ਨਵੀਂ ਦਿੱਲੀ (ਇੰਟ.)-ਫੀਏਟ ਕ੍ਰਿਸਲਰ ਆਟੋਮੋਬਾਇਲ (ਐੱਫ. ਸੀ. ਏ.) ਨੇ ਆਪਣੇ 1.3-ਲਿਟਰ ਮਲਟੀਜੈੱਟ ਡੀਜ਼ਲ ਇੰਜਣ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਇਸ ਇੰਜਣ ਨੂੰ ਕੰਪਨੀ ਨੇ ਜਨਰਲ ਮੋਟਰ ਨਾਲ ਮਿਲ ਕੇ ਤਿਆਰ ਕੀਤਾ ਸੀ ਜੋ ਬਾਅਦ ’ਚ ਭਾਰਤੀ ਬਾਜ਼ਾਰ ’ਚ ਦਾਖਲੇ ਦੇ ਨਾਲ ਦੇਸ਼ ਦੇ ਸਭ ਤੋਂ ਪਾਪੁਲਰ ਡੀਜ਼ਲ ਇੰਜਣ ਦੇ ਰੂਪ ’ਚ ਉਭਰਿਆ। ਹਾਲਾਂਕਿ ਦੇਸ਼ ’ਚ ਅਪ੍ਰੈਲ 2020 ਤੋਂ ਬੀ. ਐੱਸ.-6 ਨਾਰਮਸ ਲਾਗੂ ਹੋਣੇ ਹਨ, ਅਜਿਹੇ ’ਚ ਇਸ ਇੰਜਣ ਨੂੰ ਨਵੇਂ ਨਿਕਾਸੀ ਮਿਆਰਾਂ ’ਤੇ ਅਪਡੇਟ ਨਾ ਕਰਨ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ। ਹਾਲ ਹੀ ’ਚ ਫੀਏਟ ਦੇ ਪਲਾਂਟ ਦੀ ਇਕ ਇਮੇਜ ਸਾਹਮਣੇ ਆਈ ਹੈ, ਜਿਸ ’ਚ ਇਸ ਇੰਜਣ ਨੂੰ ਕਿਸੇ ਹੀਰੋ ਵਾਂਗ ਮਾਲਾ ਪਹਿਨਾ ਕੇ ਵਿਦਾਈ ਦਿੱਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਸ ਇੰਜਣ ਦਾ ਛੋਟਾ ਸਾਈਜ਼ ਇਸ ਦੀ ਸਫਲਤਾ ਦਾ ਸਭ ਤੋਂ ਵੱਡਾ ਮੁੱਖ ਕਾਰਣ ਹੈ, ਜਿਸ ਕਾਰਣ ਇਸ ਨੂੰ ਕਿਸੇ ਵੀ ਛੋਟੀ ਕਾਰ ’ਚ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ। ਇਹ ਇੰਜਣ ਕਿਸੇ ਹੋਰ ਛੋਟੇ ਡੀਜ਼ਲ ਇੰਜਣ ਨਾਲੋਂ ਜ਼ਿਆਦਾ ਰਿਫਾਈਨ ਅਤੇ ਸਸਤਾ ਸੀ ਅਤੇ ਇਸ ਦੀ ਪ੍ਰਫਾਰਮੈਂਸ ਬੇਮਿਸਾਲ ਸੀ। ਇਸ ਇੰਜਣ ਦਾ ਪ੍ਰੋਡਕਸ਼ਨ ਹੁਣ ਭਾਵੇਂ ਬੰਦ ਹੋ ਗਿਆ ਹੈ ਪਰ ਆਉਣ ਵਾਲੇ 10 ਸਾਲਾਂ ਤੱਕ ਕੰਪਨੀ ਇਸ ਦੇ ਪਾਰਟਸ ਉਪਲੱਬਧ ਕਰਵਾਉਂਦੀ ਰਹੇਗੀ।
ਫੀਏਟ ਦਾ ਇਹ ਡੀਜ਼ਲ ਇੰਜਣ ਭਾਰਤ ’ਚ ਮਾਰੂਤੀ, ਟਾਟਾ, ਫੀਏਟ, ਸ਼ੈਵਰਲੇ ਅਤੇ ਪ੍ਰੀਮੀਅਰ ਦੀਆਂ ਕੁਲ 24 ਕਾਰਾਂ ’ਚ ਦਿੱਤਾ ਗਿਆ ਸੀ। ਇਨ੍ਹਾਂ ’ਚ ਦੇਸ਼ ਦੀ ਸਭ ਤੋਂ ਪਾਪੁਲਰ ਹੈਚਬੈਕ ਮਾਰੂਤੀ ਸੁਜ਼ੂਕੀ ਸਵਿਫਟ, ਸਭ ਤੋਂ ਪਾਪੁਲਰ ਸੇਡਾਨ ਡਿਜ਼ਾਇਰ, ਫੀਏਟ ਪੁੰਟੋ, ਟਾਟਾ ਜੈਸਟ ਆਦਿ ਸ਼ਾਮਲ ਹਨ। ਇਸ ਇੰਜਣ ਦੀ ਟਾਰਕ ਡਲਿਵਰੀ ਕਮਾਲ ਦੀ ਸੀ। ਮਾਰੂਤੀ ਨੇ ਇਸ ਇੰਜਣ ਨੂੰ ‘ਡੀ. ਡੀ. ਆਈ. ਐੱਸ.’ ਨਾਂ ਦਿੱਤਾ ਸੀ ਤਾਂ ਉਥੇ ਹੀ ਟਾਟਾ ਨੇ ਇਸ ਨੂੰ ‘ਕਵਾਡਰਾਜੈੱਟ’ ਇੰਜਣ ਕਿਹਾ। ਕੌਮਾਂਤਰੀ ਬਾਜ਼ਾਰ ’ਚ ਇਹ ਇੰਜਣ ਕੁਲ 5 ਵੱਖ-ਵੱਖ ਆਊਟਪੁਟ ਕਾਨਫਰੀਗਰੇਸ਼ਨ ’ਚ ਉਪਲੱਬਧ ਹੈ। ਹਾਲਾਂਕਿ ਇੰਡੀਆ ’ਚ ਇਹ ਦੋ ਹੀ ਟਿਊਨਿੰਗ ’ਚ ਆਉਂਦਾ ਸੀ, ਜਿਨ੍ਹਾਂ ’ਚ 75 ਪੀ. ਐੱਸ/190 ਐੱਨ. ਐੱਮ. ਅਤੇ 90 ਪੀ. ਐੱਸ/200 ਐੱਨ. ਐੱਮ. ਸ਼ਾਮਲ ਹਨ।
ਖੇਲੋ ਇੰਡੀਆ ਦੇ ਬਜਟ 'ਚ 312 ਕਰੋੜ ਦਾ ਵਾਧਾ, ਖਿਡਾਰੀਆਂ ਦੇ ਇਨਾਮ ਬਜਟ 'ਤੇ ਚੱਲੀ ਕੈਂਚੀ
NEXT STORY