ਨਵੀਂ ਦਿੱਲੀ - ਅੱਜ ਭਾਵ ਸੋਮਵਾਰ ਨੂੰ ਯੂਰਪ ਦੇ 19 ਦੇਸ਼ਾਂ ਦੀ ਮੁਦਰਾ ਯੂਰੋ 0.7 ਫ਼ੀਸਦੀ ਡਿੱਗ ਕੇ 98.80 ਯੂ.ਐੱਸ. ਸੈਂਟ ਦੇ ਭਾਅ 'ਤੇ ਫਿਸਲ ਗਿਆ ਜਿਹੜਾ ਸਾਲ 2002 ਦੇ ਬਾਅਦ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ ਯੂਰੋ ਸਟਾਕਸ 50 ਫਿਊਚਰਸ ਵੀ 3.3 ਫ਼ੀਸਦੀ ਡਿੱਗ ਗਿਆ। ਦਰਅਸਲ ਰੂਸ ਨੇ ਯੂਰਪ ਨੂੰ ਸਪਲਾਈ ਕਰਨ ਵਾਲੀ ਇਕ ਪ੍ਰਮੁੱਖ ਗੈਸ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਕਾਰੋਬਾਰੀਆਂ ਅਤੇ ਨਿਵਾਸੀਆਂ ਨੂੰ ਠੰਡ ਦੇ ਮੌਸਮ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਸ ਪਾਈਪਲਾਈਨ ਦੇ ਬੰਦ ਹੋਣ ਕਾਰਨ ਯੂਰੋ ਅਤੇ ਯੂਰਪੀਅਨ ਸਟਾਕ ਫਿਊਚਰਸ ਵਿਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨੈਸ਼ਨਲ ਆਸਟ੍ਰੇਲਿਆ ਬੈਂਕ ਦੇ ਮੁਦਰਾ ਰਣਨੀਤੀਕਾਰ ਰੋਡ੍ਰਿਗੋ ਕੈਟਰਿਲ ਦਾ ਕਹਿਣਾ ਹੈ ਕਿ ਰੂਸ ਨੇ ਯੂਰਪ ਨੂੰ ਗੈਸ ਸਪਲਾਈ ਲਈ ਅਣਮਿੱਥੇ ਸਮੇਂ ਲਈ ਕਟੌਤੀ ਦਾ ਐਲਾਨ ਕੀਤਾ ਹੈ। ਜਿਸ ਕਾਰਨ ਯੂਰੋ ਵਿਚ ਅੱਗੇ ਵੀ ਗਿਰਾਵਟ ਜਾਰੀ ਰਹਿ ਸਕਦੀ ਹੈ। ਗੈਸ ਦੀ ਗੈਰ-ਉਪਲਬਧਤਾ ਦਾ ਮਤਲਬ ਹੈ ਕਿ ਕੋਈ ਵਾਧਾ ਨਹੀਂ ਹੋਵੇਗਾ ਅਤੇ ਯੂਰਪੀਅਨ ਸੈਂਟਰਲ ਬੈਂਕ (ਈਸੀਬੀ) ਸਖ਼ਤ ਰੁਖ਼ ਅਪਣਾ ਸਕਦਾ ਹੈ।
ਜਿਸ ਸਮੇਂ ਤੋਂ ਰੂਸ ਅਤੇ ਯੁਕ੍ਰੇਨ ਦਰਮਿਆਨ ਜੰਗ ਸ਼ੁਰੂ ਹੋਈ ਹੈ, ਯੂਰਪ ਵਿਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ। ਰੂਸ ਦੀ ਸਰਕਾਰੀ ਗੈਸ ਉਤਪਾਦਕ ਕੰਪਨੀ ਗੈਜਪ੍ਰੋਮ ਪੀਜੇਐੱਸਸੀ ਨੇ ਸ਼ੁੱਕਰਵਾਰ ਨੂੰ ਨਾਰਡ ਸਟ੍ਰੀਮ ਪਾਈਪਲਾਈਨ ਜ਼ਰੀਏ ਸਪਲਾਈ ਨੂੰ ਅਣਮਿੱਥੇ ਸਮੇਂ ਲਈ ਰੋਕਣ ਦਾ ਐਲਾਨ ਕੀਤਾ ਸੀ। ਗੈਸ ਸਪਲਾਈ ਵਿਚ ਕਟੌਤੀ ਉਸ ਸਮੇਂ ਹੋਈ ਹੈ ਜਦੋਂ ਯੂਰਪੀਅਨ ਸੈਂਟਰਲ ਬੈਂਕਾਂ 'ਤੇ ਵਧਦੀ ਮਹਿੰਗਾਈ ਕਾਰਨ ਮੁਦਰਾ ਨੀਤੀਆਂ ਨੂੰ ਸਖ਼ਤ ਕਰਨ ਦਾ ਦਬਾਅ ਬਣਿਆ ਹੋਇਆ ਹੈ।
ਅਜੇ ਹੋਰ ਫਿਸਲ ਸਕਦਾ ਹੈ ਯੂਰੋ
ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਤਿੰਨ ਮਨਹੀਨਿਆਂ ਵਿਚ ਯੂਰੋ ਦੀ ਕੀਮਤ 99 ਸੈਂਟਸ ਤੋਂ 97 ਸੈਂਟਸ ਤੱਕ ਆ ਸਕਦੀ ਹੈ। ਇਹ ਰਿਪੋਰਟ ਰਾਹਤ ਪੈਕੇਜ ਦੇ ਐਲਾਨ ਤੋਂ ਜਾਰੀ ਹੋਈ ਸੀ। ਐਤਵਾਰ ਨੂੰ ਜਰਮਨੀ ਨੇ 6500 ਕਰੋੜ ਯੂਰੋ(6500 ਕਰੋੜ ਡਾਲਰ) ਦਾ ਐਲਾਨ ਕੀਤਾ ਸੀ ਜਦੋਂਕਿ ਫਿਨਲੈਂਡ ਨੇ ਪਾਵਰ ਮਾਰਕਿਟ ਨੂੰ ਸਥਿਰ ਰੱਖਣ ਲਈ 2300 ਕਰੋੜ ਡਾਲਰ ਅਤੇ ਸਵੀਡਨ ਨੇ ਸ਼ਨੀਵਾਰ ਨੂੰ 2300 ਕਰੋੜ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਸੀ। ਗੋਲਡਮੈਨ ਸਾਕਸ ਮੁਤਾਬਕ 6 ਮਹੀਨਿਆਂ ਤੋਂ ਵੀ ਘੱਟ ਸਮੇਂ ਤੱਕ ਯੂਰੋ 1 ਡਾਲਰ ਦੇ ਹੇਠਾਂ ਭਾਅ 'ਤੇ ਰਹੇਗਾ ਜਦੋਂਕਿ ਪਹਿਲਾਂ 1.02 ਡਾਲਰ ਤੱਕ ਦੀ ਰਿਕਵਰੀ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਸੈਕਸ ਫਿਰ 59,000 ਅੰਕਾਂ ਦੇ ਪਾਰ, ਨਿਫਟੀ 126 ਅੰਕ ਮਜ਼ਬੂਤ
NEXT STORY