ਨਵੀਂ ਦਿੱਲੀ - ਜੀ-20 ਸੰਮੇਲਨ 'ਚ ਗਲੋਬਲ ਬਾਇਓਫਿਊਲ ਅਲਾਇੰਸ (ਜੀ.ਬੀ.ਏ.) ਦੀ ਸਥਾਪਨਾ ਦੇ ਭਾਰਤ ਦੇ ਪ੍ਰਸਤਾਵ 'ਤੇ ਵਿਚਾਰ ਚਰਚਾ ਹੋ ਸਕਦੀ ਹੈ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਊਰਜਾ ਦੀ ਵਰਤੋਂ ਵਿੱਚ ਤਬਦੀਲੀ ਦਾ ਸਮਰਥਨ ਕਰਨ ਲਈ ਸ਼ਨੀਵਾਰ ਨੂੰ ਇੱਕ ਨਵਾਂ ਸਮੂਹ ਸਥਾਪਤ ਕੀਤਾ ਜਾ ਸਕਦਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਦੇਸ਼ ਹੈ ਅਤੇ ਇਹ ਆਪਣੀ G-20 ਪ੍ਰਧਾਨਗੀ ਦੌਰਾਨ GBA ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।
GBA ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਦੇ ਰੂਪ ਵਿੱਚ ਪ੍ਰਤੀਤ ਹੁੰਦਾ ਹੈ, ਜਿਸ ਦੀ ਅਗਵਾਈ 2015 ਵਿੱਚ ਭਾਰਤ ਅਤੇ ਫਰਾਂਸ ਨੇ ਸਵੱਛ ਅਤੇ ਕਿਫਾਇਤੀ ਸੂਰਜੀ ਊਰਜਾ ਨੂੰ ਸਾਰੇ ਲੋਕਾਂ ਦੀ ਪਹੁੰਚ 'ਚ ਲਿਆਉਣ ਲਈ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ ਸੀ ਕਿ 20 ਪ੍ਰਮੁੱਖ ਅਰਥਵਿਵਸਥਾਵਾਂ ਦੇ ਸਮੂਹ ਦੇ ਮੈਂਬਰਾਂ ਵਿਚਕਾਰ ਜੈਵ ਈਂਧਨ 'ਤੇ ਗਲੋਬਲ ਗਠਜੋੜ ਲਈ ਭਾਰਤ ਦਾ ਪ੍ਰਸਤਾਵ ਗਲੋਬਲ ਊਰਜਾ ਤਬਦੀਲੀ ਦੇ ਸਮਰਥਨ ਵਿਚ ਟਿਕਾਊ ਬਾਇਓਫਿਊਲ ਦੀ ਵਰਤੋਂ 'ਚ ਤੇਜ਼ ਲਿਆਉਣ ਦੀ ਮਦਦ ਕਰੇਗਾ। ਉਹਨਾਂ ਨੇ ਕਿਹਾ ਸੀ, "ਅਜਿਹੇ ਗਠਜੋੜ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਲਈ ਉਹਨਾਂ ਦੀ ਊਰਜਾ ਵਰਤੋਂ ਤਬਦੀਲੀ ਨੂੰ ਵਧਾਉਣ ਲਈ ਵਿਕਲਪ ਤਿਆਰ ਕਰਨਾ ਹੈ।"
ਮੋਦੀ ਨੇ ਕਿਹਾ ਸੀ ਕਿ, ''ਜੈਵ ਈਂਧਨ ਚੱਕਰੀ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ। ਬਾਜ਼ਾਰ, ਵਪਾਰ, ਤਕਨਾਲੋਜੀ ਅਤੇ ਨੀਤੀ - ਅੰਤਰਰਾਸ਼ਟਰੀ ਸਹਿਯੋਗ ਦੇ ਸਾਰੇ ਪਹਿਲੂ ਅਜਿਹੇ ਮੌਕੇ ਪੈਦਾ ਕਰਨ ਲਈ ਮਹੱਤਵਪੂਰਨ ਹੈ। ਜੈਵ ਈਂਧਨ ਊਰਜਾ ਦਾ ਇੱਕ ਨਵਿਆਉਣਯੋਗ ਸਰੋਤ ਹੈ, ਜੋ ਬਾਇਓਮਾਸ ਤੋਂ ਪ੍ਰਾਪਤ ਹੁੰਦਾ ਹੈ। ਭਾਰਤ ਆਪਣੀ ਕੱਚੇ ਤੇਲ ਦੀਆਂ 85 ਫ਼ੀਸਦੀ ਜ਼ਰੂਰਤਾਂ ਲਈ ਦਰਾਮਦ 'ਤੇ ਨਿਰਭਰ ਹੈ। ਭਾਰਤ ਹੌਲੀ-ਹੌਲੀ ਫ਼ਸਲਾਂ ਦੀ ਪਰਾਲੀ, ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਮਿਉਂਸਪਲ ਠੋਸ ਰਹਿੰਦ-ਖੂੰਹਦ ਸਮੇਤ ਵਸਤੂਆਂ ਤੋਂ ਬਾਲਣ ਪੈਦਾ ਕਰਨ ਦੀ ਸਮਰੱਥਾ ਬਣਾ ਰਿਹਾ ਹੈ।
2047 ਤੱਕ ਵਿਕਸਿਤ ਦੇਸ਼ ਬਣਨ ਲਈ ਭਾਰਤ ਨੂੰ 8-9 ਫੀਸਦੀ ਵਿਕਾਸ ਦੀ ਲੋੜ : ਡੇਲਾਇਟ
NEXT STORY