ਨਵੀਂ ਦਿੱਲੀ — ਘਰੇਲੂ ਬਜ਼ਾਰ ਵਿਚ ਸੋਨਾ-ਚਾਂਦੀ ਦੀ ਦਰ ਇਕ ਵਾਰ ਫਿਰ ਘੱਟ ਰਹੀ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸੋਨਾ ਵਾਇਦਾ ਦੀ ਕੀਮਤ 0.3% ਦੀ ਗਿਰਾਵਟ ਦੇ ਨਾਲ 50,180 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਇਹ ਲਗਾਤਾਰ ਚੌਥਾ ਦਿਨ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਦੋਂ ਕਿ ਚਾਂਦੀ ਵੀ 0.8% ਦੀ ਗਿਰਾਵਟ ਦੇ ਨਾਲ 62,043 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਸੋਨਾ ਅੱਜ ਤਕਰੀਬਨ 450 ਰੁਪਏ ਸਸਤਾ ਹੋਇਆ ਹੈ ਜਦੋਂਕਿ ਚਾਂਦੀ 718 ਰੁਪਏ ਸਸਤਾ ਹੋ ਗਈ। ਅਗਸਤ ਵਿਚ ਸੋਨੇ ਦੀ ਕੀਮਤ 56,200 ਰੁਪਏ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ ਹੁਣ ਇਸ 'ਚ 6000 ਰੁਪਏ ਪ੍ਰਤੀ 10 ਗ੍ਰਾਮ ਤੱਕ ਦੀ ਗਿਰਾਵਟ ਆ ਚੁੱਕੀ ਹੈ।
ਗਲੋਬਲ ਮਾਰਕੀਟ 'ਚ ਵੀ ਗਿਰਾਵਟ
ਅੱਜ ਗਲੋਬਲ ਬਾਜ਼ਾਰਾਂ ਵਿਚ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਡਾਲਰ ਨੇ ਸੋਨੇ 'ਤੇ ਦਬਾਅ ਪਾਇਆ ਹੈ। ਇਸ ਤੋਂ ਇਲਾਵਾ ਕੋਵਿਡ -19 ਟੀਕੇ ਬਾਰੇ ਉਮੀਦ ਵੀ ਪੀਲੀ ਧਾਤ 'ਤੇ ਭਾਰੀ ਪੈ ਰਹੀ ਹੈ। ਗਲੋਬਲ ਬਾਜ਼ਾਰ 'ਚ ਸੋਨਾ 0.1 ਪ੍ਰਤੀਸ਼ਤ ਸਸਤਾ ਹੋ ਕੇ 1,869.86 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ 0.3% ਦੀ ਗਿਰਾਵਟ ਦੇ ਨਾਲ 24.24 ਡਾਲਰ ਪ੍ਰਤੀ ਔਂਸ 'ਤੇ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਖ਼ਬਰ - ਪਰਾਲੀ ਨੂੰ ਖ਼ਾਦ ਬਣਾਉਣ ਵਾਲੇ ਕੈਪਸੂਲ ਦੀ ਕੀਮਤ 5 ਗੁਣਾ ਵਧੀ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 1,850 ਡਾਲਰ ਪ੍ਰਤੀ ਔਂਸ ਨੂੰ ਪਾਰ ਕਰਨ ਦੇ ਬਾਅਦ ਵੀ ਸੋਨੇ ਦੀ ਕੀਮਤ 1,900 ਦੇ ਪੱਧਰ ਨੂੰ ਨਹੀਂ ਛੋਹ ਨਹੀਂ ਪਾ ਰਹੀ ਹੈ। ਸੋਨਾ ਕਈ ਕਾਰਨਾਂ ਕਰਕੇ ਇਸ ਸੀਮਾ ਵਿਚ ਵਪਾਰ ਕਰ ਰਿਹਾ ਹੈ। ਕੋਰੋਨਾ ਵਾਇਰਸ ਟੀਕੇ ਬਾਰੇ ਖਬਰਾਂ ਨੇ ਸੋਨਾ 'ਤੇ ਦਬਾਅ ਪਾਇਆ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਟੀਕਾ ਕਿੰਨੇ ਸਮੇਂ 'ਚ ਆਮ ਲੋਕਾਂ ਲਈ ਉਪਲਬਧ ਹੋਵੇਗਾ।
ਫਾਈਜ਼ਰ ਟੀਕੇ ਨੂੰ ਜਲਦੀ ਹੀ ਯੂਰਪੀਅਨ ਅਤੇ ਅਮਰੀਕਾ ਦੇ ਰੈਗੂਲੇਟਰਾਂ ਵਲੋਂ ਮਿਲੇਗੀ ਪ੍ਰਵਾਨਗੀ
ਡਾਲਰ ਇੰਡੈਕਸ ਵਿਚ 0.16 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਕਰਕੇ ਹੋਰ ਮੁਦਰਾਵਾਂ ਰੱਖਣ ਵਾਲਿਆਂ ਲਈ ਸੋਨਾ ਮਹਿੰਗਾ ਸਾਬਤ ਹੋ ਰਿਹਾ ਹੈ। ਫਾਈਜ਼ਰ ਨੇ ਬੁੱਧਵਾਰ ਨੂੰ ਕਿਹਾ ਕਿ ਇਸਦਾ ਕੋਵਿਡ-19 ਟੀਕਾ 95 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ ਅਤੇ ਯੂਐਸ ਫੂਡ ਐਂਡ ਡਰੱਗ ਏ ਪ੍ਰਸ਼ਾਸਨ (ਯੂਐਸਐਫਡੀਏ) ਦੁਆਰਾ ਐਮਰਜੈਂਸੀ ਵਿਚ ਵਰਤੇ ਗਏ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕੀਤਾ ਹੈ। ਫਾਈਜ਼ਰ ਨੂੰ ਹੁਣ ਅਗਲੇ ਕੁਝ ਦਿਨਾਂ ਵਿਚ ਅਮਰੀਕਾ ਅਤੇ ਯੂਰਪੀਅਨ ਰੈਗੂਲੇਟਰਾਂ ਤੋਂ ਪ੍ਰਵਾਨਗੀ ਮਿਲ ਜਾਵੇਗੀ।
ਗੋਲਡ ਈਟੀਐਫ
ਨਿਵੇਸ਼ਕਾਂ ਨੇ ਗੋਲਡ ਐਕਸਚੇਂਜ ਟਰੇਡ ਫੰਡ (ਗੋਲਡ ਈਟੀਐਫ) ਵਿਚ ਵੀ ਘੱਟ ਦਿਲਚਸਪੀ ਦਿਖਾਈ ਹੈ। ਬੁੱਧਵਾਰ ਨੂ, ਐਸ.ਪੀ.ਡੀ.ਆਰ. ਗੋਲਡ ਟਰੱਸਟ ਦੀ ਹੋਲਡਿੰਗ 0.60% ਦੀ ਗਿਰਾਵਟ ਦੇ ਨਾਲ 1,219 ਟਨ ਰਹਿ ਗਈ। ਇਹ ਦੁਨੀਆ ਦਾ ਸਭ ਤੋਂ ਵੱਡਾ ਗੋਲਡ ਈਟੀਐਫ ਹੈ।
ਇਹ ਵੀ ਪੜ੍ਹੋ: ਹੁਣ ਰੇਲ ਗੱਡੀ ਦੀ ਯਾਤਰਾ ਹੋਵੇਗੀ ਆਨੰਦਮਈ, ਜਲਦ ਮਿਲਣਗੀਆਂ ਇਹ ਨਵੀਆਂ ਸਹੂਲਤਾਂ
ਸੋਨਾ ਆ ਸਕਦਾ ਹੈ 50 ਹਜ਼ਾਰ ਦੇ ਹੇਠਾਂ
ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਸਕਦੀ ਹੈ। ਹਾਲਾਂਕਿ 49,550 ਦਾ ਸਮਰਥਨ ਪੱਧਰ ਵੇਖਣ ਨੂੰ ਮਿਲ ਸਕਦਾ ਹੈ। ਚਾਂਦੀ ਦੀ ਕੀਮਤ ਵੀ 62,000 ਰੁਪਏ ਤੋਂ ਹੇਠਾਂ ਆ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਚਾਂਦੀ ਦਾ ਸਮਰਥਨ ਪੱਧਰ 59,500 ਦੇ ਪੱਧਰ 'ਤੇ ਹੋਵੇਗਾ।
ਇਹ ਵੀ ਪੜ੍ਹੋ: Apple ਕੰਪਨੀ ਨੂੰ ਗਾਹਕਾਂ ਨਾਲ ਚਲਾਕੀ ਕਰਨੀ ਪਈ ਭਾਰੀ, ਕੰਪਨੀ 'ਤੇ ਲੱਗਾ 45.54 ਅਰਬ ਦਾ ਜੁਰਮਾਨਾ
ਸਰਕਾਰ ਦੇ ਪੈਕੇਜ ਪਿੱਛੋਂ ਮੂਡੀਜ਼ ਨੇ ਕਿਹਾ, 'ਇੰਨੀ ਰਹੇਗੀ GDP 'ਚ ਗਿਰਾਵਟ'
NEXT STORY