ਨਵੀਂ ਦਿੱਲੀ- ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧ ਰਹੇ ਤਣਾਅ ਨੇ ਦੁਨੀਆ ਭਰ ਵਿੱਚ ਇਕ ਵਾਰ ਫਿਰ ਜੰਗ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਇਨ੍ਹਾਂ ਭੂ-ਰਾਜਨੀਤਿਕ ਚੁਣੌਤੀਆਂ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਸੋਨੇ ਅਤੇ ਚਾਂਦੀ ਵਰਗੇ 'ਸੇਫ ਹੈਵਨ' ਵਿਕਲਪਾਂ ਵੱਲ ਰੁਖ ਕੀਤਾ ਹੈ। ਇਨ੍ਹਾਂ ਦੀ ਮੰਗ ‘ਚ ਭਾਰੀ ਵਾਧਾ ਹੋਣ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਇਤਿਹਾਸਕ ਉੱਚਾਈਆਂ ਨੂੰ ਛੂਹ ਲਿਆ ਹੈ।
ਇਹ ਵੀ ਪੜ੍ਹੋ: ਅਹਿਮਦਾਬਾਦ ਜਹਾਜ਼ ਹਾਦਸੇ ਕਾਰਨ ਹਿਨਾ ਖਾਨ ਨੇ ਰੱਦ ਕੀਤੀ ਵੈਡਿੰਗ ਪਾਰਟੀ, ਹੱਥ ਜੋੜ ਕੇ ਮੰਗੀ ਮਾਫੀ
ਸੋਨਾ–ਚਾਂਦੀ ਬਣੇ ਮਜ਼ਬੂਤ ਨਿਵੇਸ਼ ਵਿਕਲਪ
ਸਾਲ 2025 ਵਿੱਚ ਹੁਣ ਤੱਕ ਸੋਨੇ ਨੇ 31% ਰਿਟਰਨ ਦਿੱਤਾ ਹੈ।
ਬੀਤੇ 20 ਸਾਲਾਂ ਵਿੱਚ ਸੋਨਾ 7,638 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 1,00,000 ਰੁਪਏ ਤੱਕ ਪਹੁੰਚ ਗਿਆ ਹੈ, ਜਿਸਦਾ ਮਤਲਬ ਹੈ ਲਗਭਗ 1,200% ਦੀ ਤੇਜ਼ੀ। ਚਾਂਦੀ ਨੇ ਵੀ 1 ਲੱਖ ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਪਿਛਲੇ 20 ਸਾਲਾਂ ਵਿੱਚ 668 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕਮਲ ਕੌਰ ਭਾਬੀ ਕਤਲ ਕੇਸ; ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ’ਚ ਨਿੱਤਰਿਆ ਪਾਕਿ ਡੌਨ ਸ਼ਹਿਜ਼ਾਦ ਭੱਟੀ
15 ਜੂਨ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ, MCX ਅਤੇ ਸਰਾਫਾ ਦਰਾਂ
ਅੱਜ ਸਵੇਰੇ 7:40 ਵਜੇ, MCX 'ਤੇ ਸੋਨੇ ਦਾ ਰੇਟ 1,00,314 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦਾ ਰੇਟ 1,06,474 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਇਸ ਦੇ ਨਾਲ ਹੀ, ਇੰਡੀਅਨ ਸਰਾਫਾ ਐਸੋਸੀਏਸ਼ਨ (IBA) ਦੇ ਅਨੁਸਾਰ, 24 ਕੈਰੇਟ ਸੋਨਾ 1,00,470 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ 92,098 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਚਾਂਦੀ ਦਾ ਰੇਟ 1,06,920 ਰੁਪਏ ਪ੍ਰਤੀ ਕਿਲੋਗ੍ਰਾਮ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਕੀ ਕਤਲ ਤੋਂ ਪਹਿਲਾਂ ਕਮਲ ਕੌਰ ਭਾਬੀ ਨਾਲ ਹੋਇਆ ਜਬਰ-ਜ਼ਨਾਹ? ਪੁਲਸ ਨੇ ਜਾਂਚ ਲਈ ਲੈਬ ਭੇਜੇ ਸੈਂਪਲ
ਸ਼ਹਿਰ ਅਨੁਸਾਰ ਸੋਨੇ-ਚਾਂਦੀ ਦੇ ਭਾਅ
ਮੁੰਬਈ:
ਸੋਨਾ (ਸਰਾਫਾ) – ₹1,00,290/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸਰਾਫਾ) – ₹1,06,720/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਦਿੱਲੀ:
ਸੋਨਾ (ਸਰਾਫਾ) – ₹1,00,120/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸਰਾਫਾ) – ₹1,06,540/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਇਹ ਵੀ ਪੜ੍ਹੋ: "ਮੇਰੀ ਇੱਕ KISS ਨੇ ਲੋਕਾਂ ਨੂੰ ਹਿਲਾ ਕੇ ਰੱਖ'ਤਾ...": ਸ਼ਬਾਨਾ ਨਾਲ ਕਿਸਿੰਗ ਸੀਨ 'ਤੇ ਬੋਲੇ ਧਰਮਿੰਦਰ
ਕੋਲਕਾਤਾ:
ਸੋਨਾ (ਸਰਾਫਾ) – ₹1,00,160/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸੋਨਾ) – ₹1,06,580/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਬੈਂਗਲੁਰੂ:
ਸੋਨਾ (ਸਰਾਫਾ) – ₹1,00,370/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸਰਾਫਾ) – ₹1,06,810/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ Youtube ਚੈਨਲ 'ਤੇ ਧੱਕ ਪਾਏਗਾ ਇਹ ਪੰਜਾਬੀ ਨੌਜਵਾਨ ! Mr Beast ਨੂੰ ਦੇਵੇਗਾ ਆਵਾਜ਼
ਹੈਦਰਾਬਾਦ:
ਸੋਨਾ (ਸਰਾਫਾ) – ₹1,00,450/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸਰਾਫਾ) – ₹1,06,890/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਚੇਨਈ:
ਸੋਨਾ (ਸਰਾਫਾ) – ₹1,00,580/10 ਗ੍ਰਾਮ
MCX ਸੋਨਾ – ₹1,00,314/10 ਗ੍ਰਾਮ
ਚਾਂਦੀ (ਸਰਾਫਾ) – ₹1,07,030/ਕਿਲੋਗ੍ਰਾਮ
MCX ਚਾਂਦੀ – ₹1,06,474/ਕਿਲੋਗ੍ਰਾਮ
ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲਿਸਾ ਦਾ ਪਹਿਲਾ ਮਿਊਜ਼ਿਕ ਵੀਡੀਓ "ਸਾਦਗੀ" ਰਿਲੀਜ਼
ਇਜ਼ਰਾਈਲ-ਈਰਾਨ ਸੰਘਰਸ਼, ਅਮਰੀਕੀ ਡਾਲਰ ਦੀ ਕਮਜ਼ੋਰੀ ਅਤੇ ਫੈਡਰਲ ਰਿਜ਼ਰਵ ਦੀ ਵਿਆਜ ਦਰਾਂ ਕਟੌਤੀ ਦੀ ਉਮੀਦ ਨੇ ਸੋਨੇ-ਚਾਂਦੀ ਦੀ ਕੀਮਤ 'ਚ ਰਿਕਾਰਡ ਉਚਾਈ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜੇ ਤੁਸੀਂ ਲੰਬੇ ਸਮੇਂ ਲਈ ਸੁਰੱਖਿਅਤ ਨਿਵੇਸ਼ ਦੀ ਖੋਜ ਕਰ ਰਹੇ ਹੋ ਤਾਂ ਇਹ ਸਮਾਂ ਸੋਨੇ ਜਾਂ ਚਾਂਦੀ 'ਚ ਨਿਵੇਸ਼ ਕਰਨ ਲਈ ਵਧੀਆ ਸਾਬਤ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
8ਵੇਂ Pay Commission ਨੂੰ ਲੈ ਕੇ ਆਈ ਵੱਡੀ ਖਬਰ
NEXT STORY