ਬਿਜ਼ਨਸ ਡੈਸਕ: ਲਗਾਤਾਰ ਚਾਰ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਫਿਰ ਵਧ ਰਹੀਆਂ ਹਨ। MCX 'ਤੇ ਸੋਨੇ ਦੀ ਕੀਮਤ 0.27 ਫ਼ੀਸਦੀ ਵੱਧ ਕੇ 92,587 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦੋਂ ਕਿ ਚਾਂਦੀ ਦੀ ਕੀਮਤ 0.50 ਫ਼ੀਸਦੀ ਵੱਧ ਕੇ 95,199 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਅਕਸ਼ੈ ਤ੍ਰਿਤੀਆ 'ਤੇ ਸੋਨੇ ਦੀ ਵਿਕਰੀ 35% ਵਧੀ
ਬੁੱਧਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਉੱਚੀਆਂ ਕੀਮਤਾਂ ਦੇ ਬਾਵਜੂਦ ਸੋਨੇ ਅਤੇ ਚਾਂਦੀ ਦੀ ਬਹੁਤ ਜ਼ਿਆਦਾ ਖਰੀਦਦਾਰੀ ਹੋਈ। GJC ਨੇ ਅਨੁਮਾਨ ਲਗਾਇਆ ਹੈ ਕਿ ਮੁੱਲ ਦੇ ਹਿਸਾਬ ਨਾਲ ਵਿਕਰੀ 35% ਤੱਕ ਵਧ ਸਕਦੀ ਹੈ। ਦੇਸ਼ ਭਰ 'ਚ ਲਗਭਗ 12 ਟਨ ਸੋਨਾ ਅਤੇ 400 ਟਨ ਚਾਂਦੀ ਵਿਕਣ ਦੀ ਉਮੀਦ ਹੈ, ਜਿਸਦੀ ਕੁੱਲ ਕੀਮਤ ਲਗਭਗ 16,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਦਿੱਲੀ ਸਰਾਫਾ ਬਾਜ਼ਾਰ 'ਚ ਰੇਟ
ਬੁੱਧਵਾਰ ਨੂੰ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 900 ਰੁਪਏ ਡਿੱਗ ਕੇ 98,550 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। 99.5% ਸ਼ੁੱਧਤਾ ਵਾਲਾ ਸੋਨਾ ਵੀ ਡਿੱਗ ਕੇ 98,100 ਰੁਪਏ ਹੋ ਗਿਆ। ਹਾਲਾਂਕਿ, ਅਕਸ਼ੈ ਤ੍ਰਿਤੀਆ 'ਤੇ ਖਪਤਕਾਰਾਂ ਵੱਲੋਂ ਭਾਰੀ ਖਰੀਦਦਾਰੀ ਕਾਰਨ ਇਹ ਗਿਰਾਵਟ ਸੀਮਤ ਸੀ।
UPI payments: 16 ਜੂਨ ਤੋਂ ਨਵਾਂ ਸਿਸਟਮ ਹੋਵੇਗਾ ਸ਼ੁਰੂ, ਭੁਗਤਾਨ ਦਾ ਬਦਲੇਗਾ ਤਰੀਕਾ
NEXT STORY