ਨਵੀਂ ਦਿੱਲੀ— ਜੇਕਰ ਤੁਸੀਂ ਨੌਕਰੀ ਬਦਲਦੇ ਹੋ ਤਾਂ ਹੁਣ ਤੁਹਾਨੂੰ ਪੀ. ਐੱਫ. ਖਾਤਾ ਟਰਾਂਸਫਰ ਕਰਵਾਉਣ ਲਈ ਝੰਜਟਾਂ 'ਚ ਨਹੀਂ ਫਸਣਾ ਪਵੇਗਾ। ਜਲਦ ਹੀ ਤੁਹਾਨੂੰ ਕਾਗਜ਼ੀ ਕਾਰਵਾਈ ਤੋਂ ਰਾਹਤ ਮਿਲਣ ਜਾ ਰਹੀ ਹੈ। ਅਗਲੇ ਮਹੀਨੇ ਤੋਂ ਨੌਕਰੀ ਬਦਲਣ 'ਤੇ ਸਿਰਫ 3 ਦਿਨਾਂ 'ਚ ਬਿਨਾਂ ਕਿਸੇ ਅਰਜ਼ੀ ਦੇ ਤੁਹਾਡਾ ਪੀ. ਐੱਫ. ਖਾਤਾ ਟਰਾਂਸਫਰ ਹੋ ਜਾਵੇਗਾ, ਜਿੱਥੇ ਤੁਸੀਂ ਨੌਕਰੀ ਕਰੋਗੇ। ਮੁੱਖ ਭਵਿੱਖ ਫੰਡ ਕਮਿਸ਼ਨਰ ਵੀ. ਪੀ. ਜੋਏ ਨੇ ਇਹ ਜਾਣਕਾਰੀ ਦਿੱਤੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ ਆਪਣੇ ਪੀ. ਐੱਫ. ਧਾਰਕਾਂ ਨੂੰ ਸਰਲ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਕੰਮ ਕਰ ਰਿਹਾ ਹੈ। ਵੀ. ਪੀ. ਜੋਏ ਨੇ ਕਿਹਾ ਕਿ ਵਿਚਕਾਰ ਹੀ ਖਾਤਾ ਬੰਦ ਹੋਣਾ ਉਨ੍ਹਾਂ ਲਈ ਮੁੱਖ ਚੁਣੌਤੀ ਹੈ ਅਤੇ ਉਹ ਆਪਣੀਆਂ ਸੇਵਾਵਾਂ 'ਚ ਸੁਧਾਰ ਜ਼ਰੀਏ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਚੀਫ ਪੀ. ਐੱਫ. ਕਮਿਸ਼ਨਰ ਨੇ ਕਿਹਾ ਕਿ ਜਦੋਂ ਕੋਈ ਨੌਕਰੀ ਬਦਲਦਾ ਹੈ ਤਾਂ ਉਸ ਦਾ ਪਹਿਲਾ ਖਾਤਾ ਬੰਦ ਹੋ ਜਾਂਦਾ ਹੈ, ਫਿਰ ਉਹ ਕਰਮਚਾਰੀ ਬਾਅਦ 'ਚ ਨਵੀਂ ਨੌਕਰੀ 'ਤੇ ਆਪਣਾ ਨਵਾਂ ਖਾਤਾ ਚਾਲੂ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਪੀ. ਐੱਫ. ਲਈ ਆਧਾਰ ਜ਼ਰੂਰੀ ਕਰ ਦਿੱਤਾ ਹੈ। ਅਸੀਂ ਨਹੀਂ ਚਾਹੁੰਦੇ ਕਿ ਖਾਤੇ ਬੰਦ ਹੋਣ। ਪੀ. ਐੱਫ. ਖਾਤਾ ਇਕ ਪੱਕਾ ਖਾਤਾ ਹੈ। ਕਰਮਚਾਰੀ ਸਮਾਜਿਕ ਸੁਰੱਖਿਆ ਲਈ ਪਹਿਲੇ ਵਾਲਾ ਖਾਤਾ ਹੀ ਚਲਾ ਸਕਦੇ ਹਨ।
ਈ. ਪੀ. ਐੱਫ. ਓ. ਅਜਿਹੀ ਕੋਸ਼ਿਸ਼ ਕਰ ਰਿਹਾ ਹੈ ਕਿ ਨੌਕਰੀ ਬਦਲਣ ਦੀ ਸਥਿਤੀ 'ਚ ਬਿਨਾਂ ਕਿਸੇ ਅਰਜ਼ੀ ਦੇ ਸਿਰਫ ਤਿੰਨ ਦਿਨਾਂ 'ਚ ਹੀ ਖਾਤੇ ਦੇ ਪੈਸੇ ਟਰਾਂਸਫਰ ਹੋ ਜਾਣ। ਜੋਏ ਮੁਤਾਬਕ, ਜੇਕਰ ਕਰਮਚਾਰੀ ਕੋਲ ਆਧਾਰ ਆਈ. ਡੀ. ਅਤੇ ਤਸਦੀਕ ਆਈ. ਡੀ. ਹੋਵੇਗੀ ਤਾਂ ਉਹ ਚਾਹੇ ਦੇਸ਼ 'ਚ ਕਿਸੇ ਵੀ ਜਗ੍ਹਾ ਨੌਕਰੀ ਕਰੇ, ਉਸ ਦਾ ਪੀ. ਐੱਫ. ਖਾਤਾ ਬਿਨਾਂ ਅਰਜ਼ੀ ਦੇ ਟਰਾਂਸਫਰ ਹੋ ਜਾਵੇਗਾ। ਇਹ ਵਿਵਸਥਾ ਜਲਦ ਹੀ ਲਾਗੂ ਹੋਣ ਵਾਲੀ ਹੈ।
ਪੈਟੋਰਲ ਦੀ ਕੀਮਤ 'ਚ ਵੱਡੀ ਤੇਜ਼ੀ, ਡੀਜ਼ਲ ਦੇ ਵੀ ਚੜ੍ਹੇ ਰੇਟ
NEXT STORY