ਨਵੀਂ ਦਿੱਲੀ — ਚੋਣਾਂ ਤੋਂ ਪਹਿਲਾਂ ਅੱਜ GST ਕੌਂਸਲ ਦੀ ਅਹਿਮ ਬੈਠਕ ਵਿਚ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। GST ਕੌਂਸਲ ਦੀ ਬੈਠਕ ਵਿਚ GST ਰਜਿਸਟਰੇਸ਼ਨ ਦਾ ਦਾਇਰਾ ਵਧਾਉਣ 'ਤੇ ਸਹਿਮਤੀ ਬਣ ਗਈ ਹੈ। ਹੁਣ 40 ਲੱਖ ਰੁਪਏ ਤੱਕ ਦੇ ਸਾਲਾਨਾ ਟਰਨਓਵਰ 'ਤੇ ਰਜਿਸਟਰੇਸ਼ਨ ਨਹੀਂ ਕਰਵਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਹਫਤੇ GST 'ਤੇ ਮੰਤਰੀਆਂ ਦੀ ਇਕ ਕਮੇਟੀ ਨੇ ਰਜਿਸਟਰੇਸ਼ਨ ਲਈ ਸਾਲਾਨਾ ਟਰਨਓਵਰ ਦੀ ਹੱਦ ਵਧਾਉਣ 'ਤੇ ਸਹਿਮਤੀ ਪ੍ਰਗਟਾਈ ਸੀ। GST ਕੌਂਸਲ ਨੇ ਕੰਪੋਜ਼ੀਸ਼ਨ ਸਕੀਮ ਦੀ ਹੱਦ ਵਧਾਉਣ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ। ਕੰਪੋਜ਼ੀਸ਼ਨ ਸਕੀਮ ਦੀ ਹੱਦ 1.5 ਕਰੋੜ ਰੁਪਏ ਕਰਨ ਨੂੰ ਮਨਜ਼ੂਰੀ ਮਿਲੀ, ਸਕੀਮ 'ਚ ਬਦਲਾਅ 1 ਅਪ੍ਰੈਲ 2019 ਤੋਂ ਲਾਗੂ ਹੋਵੇਗਾ।
ਮੀਟਿੰਗ 'ਚ ਲਿਆ ਗਿਆ ਵੱਡਾ ਫੈਸਲਾ
- GST ਕੌਂਸਲ ਰਜਿਸਟਰੇਸ਼ਨ ਦਾਇਰਾ ਵਧਾਉਣ 'ਤੇ ਸਹਿਮਤ ਬਣੀ।
- ਹੁਣ 40 ਲੱਖ ਰੁਪਏ ਸਾਲਾਨਾ ਟਰਨਓਵਰ ਲਈ ਰਜਿਸਟਰੇਸ਼ਨ ਨਹੀਂ ਕਰਵਾਉਣਾ ਹੋਵੇਗਾ।
- ਹੁਣ ਤੱਕ 20 ਲੱਖ ਰੁਪਏ ਤਕ ਵਪਾਰ ਵਾਲਿਆਂ ਲਈ GST ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਨਹੀਂ ਹੁੰਦਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੋਈ ਕਮੇਟੀ ਦੀ ਬੈਠਕ ਵਿਚ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਦੀ ਪ੍ਰਧਾਨਗੀ ਹੇਠ ਇਸ ਨੂੰ ਪ੍ਰਵਾਨਗੀ ਮਿਲ ਗਈ ਸੀ।
ਵਧਾਇਆ ਗਿਆ ਕੰਪੋਜ਼ੀਸ਼ਨ ਸਕੀਮ ਦਾ ਦਾਇਰਾ
ਸਰਕਾਰ ਦੇ ਵਸਤੂ ਅਤੇ ਸੇਵਾ ਟੈਕਸ(GST) ਦੇ ਤਹਿਤ ਏਕੀਕ੍ਰਿਤ ਕੰਪੋਜ਼ੀਸ਼ਨ ਯੋਜਨਾ ਦਾ ਵਿਕਲਪ ਚੁਣਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਂਸਲ ਨੇ ਕੰਪੋਜ਼ੀਸ਼ਨ ਸਕੀਮ ਵਿਚ ਸ਼ਾਮਲ ਟੈਕਸਦਾਤਾਵਾਂ ਨੂੰ ਹੁਣ ਤਿੰਨ ਮਹੀਨੇ ਵਿਚ ਟੈਕਸ ਰਿਟਰਨ ਫਾਈਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਸਕੀਮ ਦਾ ਦਾਇਰਾ ਵੀ ਵਧਾਉਣ ਦੀ ਤਿਆਰੀ ਹੈ। ਕੌਂਸਲ ਦੀ ਬੈਠਕ ਵਿਚ ਕੰਪੋਜ਼ਿਸ਼ਨ ਸਕੀਮ ਦੀ ਹੱਦ ਵਧਾ ਕੇ 1.5 ਕਰੋੜ ਰੁਪਏ ਹੋ ਸਕਦੀ ਹੈ।
GST ਕੌਂਸਲ ਨੇ ਕੰਪੋਜ਼ੀਸ਼ਨ ਸਕੀਮ ਦੀ ਹੱਦ ਵਧਾਉਣ ਨੂੰ ਰਸਮੀ ਮਨਜ਼ੂਰੀ ਦਿੱਤੀ। ਕੰਪੋਜ਼ੀਸ਼ਨ ਸਕੀਮ ਦੀ ਹੱਦ 1.5 ਕਰੋੜ ਰੁਪਏ ਕਰਨ ਨੂੰ ਮਨਜ਼ੂਰੀ ਮਿਲੀ ਹੈ, ਸਕੀਮ ਵਿਚ ਬਦਲਾਅ 1 ਅਪ੍ਰੈਲ ਤੋਂ ਲਾਗੂ ਹੋਵੇਗਾ।
ਕੀ ਹੈ GST ਕੰਪੋਜ਼ੀਸ਼ਨ ਸਕੀਮ
ਸਰਕਾਰ ਨੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਕੰਪੋਜ਼ੀਸ਼ਨ ਸਕੀਮ ਸ਼ੁਰੂ ਕੀਤੀ ਹੈ। ਸ਼ੁਰੂਆਤੀ ਦੌਰ 'ਚ GST Tax System ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਰਾਹਤ ਦੇਣ ਲਈ ਸਰਕਾਰ ਨੇ ਛੋਟੇ ਕਾਰੋਬਾਰੀਆਂ ਨੂੰ ਕੰਪੋਜ਼ੀਸ਼ਨ ਸਕੀਮ ਅਪਣਾਉਣ ਦਾ ਵਿਕਲਪ ਦਿੱਤਾ। 20 ਲੱਖ ਤੋਂ ਜ਼ਿਆਦਾ ਦੇ ਟਰਨਓਵਰ ਵਾਲੇ ਲੋਕਾਂ ਲਈ GST ਰਜਿਸਟਰੇਸ਼ਨ ਤਾਂ ਲਾਜ਼ਮੀ ਹੈ ਪਰ ਉਹ ਚਾਹੁਣ ਤਾਂ GST ਦਾ ਝੰਜਟ ਘੱਟ ਕਰ ਸਕਦੇ ਹਨਸ਼ ਸਾਲ 'ਚ 75 ਲੱਖ ਤੱਕ ਦਾ ਕਾਰੋਬਾਰ ਕਰਨ ਵਾਲੇ GST ਕੰਪੋਜ਼ੀਸ਼ਨ ਸਕੀਮ ਦਾ ਲਾਭ ਲੈ ਸਕਦੇ ਹਨ। ਆਪਣੀ ਸਹੂਲਤ ਅਨੁਸਾਰ ਉਹ ਚਾਹੁਣ ਤਾਂ GST ਦੀ ਨਾਰਮਲ ਸਕੀਮ ਦੇ ਤਹਿਤ ਕੰਮ ਕਰਨ, ਭਾਵੇਂ ਤਾਂ ਕੰਪੋਜ਼ੀਸ਼ਨ ਸਕੀਮ ਦੇ ਤਹਿਤ। ਇਸ ਦੇ ਤਹਿਤ ਛੋਟੇ ਕਾਰੋਬਾਰੀਆਂ ਨੂੰ ਹਰ ਮਹੀਨੇ ਰਿਟਰਨ ਫਾਈਲ ਨਹੀਂ ਕਰਨੀ ਹੁੰਦੀ। ਇਸ ਦੇ ਨਾਲ ਹੀ ਫਿਕਸ ਰੇਟ, ਇਕਮੁਸ਼ਤ ਟੈਕਸ ਭਰਨਾ ਹੁੰਦਾ ਹੈ। ਇਸ ਤੋਂ ਇਲਾਵਾ ਰਸੀਦਾਂ ਨੂੰ ਅਪਲੋਡ ਕਰਨ ਦਾ ਵੀ ਝੰਜਟ ਨਹੀਂ ਹੈ।
ਟੋਇਟਾ ਨੇ ਵਾਪਸ ਮੰਗਵਾਈਆਂ 1.7 ਮਿਲੀਅਨ ਕਾਰਾਂ, ਜਾਣੋ ਕਾਰਨ
NEXT STORY