬਰਾਂ ਦੀ ਗਿਣਤੀ ਲਗਭਗ 3.03 ਲੱਖ ਸੀ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ ਦੀਆਂ ਗਰਮੀਆਂ 'ਚ 30 ਨਵੇਂ ਉਤਪਾਦ ਪੇਸ਼ ਕਰੇਗੀ ਮਦਰ ਡੇਅਰੀ
NEXT STORY