ਹੈਦਰਾਬਾਦ—ਗੁੱਡ ਸਰਵਿਸ ਟੈਕਸ (ਜੀ.ਐੱਸ.ਟੀ) ਕੌਂਸਲ ਦੀ ਅਗਲੀ ਬੈਠਕ 9 ਸਤੰਬਰ ਨੂੰ ਇੱਥੇ ਹੋਵੇਗੀ। ਤੇਲੰਗਾਨਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੀ.ਐੱਸ.ਟੀ. ਦੇ ਇਕ ਜੁਲਾਈ ਨੂੰ ਲਾਗੂ ਹੋਣ ਤੋਂ ਬਾਅਦ ਕੌਂਸਲ ਦੀ ਇਹ ਤੀਜੀ ਬੈਠਕ ਹੋਵੇਗੀ ਜਦਕਿ ਇਸ ਦੇ ਪਿਛਲੇ ਸਾਲ ਗਠਨ ਤੋਂ ਬਾਅਦ ਇਹ 21ਵੀਂ ਬੈਠਕ ਹੈ। ਅਧਿਕਾਰੀ ਨੇ ਪੀਟੀਆਈ ਅਤੇ ਭਾਸ਼ਾ ਨੂੰ ਕਿਹਾ ਕਿ ਬੈਠਕ ਹੈਦਰਾਬਾਦ 'ਚ ਹੋਵੇਗੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਇਸ ਬੈਠਕ ਦੀ ਅਗਵਾਈ ਕਰਨਗੇ।
ਬੈਠਕ ਦਾ ਏਜੰਡਾ ਜਲਦ ਹੀ ਤੈਅ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ (ਤੇਲੰਗਾਨਾ) ਸਰਕਾਰ ਬੈਠਕ 'ਚ ਸਰਕਾਰੀ ਪ੍ਰਾਜੈਕਟਾਂ ਲਈ ਟੈਕਸ ਰਿਆਇਤ ਦਾ ਮੁੱਦਾ ਚੁੱਕੇਗੀ। ਇਸ ਤੋਂ ਇਲਾਵਾ ਬੀੜੀ ਉਦਯੋਗ ਅਤੇ ਗ੍ਰੇਨਾਇਟ ਉਦਯੋਗ ਨੂੰ ਰਿਆਇਤ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਇਸ ਕੌਂਸਲ 'ਚ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਵੀ ਮੈਂਬਰਾਂ ਦੇ ਤੌਰ 'ਤੇ ਸ਼ਾਮਲ ਹੈ। ਇਸ ਨੇ ਜੀ.ਐੱਸ.ਟੀ. ਲਈ 5, 12, 18 ਅਤੇ 28 ਦੀ ਟੈਕਸ ਦਰਾਂ ਤੈਅ ਕੀਤੀ ਹੈ।
ਖੁਸ਼ਖਬਰੀ! ਏਅਰ ਇੰਡੀਆ ਨੇ ਦਿੱਤੀ ਵੱਡੀ ਰਾਹਤ, ਜੇਬ 'ਤੇ ਬੋਝ ਹੋਵੇਗਾ ਘੱਟ!
NEXT STORY