ਨਵੀਂ ਦਿੱਲੀ- ਪੇਟੀਐੱਮ ਆਪਣੇ ਗਾਹਕਾਂ ਲਈ ਲੁਭਾਵਣੀ ਪੇਸ਼ਕਸ਼ ਲੈ ਕੇ ਆਈ ਹੈ। ਹੁਣ ਤੁਹਾਨੂੰ ਪੇਟੀਐੱਮ ਤੋਂ ਆਪਣਾ ਐੱਲ. ਪੀ. ਜੀ. ਸਿਲੰਡਰ ਬੁੱਕ ਕਰਨ 'ਤੇ 500 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ, ਯਾਨੀ 694 ਰੁਪਏ ਦਾ ਸਿਲੰਡਰ 194 ਰੁਪਏ ਵਿਚ ਪੈ ਸਕਦਾ ਹੈ।
ਹਾਲਾਂਕਿ, ਇਹ ਪੇਟੀਐੱਮ ਤੋਂ ਪਹਿਲੀ ਵਾਰ ਐੱਲ. ਪੀ. ਜੀ. ਸਿਲੰਡਰ ਬੁੱਕ ਕਰਨ ਵਾਲੇ ਗਾਹਕਾਂ ਨੂੰ ਹੀ ਮਿਲੇਗਾ। ਇਸ ਪੇਸ਼ਕਸ਼ ਦਾ ਫਾਇਦਾ ਗਾਹਕ 31 ਦਸੰਬਰ ਤੱਕ ਉਠਾ ਸਕਦੇ ਹਨ।
ਇਹ ਵੀ ਪੜ੍ਹੋ- ਹੌਂਡਾ ਨੇ ਗ੍ਰੇਟਰ ਨੋਇਡਾ 'ਚ 23 ਸਾਲ ਪੁਰਾਣੇ ਕਾਰਖ਼ਾਨੇ ਚ ਪ੍ਰਾਡਕਸ਼ਨ ਬੰਦ ਕੀਤਾ
ਇਸ ਲਈ ਤੁਹਾਨੂੰ 'FIRSTLPG' ਪ੍ਰੋਮੋ-ਕੋਡ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਤੁਹਾਨੂੰ ਪੇਟੀਐੱਮ ਐਪ ਡਾਊਨਲੋਡ ਕਰਨਾ ਹੋਵੇਗਾ। ਭਾਰਤ ਗੈਸ, ਇੰਡੇਨ ਗੈਸ ਅਤੇ ਐੱਚ. ਪੀ. ਗੈਸ ਦਾ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਰਜਿਸਟਰਡ ਮੋਬਾਈਲ ਨੰਬਰ ਜਾਂ ਐੱਲ. ਪੀ. ਜੀ. ਆਈ. ਡੀ. ਜਾਂ ਗਾਹਕ ਨੰਬਰ ਦਰਜ ਕਰਕੇ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਸੰਬਰ ਵਿਚ ਆਈ. ਓ. ਸੀ. ਨੇ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 594 ਰੁਪਏ ਤੋਂ ਵਧਾ ਕੇ 694 ਰੁਪਏ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਵੀ 56 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- OXFORD ਦੇ ਟੀਕੇ ਨੂੰ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਮਿਲ ਸਕਦੀ ਹੈ ਮਨਜ਼ੂਰੀ
ਗੌਰਤਲਬ ਹੈ ਕਿ ਪੇਟੀਐਮ ਨੇ ਐੱਲ. ਪੀ. ਜੀ. ਸਿਲੰਡਰ ਦੀ ਸਪੁਰਦਗੀ ਲਈ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਨਾਲ ਸਮਝੌਤਾ ਕੀਤਾ ਹੈ। ਯੂਜ਼ਰ ਬੇਸ ਵਧਾਉਣ ਅਤੇ ਇਸ ਸੇਵਾ ਦੇ ਪ੍ਰਮੋਸ਼ਨ ਲਈ ਹੀ ਕੰਪਨੀ ਇਹ ਨਵੀਂ ਪੇਸ਼ਕਸ਼ ਲੈ ਕੇ ਆਈ ਹੈ।
ਇਹ ਵੀ ਪੜ੍ਹੋ- ਟਰੰਪ ਦਾ ਚੀਨ ਨੂੰ ਤਕੜਾ ਝਟਕਾ, ਦਰਜਨਾਂ ਚੀਨੀ ਫਰਮਾਂ ਨੂੰ ਕੀਤਾ ਬਲੈਕਲਿਸਟ
APPLE ਦੀ ਸਪਲਾਇਰ ਕੰਪਨੀ ਵਿਸਟ੍ਰੋਨ ਨੇ ਉਪ ਮੁਖੀ ਨੂੰ ਬਰਖ਼ਾਸਤ ਕੀਤਾ
NEXT STORY