ਪੰਚਕੂਲਾ-ਖਪਤਕਾਰ ਨੂੰ ਮੀਟਰ ਖਰਾਬ ਹੋਣ 'ਤੇ ਬਿੱਲ ਲੱਖ ਰੁਪਏ ਤੋਂ ਜ਼ਿਆਦਾ ਭੇਜਣ ਦੇ ਮਾਮਲੇ 'ਚ ਕੰਜ਼ਿਊਮਰ ਫੋਰਮ ਨੇ ਬਿਜਲੀ ਨਿਗਮ ਨੂੰ 25,000 ਰੁਪਏ ਦੇ ਜੁਰਮਾਨੇ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਸੈਕਟਰ-19 ਨਿਵਾਸੀ ਦੀਵਾਨ ਚੰਦ ਨੇ ਘਰੇਲੂ ਬਿਜਲੀ ਦਾ ਕੁਨੈਕਸ਼ਨ ਲਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਸੁਖਵਿੰਦਰ ਸਿੰਘ ਨੇ ਬਿਜਲੀ ਦਾ ਕੁਨੈਕਸ਼ਨ ਕਟਵਾਉਣ ਦੀ ਅਰਜ਼ੀ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਦੌਰਾਨ ਸਤੰਬਰ, 2015 ਨੂੰ ਖਪਤਕਾਰ ਦਾ ਬਿਜਲੀ ਦਾ ਮੀਟਰ ਖ਼ਰਾਬ ਹੋ ਗਿਆ, ਜਿਸ ਦੀ ਸ਼ਿਕਾਇਤ ਬਿਜਲੀ ਨਿਗਮ ਦੇ ਦਫਤਰ 'ਚ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਥੇ ਹੀ ਬਿਜਲੀ ਨਿਗਮ ਵੱਲੋਂ ਸ਼ਿਕਾਇਤ ਤੋਂ ਕੁਝ ਦਿਨ ਬਾਅਦ ਅਚਾਨਕ ਚੈਕਿੰਗ ਕੀਤੀ ਗਈ। ਖਪਤਕਾਰ ਦੇ ਮੀਟਰ 'ਚ ਇਕ ਦਿਨ (29 ਤੋਂ 30 ਅਕਤੂਬਰ, 2015) ਦੀ ਬਿਜਲੀ ਖਪਤ 8635 ਯੂਨਿਟ ਨੋਟ ਕੀਤੀ ਗਈ। ਬਿਜਲੀ ਨਿਗਮ ਨੇ ਮੀਟਰ ਰੀਡਿੰਗ ਦੇ ਆਧਾਰ 'ਤੇ 1.21 ਲੱਖ ਰੁਪਏ ਦਾ ਬਿੱਲ ਜਾਰੀ ਕਰ ਕੇ ਉਸ ਨੂੰ ਭਰਨ ਲਈ ਕਿਹਾ। ਖਪਤਕਾਰ ਨੇ ਘਰ 'ਚ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ-ਇਲੈਕਟ੍ਰਿਕ ਸਾਮਾਨ ਦੀ ਪੂਰੀ ਡਿਟੇਲ ਬਿਜਲੀ ਨਿਗਮ ਨੂੰ ਦਿੱਤੀ ਅਤੇ ਜਾਰੀ ਕੀਤੇ ਗਏ ਗਲਤ ਬਿੱਲ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਪਰ ਬਿੱਲ ਜਮ੍ਹਾ ਨਾ ਕਰਨ 'ਤੇ ਖਪਤਕਾਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਖਪਤਕਾਰ ਨੇ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਦਰਜ ਕੀਤੀ।
ਕੀ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਧਰਮਪਾਲ, ਮੈਂਬਰ ਜਗਮੋਹਨ ਸਿੰਘ, ਅਨੀਤਾ ਕਪੂਰ ਦੀ ਬੈਂਚ ਨੇ ਇਸ ਮਾਮਲੇ 'ਚ ਫੈਸਲਾ ਸੁਣਾਇਆ। ਫੋਰਮ ਨੇ ਬਿਜਲੀ ਨਿਗਮ ਨੂੰ ਸਤੰਬਰ, 2015 ਤੋਂ ਪਹਿਲਾਂ ਦੇ 6 ਮਹੀਨੇ ਦੇ ਬਿੱਲ ਦੇ ਹਿਸਾਬ ਨਾਲ ਔਸਤਨ ਬਿਜਲੀ ਦਾ ਬਿੱਲ ਜਾਰੀ ਕਰਨ ਲਈ ਕਿਹਾ, ਇਸ ਦੇ ਨਾਲ ਹੀ ਬਿਜਲੀ ਬਿੱਲ ਦੀ ਰਾਸ਼ੀ ਜਮ੍ਹਾ ਕਰਨ ਲਈ 7 ਦਿਨ ਦਾ ਸਮਾਂ ਦਿੱਤੇ ਜਾਣ ਲਈ ਵੀ ਕਿਹਾ ਹੈ। ਫੋਰਮ ਨੇ ਖਪਤਕਾਰ ਵਲੋਂ ਬਿਜਲੀ ਬਿੱਲ ਦੀ ਰਾਸ਼ੀ ਜਮ੍ਹਾ ਕਰਦਿਆਂ ਹੀ ਬਿਜਲੀ ਦਾ ਕੁਨੈਕਸ਼ਨ ਖਪਤਕਾਰ ਦੇ ਘਰ ਲਗਾ ਦਿੱਤੇ ਜਾਣ ਦਾ ਵੀ ਹੁਕਮ ਦਿੱਤਾ। ਫੋਰਮ ਨੇ ਮਾਮਲੇ 'ਚ ਖਪਤਕਾਰ ਨੂੰ ਹੋਈ ਮਾਨਸਿਕ-ਸਰੀਰਕ ਪ੍ਰੇਸ਼ਾਨੀ ਅਤੇ ਮੁਕਦਮੇ ਦੀ ਰਾਸ਼ੀ ਦੇ ਤਹਿਤ ਬਿਜਲੀ ਨਿਗਮ 'ਤੇ 25,000 ਰੁਪਏ ਜੁਰਮਾਨਾ ਲਾਇਆ ਹੈ।
ਭੁਗਤਾਨ ਲਈ ਜ਼ਰੂਰੀ ਨਹੀਂ ਮੋਬਾਇਲ ਨੰਬਰ ਅਤੇ ਬੈਂਕ ਡਿਟੇਲ
NEXT STORY