ਜੇਨੇਵਾ-ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਡਾਇਰੈਕਟਰ ਜਨਰਲ ਰਾਬਰਟੋ ਏਜੇਵੇਦੋ ਨੇ ਚਿਤਾਵਨੀ ਦਿੱਤੀ ਕਿ ਉਸ ਨੂੰ ਇਸ ਸਾਲ ਅਤੇ ਅਗਲੇ ਸਾਲ ਕੌਮਾਂਤਰੀ ਵਪਾਰ 'ਚ ਮਜ਼ਬੂਤ ਵਾਧੇ ਦੀ ਉਮੀਦ ਹੈ ਪਰ ਵੱਖ-ਵੱਖ ਦੇਸ਼ਾਂ ਦੇ ਹਿਫਾਜਤਵਾਦੀ ਕਦਮ ਚੁੱਕਣ ਨਾਲ ਵਾਧੇ ਦੀ ਇਸ ਉਮੀਦ ਨੂੰ ਝਟਕਾ ਲੱਗ ਸਕਦਾ ਹੈ। ਡਬਲਿਊ. ਟੀ. ਓ. ਅਨੁਸਾਰ ਕੌਮਾਂਤਰੀ ਵਪਾਰ 'ਚ ਇਸ ਸਾਲ 4.4 ਫ਼ੀਸਦੀ ਦੀ ਦਰ ਨਾਲ ਅਤੇ ਅਗਲੇ ਸਾਲ 4 ਫ਼ੀਸਦੀ ਦੀ ਦਰ ਨਾਲ ਵਾਧੇ ਦਾ ਅੰਦਾਜ਼ਾ ਹੈ।
ਡਬਲਿਊ. ਟੀ. ਓ. ਨੇ ਹਾਲੀਆ ਅਗਾਊਂ ਅੰਦਾਜ਼ੇ 'ਚ ਕਿਹਾ ਕਿ ਵਿੱਤੀ ਸੰਕਟ ਤੋਂ ਬਾਅਦ ਖਤਰਾ ਕਿਸੇ ਵੀ ਹੋਰ ਸਮਾਂ ਤੋਂ ਜ਼ਿਆਦਾ ਸੰਤੁਲਿਤ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਦੁਚਿੱਤੀ ਇਕ ਵਾਰ ਫਿਰ ਤੋਂ ਵਧੀ ਹੈ। ਵਿਸ਼ਵ ਦੀਆਂ ਸਿਖਰਲੀਆਂ ਅਰਥਵਿਵਸਥਾਵਾਂ ਵੱਲੋਂ ਚੁੱਕੇ ਜਾਣ ਵਾਲੇ ਹਿਫਾਜਤਵਾਦੀ ਕਦਮਾਂ ਦਾ ਅਸਰ ਦੁਚਿੱਤੀ ਵਾਲਾ ਬਣਿਆ ਹੋਇਆ ਹੈ। ਏਜੇਵੇਦੋ ਨੇ ਕਿਹਾ ਕਿ ਦੇਸ਼ਾਂ ਨੂੰ ਸਿੱਧੇ ਟਕਰਾਅ ਦੀ ਬਜਾਏ ਬਹੁ-ਪੱਖੀ ਤਰੀਕੇ ਨਾਲ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ''ਡਬਲਿਊ. ਟੀ. ਓ. ਮੈਂਬਰਾਂ 'ਚ ਟਕਰਾਅ ਪੈਦਾ ਕਰਨ ਵਾਲੀਆਂ ਵਪਾਰਕ ਸਮੱਸਿਆਵਾਂ ਦਾ ਹੱਲ ਸਮੂਹਿਕ ਤਰੀਕੇ ਨਾਲ ਬਿਹਤਰ ਢੰਗ ਨਾਲ ਕੱਢਿਆ ਜਾ ਸਕਦਾ ਹੈ। ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੌਸਲਾ ਵਰਤਣ ਅਤੇ ਗੰਭੀਰ ਗੱਲਬਾਤ ਰਾਹੀਂ ਮਤਭੇਦਾਂ ਨੂੰ ਦੂਰ ਕਰਨ।''
ਪ੍ਰਚੂਨ ਮਹਿੰਗਾਈ ਦਰ ਘਟ ਕੇ 5 ਮਹੀਨਿਆਂ ਦੇ ਹੇਠਲੇ ਪੱਧਰ 'ਤੇ
NEXT STORY