ਨਵੀਂ ਦਿੱਲੀ-ਚੋਟੀ ਦੇ ਖਪਤਕਾਰ ਕਮਿਸ਼ਨ ਨੇ ਖ਼ਰਾਬ ਏਅਰ ਕੰਡੀਸ਼ਨਰ (ਏ. ਸੀ.) ਸਿਸਟਮ ਲਾਉਣ ਦੇ ਇਕ ਮਾਮਲੇ ’ਚ ਦਿੱਲੀ ਵਿਚ ਹਿਤਾਚੀ ਇੰਡੀਆ ਦੀ ਫਰੈਂਚਾਇਜ਼ੀ ਨੂੰ 5.40 ਲੱਖ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ ਜੋ ਰਾਜ ਖਪਤਕਾਰ ਫੋਰਮ ਵਲੋਂ ਤੈਅ ਮੁਆਵਜ਼ੇ ਦੇ ਮੁਕਾਬਲੇ ਅੱਧਾ ਹੈ। ਇਹ ਏ. ਸੀ. ਇਕ ਟਰੈਵਲ ਕੰਪਨੀ ਨੇ ਦਫ਼ਤਰ ਲਈ ਖਰੀਦਿਆ ਸੀ। ਰਾਸ਼ਟਰੀ ਖਪਤਕਾਰ ਝਗੜਾ ਨਿਪਟਾਰਾ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਐੱਮ. ਟ੍ਰੈਕਸ ਹਿਤਾਚੀ ਅਪਲਾਇੰਸਿਸ ਲਿ. (ਹੁਣ ਜਾਨਸਨ ਦੇ ਕੰਟਰੋਲ ਵਾਲੀ ਹਿਤਾਚੀ ਏਅਰ ਕੰਡੀਸ਼ਨਿੰਗ ਇੰਡੀਆ ਲਿ.) ਨੂੰ 5,40,000 ਰੁਪਏ ਸਟਿਕ ਟ੍ਰੈਵਲਸ ਪ੍ਰਾਈਵੇਟ ਲਿ. ਨੂੰ 45 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਹੈ। ਐੱਨ. ਸੀ. ਡੀ. ਆਰ. ਸੀ. ਨੇ ਦਿੱਲੀ ਰਾਜ ਖਪਤਕਾਰ ਕਮਿਸ਼ਨ ਦੇ ਉਸ ਹੁਕਮ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਏ. ਸੀ. ਬਣਾਉਣ ਵਾਲੀ ਬਹੁਰਾਸ਼ਟਰੀ ਕੰਪਨੀ ਨੂੰ ਬਤੌਰ ਹਰਜਾਨਾ 10 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਗਿਆ ਸੀ। ਬੈਂਚ ਮੈਂਬਰ ਪ੍ਰੇਮ ਨਰਾਇਣ ਨੇ ਕਿਹਾ, ‘ਸ਼ਿਕਾਇਤਕਰਤਾ (ਸਟਿਕ) ਨਿਸ਼ਚਿਤ ਰੂਪ ਨਾਲ ਇਹ ਰਾਸ਼ੀ ਮੁਆਵਜ਼ੇ ਦੇ ਰੂਪ ’ਚ ਪਾਉਣ ਦੀ ਹੱਕਦਾਰ ਹੈ ਕਿਉਂਕਿ ਵਾਧੂ ਏ. ਸੀ. ਲਾਉਣ ਤੋਂ ਬਾਅਦ ਵੀ ਹਾਲਤ ਨਹੀਂ ਸੁਧਰੀ।’ ਐੱਨ. ਸੀ. ਡੀ. ਆਰ. ਸੀ. ਨੇ ਕਿਹਾ ਕਿ ਹਾਲਾਂਕਿ ਹਿਤਾਚੀ ਨੇ ਖੁਦ ਟਰੈਵਲ ਕੰਪਨੀ ਦੇ ਕੰਪਲੈਕਸ ਨੂੰ ਚੰਗੀ ਤਰ੍ਹਾਂ ਠੰਡਾ ਰੱਖਣ ਲਈ ਕਈ ਹੱਲਾਂ ਦੀ ਪੇਸ਼ਕਸ਼ ਕੀਤੀ, ਜਿਸ ਵਿਚ ਵਾਧੂ ਸਪਲਿਟ ਏ. ਸੀ. ਲਾਉਣਾ ਸ਼ਾਮਲ ਹੈ।
ਇਹ ਦੱਸਦਾ ਹੈ ਕਿ ਉਤਪਾਦ ਵਿਚ ਕੁਝ ਸਮੱਸਿਆ ਸੀ ਅਤੇ ਕੰਪਨੀ ਖੁਦ ਉਸ ਵਿਚ ਸੁਧਾਰ ਦੇ ਉਪਰਾਲੇ ਲੱਭ ਰਹੀ ਸੀ। ਟਰੈਵਲ ਕੰਪਨੀ ਨੇ 2002 ਵਿਚ 19,37,820 ਰੁਪਏ ਵਿਚ ਏ. ਸੀ. ਖਰੀਦਿਆ ਸੀ। ਇਸ ਨਾਲ ਸਬੰਧਤ ਕੰਮਾਂ ਲਈ ਉਸ ਨੇ 2,12,180 ਰੁਪਏ ਹੋਰ ਦਿੱਤੇ ਸਨ। ਇਕ ਸਾਲ ਬਾਅਦ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਏ. ਸੀ. ਠੀਕ ਨਹੀਂ ਚੱਲ ਰਿਹਾ ਹੈ। ਉਸ ਨੇ ਇਸ ਬਾਰੇ ਕੰਪਨੀ ਨੂੰ ਵੀ ਸ਼ਿਕਾਇਤ ਕੀਤੀ। ਹਿਤਾਚੀ ਦੀ ਸਲਾਹ ’ਤੇ ਵਾਧੂ ਏ. ਸੀ. ਲਾਉਣ ਤੋਂ ਬਾਅਦ ਵੀ ਹਾਲਤ ਨਹੀਂ ਸੁਧਰੀ। ਹਿਤਾਚੀ ਨੇ ਇਸ ਨੂੰ ਸਵੀਕਾਰ ਵੀ ਕੀਤਾ ਸੀ। ਉਸ ਤੋਂ ਬਾਅਦ ਸ਼ਿਕਾਇਤਕਰਤਾ ਸੇਵਾ ਵਿਚ ਕਮੀ ਨੂੰ ਲੈ ਕੇ ਦਿੱਲੀ ਰਾਜ ਖਪਤਕਾਰ ਕਮਿਸ਼ਨ ਦੇ ਕੋਲ ਗਿਆ, ਜਿਸ ਨੇ ਨਿਰਮਾਤਾ ਕੰਪਨੀ ਦੇ ਖਿਲਾਫ 10 ਲੱਖ ਰੁਪਏ ਦੇ ਮੁਆਵਜ਼ੇ ਦਾ ਹੁਕਮ ਦਿੱਤਾ ਸੀ।
ਬੈਂਕ ਧੋਖਾਦੇਹੀ ਦੇ 100 ਵੱਡੇ ਮਾਮਲਿਆਂ ਦੀ ਰਿਪੋਰਟ RBI, ED ਤੇ CBI ਦੇ ਕੋਲ : CVC
NEXT STORY