ਨਵੀਂ ਦਿੱਲੀ (ਇੰਟ.) – ਵਿਦੇਸ਼ਾਂ ’ਚ ਸਾਲ 2022-23 ਦੌਰਾਨ ਭਾਰਤੀ ਦਸਤਕਾਰੀ ਦੀ ਮੰਗ ’ਚ ਸੁਸਤੀ ਦੇਖੀ ਗਈ। ਦਸਤਕਾਰੀ ਦੇ ਐਕਸਪੋਰਟ ’ਚ 11.51 ਫੀਸਦੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਣ ਇਸ ਤੋਂ ਪਹਿਲਾਂ ਵਾਲੇ ਸਾਲ ’ਚ ਓਵਰ ਸਟਾਕਿੰਗ ਦੇ ਨਾਲ ਰੂਸ-ਯੂਕ੍ਰੇਨ ਕਾਰਣ ਅਨਿਸ਼ਚਿਤਤਾ ਦਾ ਮਾਹੌਲ ਹੋਣਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਔਰਤ ਨੂੰ ਬਿੱਛੂ ਨੇ ਮਾਰਿਆ ਡੰਗ, ਨਾਗਪੁਰ ਤੋਂ ਮੁੰਬਈ ਜਾ ਰਹੀ ਸੀ ਉਡਾਣ
ਹੈਂਡੀਕਰਾਫਟ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈ. ਪੀ. ਸੀ. ਐੱਚ.) ਦੇ ਅੰਕੜਿਆਂ ਮੁਤਾਬਕ ਸਾਲ 2022-23 ’ਚ 29,426 ਕਰੋੜ ਰੁਪਏ ਮੁੱਲ ਦੇ ਹੈਂਡੀਕਰਾਫਟ ਉਤਪਾਦਾਂ ਦਾ ਐਕਸਪੋਰਟ ਹੋਇਆ ਜੋ ਸਾਲ 2021-22 ’ਚ ਐਕਸਪੋਰਟ ਹੋਏ 33,253 ਕਰੋੜ ਰੁਪਏ ਮੁੱਲ ਦੇ ਹੈਂਡੀਕਰਾਫਟ ਉਤਪਾਦਾਂ ’ਚੋਂ 11.51 ਫੀਸਦੀ ਘੱਟ ਹੈ।
ਡਾਲਰ ਦੇ ਲਿਹਾਜ ਨਾਲ ਹੈਂਡੀਕਰਾਫਟ ਐਕਸਪੋਰਟ 19.65 ਫੀਸਦੀ ਘਟ ਕੇ 358.35 ਕਰੋੜ ਡਾਲਰ ਦਰਜ ਕੀਤਾ ਗਿਆ। ਵੁਡਵੇਅਰ ਦਾ ਐਕਸਪੋਰਟ 13.78 ਫੀਸਦੀ ਘਟ ਕੇ 7,829 ਕਰੋੜ ਰੁਪਏ, ਕਸੀਦਾਕਾਰੀ ਦਾ ਐਕਸਪੋਰਟ 18.72 ਫੀਸਦੀ ਡਿਗ ਕੇ 4,341 ਕਰੋੜ, ਆਰਟਮੈਟਲ ਵੇਅਰ ਦਾ ਐਕਸਪੋਰਟ 7.77 ਫੀਸਦੀ ਘਟ ਕੇ 3,829 ਕਰੋੜ ਅਤੇ ਹੱਥ ਨਾਲ ਪ੍ਰਿੰਟੇਡ ਟੈਕਸਟਾਈਲ ਅਤੇ ਸਕਾਰਫ ਦਾ ਐਕਸਪੋਰਟ 7 ਫੀਸਦੀ ਘਟ ਕੇ 2,871 ਕਰੋੜ ਰੁਪਏ ਰਹਿ ਗਿਆ।
ਇਹ ਵੀ ਪੜ੍ਹੋ : ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ
ਅਗਰਬੱਤੀ ਅਤੇ ਇਤਰ ਦੇ ਐਕਸਪੋਰਟ ’ਚ 8.62 ਫੀਸਦੀ ਅਤੇ ਜਰੀ ਐਂਡ ਜਰੀ ਗੁੱਡਸ ਦੇ ਐਕਸਪੋਰਟ ’ਚ 13.44 ਫੀਸਦੀ ਕਮੀ ਆਈ। ਸਭ ਤੋਂ ਘੱਟ ਨਕਲੀ ਗਹਿਣਿਆਂ ਦੇ ਐਕਸੋਪਰਟ ’ਚ ਗਿਰਾਵਟ ਦੇਖੀ ਗਈ। ਇਸ ਦਾ ਐਕਸਪੋਰਟ ਸਿਰਫ 3.81 ਫੀਸਦੀ ਘਟ ਕੇ 1,480 ਕਰੋੜ ਰੁਪਏ ਦਰਜ ਕੀਤਾ ਗਿਆ।
ਈ. ਪੀ. ਸੀ. ਐੱਚ. ਦੇ ਕਾਰਜਕਾਰੀ ਡਾਇਰੈਕਟਰ ਆਰ. ਕੇ. ਵਰਮਾ ਨੇ ਦੱਸਿਆ ਕਿ ਕੋਵਿਡ ਦੀ ਮਾਰ ਤੋਂ ਉੱਭਰਣ ਕਾਰਨ ਸਾਲ 2021-22 ਦੌਰਾਨ ਵਿਦੇਸ਼ੀ ਖਰੀਦਦਾਰਾਂ ਨੇ ਭਾਰਤੀ ਹੈਂਡੀਕਰਾਫਟ ਦੀ ਭਾਰੀ ਮਾਤਰਾ ’ਚ ਖਰੀਦ ਕਰਨ ਨਾਲ ਇਨ੍ਹਾਂ ਦਾ ਐਕਸਪੋਰਟ 30 ਫੀਸਦੀ ਵਧਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold
NEXT STORY