ਮੁੰਬਈ- ਪਿਆਜ਼ ਦੀ ਦਰਾਮਦ ਲਈ ਢਿੱਲ ਦੇ ਨਿਯਮਾਂ ਨੂੰ 31 ਜਨਵਰੀ ਤੱਕ ਵਧਾਉਣ ਦੇ ਕੇਂਦਰ ਦੇ ਫੈਸਲੇ ਦਾ ਬਾਜ਼ਾਰ 'ਤੇ ਇਕ ਪ੍ਰਭਾਵਸ਼ਾਲੀ ਪ੍ਰਭਾਵ ਪਿਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਥੋਕ ਪਿਆਜ਼ ਮਾਰਕੀਟ ਲਾਸਲਗਾਓਂ ਵਿਚ ਇਸ ਦੀਆਂ ਕੀਮਤਾਂ ਤੇਜ਼ੀ ਨਾਲ ਘੱਟ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਹੌਂਡਾ ਨੇ ਗ੍ਰੇਟਰ ਨੋਇਡਾ 'ਚ 23 ਸਾਲ ਪੁਰਾਣੇ ਕਾਰਖ਼ਾਨੇ ਚ ਪ੍ਰਾਡਕਸ਼ਨ ਬੰਦ ਕੀਤਾ
ਇਸ ਸਾਲ ਅਕਤੂਬਰ ਵਿਚ ਲਾਸਲਗਾਓਂ ਵਿਚ ਪਿਆਜ਼ ਦੀ ਔਸਤ ਕੀਮਤ 5,000 ਪ੍ਰਤੀ ਕੁਇੰਟਲ ਨੂੰ ਛੂਹ ਗਈ ਸੀ ਕਿਉਂਕਿ ਚੰਗੀ ਕੁਆਲਟੀ ਦੀ ਪਿਆਜ਼ ਦੀ ਸਪਲਾਈ ਘੱਟ ਗਈ ਸੀ। ਹਾਲਾਂਕਿ, ਉਦੋਂ ਤੋਂ ਪਿਆਜ਼ ਨੂੰ ਦਰਾਮਦ ਕਰਨ ਦੀ ਇਜਾਜ਼ਤ ਮਿਲਣ ਅਤੇ ਬਰਾਮਦ 'ਤੇ ਪਾਬੰਦੀ ਲਾਉਣ ਦੇ ਕੇਂਦਰ ਦੇ ਕਦਮਾਂ ਨਾਲ ਕੀਮਤਾਂ ਵਿਚ ਕਮੀ ਆਈ ਹੈ। ਸ਼ੁੱਕਰਵਾਰ ਨੂੰ ਔਸਤ ਕੀਮਤ 1,800 ਰੁਪਏ ਅਤੇ 1,400 ਰੁਪਏ ਪ੍ਰਤੀ ਕੁਇੰਟਲ ਵਿਚਕਾਰ ਆ ਗਈ।
ਇਹ ਵੀ ਪੜ੍ਹੋ- ਟਰੰਪ ਦਾ ਜਾਂਦੇ-ਜਾਂਦੇ ਚੀਨ ਨੂੰ ਤਕੜਾ ਝਟਕਾ, ਦਿੱਗਜ ਚੀਨੀ ਫਰਮਾਂ ਬਲੈਕਲਿਸਟ
ਦੇਸ਼ ਦੇ ਕੁਝ ਹਿੱਸਿਆਂ ਵਿਚ ਪਿਆਜ਼ ਦੀ ਪ੍ਰਚੂਨ ਕੀਮਤ 15-20 ਰੁਪਏ ਕਿਲੋਗ੍ਰਾਮ ਤੱਕ ਆ ਗਈ ਹੈ। ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਆਮਦ ਵੱਧ ਰਹੀ ਹੈ ਅਤੇ ਇਸ ਦੇ ਨਾਲ ਹੀ ਮਿਸਰ, ਤੁਰਕੀ ਅਤੇ ਹੋਰ ਦੇਸ਼ਾਂ ਤੋਂ ਵੀ ਪਿਆਜ਼ ਦੀ ਸਪਲਾਈ ਵਧੀ ਹੈ। ਗੌਰਤਲਬ ਹੈ ਕਿ ਸਰਕਾਰ ਨੇ ਕੀਮਤਾਂ ਨੂੰ ਕਟੋਰਲ ਕਰਨ ਲਈ ਅਕਤੂਬਰ ਵਿਚ ਪਿਆਜ਼ ਦੀ ਦਰਾਮਦ ਲਈ ਸ਼ਰਤਾਂ ਵਿਚ ਢਿੱਲ ਦਿੱਤੀ ਸੀ ਅਤੇ ਇਸ ਨੂੰ ਅਗਲੇ ਸਾਲ 31 ਜਨਵਰੀ ਤੱਕ ਵਧਾ ਦਿੱਤਾ ਹੈ। ਇਸ ਵਿਚਕਾਰ ਮਹਾਰਾਸ਼ਟਰ ਪਿਆਜ਼ ਉਤਪਾਦਕ ਸੰਘ ਨੇ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ ਕੀਤੀ ਹੈ। ਏਪੀਡਾ ਅਨੁਸਾਰ ਸਾਲ 2019-20 ਦੌਰਾਨ ਭਾਰਤ ਨੇ 2,320.70 ਕਰੋੜ ਰੁਪਏ ਮੁੱਲ ਦਾ 11,49,896.85 ਮੀਟਰਕ ਟਨ ਤਾਜ਼ਾ ਪਿਆਜ਼ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ- ਸਰਕਾਰ ਦੀ ਮਿੱਲਾਂ ਨੂੰ ਦੋ-ਟੁੱਕ, ਪਿਊਸ਼ ਬੋਲੇ- 'ਨਹੀਂ ਘਟੇਗਾ ਗੰਨੇ ਦਾ ਖ਼ਰੀਦ ਮੁੱਲ'
LPG ਸਿਲੰਡਰ ਪੇਟੀਐੱਮ ਤੋਂ ਬੁੱਕ ਕਰਨ 'ਤੇ ਮਿਲਣਗੇ 500 ਰੁਪਏ ਵਾਪਸ
NEXT STORY