ਨਵੀਂ ਦਿੱਲੀ— ਭਾਰਤ 'ਚ MG ਮੋਟਰ ਜਲਦ ਹੀ ਉਸ ਦੀ ਹਾਲ ਹੀ 'ਚ ਲਾਂਚ ਹੋਈ ਗੱਡੀ ਹੈਕਟਰ ਦੀ ਬੁਕਿੰਗ ਨੂੰ ਦੁਬਾਰਾ ਖੋਲ੍ਹਣ ਜਾ ਰਹੀ ਹੈ। ਉੱਥੇ ਹੀ, ਇਸ ਦੇ ਨਾਲ ਹੀ ਕੰਪਨੀ ਨਵੀਂ ਇਲੈਕਟ੍ਰਿਕ ਕੰਪੈਕਟ ਐੱਸ. ਯੂ. ਵੀ. ZS ਨੂੰ ਜਨਵਰੀ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਆਟੋ ਸੈਕਟਰ 'ਚ ਛਾਈ ਮੰਦੀ ਦੇ ਬਾਵਜੂਦ ਕੰਪਨੀ ਨੇ ਗੁਜਰਾਤ ਪਲਾਂਟ 'ਚ ਹੈਕਟਰ ਦਾ ਉਤਪਾਦਨ ਤੇਜ਼ੀ ਨਾਲ ਲਗਾਤਾਰ ਵਧਾ ਕੇ 3,000 ਯੂਨਿਟ ਤਕ ਪਹੁੰਚਾ ਦਿੱਤਾ ਹੈ। MG ਮੋਟਰ ਦਾ ਕਹਿਣਾ ਹੈ ਕਿ ਸਤੰਬਰ 'ਚ ਉਹ ਹੈਕਟਰ ਦੇ 3 ਹਜ਼ਾਰ ਯੂਨਿਟ ਬਣਾਏਗੀ ਤੇ ਇਸ ਮਗਰੋਂ ਕੁਝ ਮਹੀਨਿਆਂ ਲਈ ਉਤਪਾਦਨ ਇਸ ਪੱਧਰ 'ਤੇ ਸਥਿਰ ਰੱਖੇਗੀ।
ਇਸ ਤੋਂ ਪਹਿਲਾਂ ਜੁਲਾਈ 'ਚ ਕੰਪਨੀ ਨੇ 1,500 ਤੇ ਅਗਸਤ 'ਚ 2,000 ਯੂਨਿਟਸ ਦਾ ਪ੍ਰਾਡਕਸ਼ਨ ਕੀਤਾ ਸੀ। ਭਾਰਤ 'ਚ MG ਮੋਟਰ ਦੇ ਪ੍ਰਮੁੱਖ ਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਨੇ ਕਿਹਾ ਕਿ ਬੁਕਿੰਗ ਦੁਬਾਰਾ ਖੋਲ੍ਹਣਾ ਸਾਡੇ ਡਲਿਵਰੀ ਟੀਚੇ 'ਤੇ ਨਿਰਭਰ ਕਰਦਾ ਹੈ। ਤਿਉਹਾਰੀ ਸੀਜ਼ਨ ਦੌਰਾਨ ਹੈਕਟਰ ਦੀ ਬੁਕਿੰਗ ਦੁਬਾਰਾ ਖੋਲ੍ਹਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਇਹ ਹੋ ਸਕਦਾ ਹੈ''। ਜ਼ਿਕਰਯੋਗ ਹੈ ਕਿ ਹੈਕਟਰ ਦੀ ਬੁਕਿੰਗ 28,000 ਤੋਂ ਪਾਰ ਪਹੁੰਚਣ ਕਾਰਨ ਕੰਪਨੀ ਨੇ ਇਸ ਦੀ ਬੁਕਿੰਗ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ। ਉੱਥੇ ਹੀ, ਜਨਵਰੀ 'ਚ ਲਾਂਚ ਕੀਤੀ ਜਾਣ ਵਾਲੀ ਇਲੈਕਟ੍ਰਿਕ ਐੱਸ. ਯੂ. ਵੀ. ZS ਦਾ ਨਿਰਮਾਣ ਕੰਪਨੀ ਵੱਲੋਂ ਭਾਰਤ 'ਚ ਹੀ ਕੀਤਾ ਜਾਵੇਗਾ। ਹਾਲਾਂਕਿ ਇਸ ਦੀ ਬੈਟਰੀ ਇੰਪੋਰਟਡ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ CATL ਨਾਲ ਮਿਲ ਕੇ ਬੈਟਰੀ ਪੈਕੇਜ ਵੀ ਭਾਰਤ 'ਚ ਬਣਾਉਣ ਦਾ ਵਿਚਾਰ ਕਰ ਰਹੀ ਹੈ ਪਰ ਇਹ ਸਭ ਮੰਗ 'ਤੇ ਨਿਰਭਰ ਕਰਦਾ ਹੈ।
ਸੈਮਸੰਗ ਦੀ ਆਰਥਿਕ ਸੁਸਤੀ ਦੇ ਚਿੰਤਾ ਨਹੀਂ : ਅਸੀਮ ਵਾਰਸੀ
NEXT STORY