ਨਵੀਂ ਦਿੱਲੀ : ਅੱਜ ਮਾਰਚ ਦੀ ਪਹਿਲੀ ਤਰੀਕ ਹੈ। ਇਸ ਮਿਤੀ ਤੋਂ ਪੈਟਰੋਲੀਅਮ ਕੰਪਨੀਆਂ ਜਿਵੇਂ ਇੰਡੀਅਨ ਆਇਲ (IOC), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਯਾਨੀ 19 ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਹ ਵਾਧਾ ਛੇ ਰੁਪਏ ਪ੍ਰਤੀ ਸਿਲੰਡਰ ਹੈ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਜਾਣੋ ਕਿੰਨੀ ਹੋ ਗਈ ਹੈ ਕੀਮਤ
ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਯਾਨੀ 1 ਮਾਰਚ 2025 ਤੋਂ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1803 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਭਾਵ ਪਿਛਲੇ ਫਰਵਰੀ ਮਹੀਨੇ ਇਸ ਦੀ ਕੀਮਤ 1797 ਰੁਪਏ ਸੀ। ਇਸ ਸਾਲ ਜਨਵਰੀ ਵਿੱਚ ਇਹ ਸਿਲੰਡਰ 1804 ਰੁਪਏ ਵਿੱਚ ਉਪਲਬਧ ਸੀ।
ਇਹ ਵੀ ਪੜ੍ਹੋ : 7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਹੋ ਗਈ ਬੱਲੇ-ਬੱਲੇ, ਸਰਕਾਰ ਨੇ ਕੀਤਾ ਵੱਡੇ ਪੈਕੇਜ ਦਾ ਐਲਾਨ
ਹੋਰ ਮਹਾਨਗਰਾਂ ਵਿੱਚ ਕੀਮਤ ਕੀ ਹੈ
ਅੱਜ ਤੋਂ ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1913 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 1907 ਰੁਪਏ ਸੀ। ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1755.50 ਰੁਪਏ ਹੋ ਗਈ ਹੈ। ਪਿਛਲੀ ਫਰਵਰੀ ਵਿਚ ਇਹ 1749.50 ਰੁਪਏ ਸੀ।
ਇਹ ਵੀ ਪੜ੍ਹੋ : ਖ਼ਸਤਾ ਹਾਲਤ ਸੜਕਾਂ ਲਈ ਨਹੀਂ ਵਸੂਲਿਆ ਜਾ ਸਕਦਾ ਟੋਲ ਟੈਕਸ... ਹਾਈਕੋਰਟ ਦਾ ਵੱਡਾ ਫੈਸਲਾ
ਕੀ ਹੈ LPG ਸਿਲੰਡਰ ਦੀ ਹਾਲਤ?
ਆਮ ਘਰਾਂ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰਾਂ ਨੂੰ ਗੈਸ ਸਿਲੰਡਰ ਕਿਹਾ ਜਾਂਦਾ ਹੈ। ਇਸ ਵਿੱਚ 14 ਕਿਲੋ ਗੈਸ ਹੁੰਦੀ ਹੈ। ਅੱਜ ਇੰਡੀਅਨ ਆਇਲ ਸਮੇਤ ਸਾਰੀਆਂ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ 803 ਰੁਪਏ ਹੈ। ਕੋਲਕਾਤਾ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 829 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਹੈ। ਦੱਖਣੀ ਰਾਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਇਸਦੀ ਕੀਮਤ 818.50 ਰੁਪਏ ਹੈ।
ਇਹ ਵੀ ਪੜ੍ਹੋ : ਧੜੰਮ ਡਿੱਗਾ ਸੋਨਾ, ਆਲ ਟਾਈਮ ਹਾਈ ਤੋਂ ਟੁੱਟੀਆਂ ਕੀਮਤਾਂ, ਭਾਰਤ 'ਚ ਹੋ ਸਕਦੈ 2700 ਰੁਪਏ ਤੱਕ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੀ ਚੀਨ ਨੂੰ ਧਮਕੀ ਨਾਲ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਹਾਹਾਕਾਰ, ਨਿਵੇਸ਼ਕਾਂ ਦੇ ਅਰਬਾਂ ਡੁੱਬੇ
NEXT STORY