ਨਵੀਂ ਦਿੱਲੀ—ਵਿੱਤੀ ਸਾਲ 2018-19 'ਚ ਖਾਧ ਮੁਦਰਾਸਫੀਤੀ 27 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ। ਕ੍ਰੈਡਿਟ ਰੇਟਿੰਗ ਏਜੰਸੀ ਕ੍ਰਿਸਿਲ ਦੇ ਇਕ ਵਿਸ਼ਲੇਸ਼ਣ ਦੇ ਮੁਤਾਬਕ ਵਿੱਤੀ ਸਾਲ 2018-19 'ਚ ਉਪਭੋਗਤਾ ਮੁੱਲ ਸੂਚਕਾਂਕ (ਸੀ.ਪੀ.ਆਈ.) ਆਧਾਰਿਤ ਖਾਧ ਮੁਦਰਾਸਫੀਤੀ 0.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲਾਨਾ ਔਸਤ ਖਾਧ ਮੁਦਰਾਸਫੀਤੀ ਆਖਰੀ ਵਾਰ ਵਿੱਤੀ ਸਾਲ 1999 -2000 'ਚ ਇਕ ਫੀਸਦੀ ਤੋਂ ਹੇਠਾਂ ਗਈ ਸੀ।
ਅਰਥਸ਼ਾਸਤਰੀਆਂ ਮੁਤਾਬਕ ਖਾਧ ਮੁਦਰਾਸਫੀਤੀ 'ਚ ਇਸ ਗਿਰਾਵਟ ਦੇ ਕਾਰਨ ਬੰਪਰ ਫਸਲ, ਮੰਗ 'ਚ ਕਮੀ, ਸੰਸਾਰਕ ਪੱਧਰ 'ਤੇ ਕੀਮਤਾਂ 'ਚ ਕਮੀ ਅਤੇ ਨਿਊਨਤਮ ਸਮਰਥਨ ਮੁੱਲਾਂ (ਐੱਮ.ਐੱਸ.ਪੀ.) 'ਚ ਵਾਧੇ ਦਾ ਘਟ ਅਸਰ ਹੈ। ਘਟ ਅਤੇ ਸਥਿਰ ਖਾਧ ਮੁਦਰਾਸਫੀਤੀ ਕਿਸਾਨਾਂ ਨੂੰ ਛੱਡ ਕੇ ਸਭ ਲਈ ਵਧੀਆਂ ਹੁੰਦਾ ਹੈ।
ਕ੍ਰਿਸਿਲ ਦੇ ਚੀਫ ਇਕਨਾਮਿਕਸ ਡੀ. ਕੇ ਜੋਸ਼ੀ ਨੇ ਕਿਹਾ ਕਿ ਮੈਂ ਇਸ ਦੇ ਲਈ ਦੋ ਕਾਰਕਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ-ਪਿਛਲੇ ਤਿੰਨ ਚਾਰ ਸਾਲਾਂ 'ਚ ਖੇਤੀਬਾੜੀ ਉਤਪਾਦਨ 'ਚ ਵਾਧਾ ਟਰੈਂਡ ਤੋਂ ਉੱਪਰ ਰਿਹਾ ਹੈ ਅਤੇ ਸੰਸਾਰਕ ਪੱਧਰ 'ਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਨੁਕੂਲ ਰਹੀਆਂ।
ਜੋਸ਼ੀ ਮੁਤਾਬਕ ਮੂਲਤ:ਜ਼ਿਆਦਾਤਰ ਫਸਲਾਂ ਦਾ ਬਾਜ਼ਾਰ ਮੁੱਲ ਘਟ ਹੋਣ ਦੇ ਕਾਰਨ ਐੱਮ.ਐੱਸ.ਪੀ. 'ਚ ਵਾਧੇ ਦਾ ਅਸਰ ਘਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਰ ਅੱਗੇ ਚੱਲ ਕੇ ਖਾਧ ਮੁਦਰਾਸਫੀਤੀ 'ਚ ਵਾਧਾ ਹੋਵੇਗਾ ਅਤੇ ਬਹੁਤ ਕੁਝ ਮਾਨਸੂਨ 'ਤੇ ਨਿਰਭਰ ਕਰੇਗਾ।
RBI ਦਾ ਖੁਲਾਸਾ : ਮੋਦੀ ਸਰਕਾਰ 'ਚ ਬੈਂਕਾਂ ਦੇ ਡੁੱਬ ਗਏ 5.55 ਲੱਖ ਕਰੋੜ
NEXT STORY