ਜਲੰਧਰ— ਹੋਂਡਾ ਨੇ ਆਪਣੀ ਨਵੀਂ ਮੋਟਰਸਾਈਕਲ ਗੋਲਡ ਵਿੰਗ ਦਾ ਨਵਾਂ ਟੀਜ਼ਰ ਜਾਰੀ ਕੀਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਬਾਈਕ ਹੋਂਡਾ ਵਿੰਗ ਹੀ ਹੈ ਅਤੇ ਇਸ ਨੂੰ 24 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ। ਇਹ ਮੋਟਰਸਾਈਕਲ ਲੰਬੀ ਦੂਰੀ ਲਈ ਹੈ। ਹੋਂਡਾ ਦੀ ਇਸ ਨਵੀਂ ਬਾਈਕ 'ਚ ਹੋਂਡਾ ਦੀ ਡੀ.ਸੀ.ਟੀ. ਯਾਨੀ ਡਿਊਲ ਕਲਚ ਟ੍ਰਾਂਸਮਿਸ਼ਨ ਹੋਵੇਗਾ। ਹੋਂਡਾ ਇਸ ਬਾਈਕ ਦੇ ਵੇਰੀਐਂਟਸ ਲਾਂਚ ਕਰ ਸਕਦੀ ਹੈ। ਸਟੈਂਡਰਡ ਟੂਅਰਿੰਗ ਫੋਕਸਡ ਗੋਲਡ ਵਿੰਗ ਬਾਈਕ ਮੈਨਿਊਲ ਟ੍ਰਾਂਸਮਿਸ਼ਨ ਨਾਲ ਆਵੇਗੀ ਅਤੇ ਦੂਜੀ ਵੇਰੀਐਂਟ ਡਿਊਲ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ।
ਇਸ ਤੋਂ ਇਲਾਵਾ ਕੀਲੇਸ ਇਗਿਨਸ਼ਨ, ਹੀਟੇਡ ਗ੍ਰਿਪਸ ਅਤੇ ਸੀਟ, ਆਡੀਓ ਅਤੇ ਫੋ ਕੁਨੈਕਟੀਵਿਟੀ, ਕਰੂਜ਼ ਕੰਟੋਰਲ, ਸੈਟਲਾਈਟ ਨੈਵਿਗੇਸ਼ਨ, ਸੇਮੀ ਐਕਟੀਵ ਸਸਪੇਂਸ਼ਨ ਆਦੀ ਫੀਚਰਸ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਇਸ ਬਾਈਕ ਨਾਲ ਜੁੜੀਆਂ ਹੋਰ ਡਿਟੇਲਸ ਲਾਚਿੰਗ ਤੋਂ ਬਾਅਦ ਪਤਾ ਚੱਲ ਸਕੇਗੀ।
ਵਿੱਤੀ ਸਾਲ 2017-18 'ਚ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅੰਦਾਜ਼ਾ : ਨੀਤੀ ਆਯੋਗ
NEXT STORY