ਨਵੀਂ ਦਿੱਲੀ (ਭਾਸ਼ਾ)-ਆਈ. ਡੀ. ਬੀ. ਆਈ. ਬੈਂਕ ਨੇ ਕਿਹਾ ਕਿ ਉਸ ਦਾ ਤੀਜੀ ਤਿਮਾਹੀ ਦਾ ਘਾਟਾ ਹੋਰ ਵਧ ਕੇ 5763.04 ਕਰੋਡ਼ ਰੁਪਏ ਹੋ ਗਿਆ ਹੈ। ਬੈਂਕ ਦਾ ਫਸੇ ਕਰਜ਼ੇ ਦਾ ਪੱਧਰ ਲਗਾਤਾਰ ਉੱਚਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ’ਚ ਬੈਂਕ ਦਾ ਸ਼ੁੱਧ ਘਾਟਾ 4185.48 ਕਰੋਡ਼ ਰੁਪਏ ਸੀ। ਆਈ. ਡੀ. ਬੀ. ਆਈ. ਬੈਂਕ ਨੇ ਰੈਗੂਲੇਟਰੀ ਜਾਣਕਾਰੀ ’ਚ ਕਿਹਾ ਹੈ ਕਿ ਦਸੰਬਰ 2019 ’ਚ ਖ਼ਤਮ ਤਿਮਾਹੀ ’ਚ ਉਸ ਦੀ ਕੁਲ ਕਮਾਈ ਵਧ ਕੇ 6215.60 ਕਰੋਡ਼ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 6190.94 ਕਰੋਡ਼ ਰੁਪਏ ਸੀ। ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੀ ਮਾਲਕੀ ਵਾਲੇ ਆਈ. ਡੀ. ਬੀ. ਆਈ. ਬੈਂਕ ਦੀ ਕਰਜ਼ੇ ’ਚ ਫਸੀ ਰਾਸ਼ੀ ਯਾਨੀ ਐੱਨ. ਪੀ. ਏ. ਲਗਾਤਾਰ ਉੱਚਾ ਬਣਿਆ ਹੋਇਆ ਹੈ।
ਸਮੀਖਿਆ ਅਧੀਨ ਮਿਆਦ ’ਚ ਬੈਂਕ ਦਾ ਕੁਲ ਐੱਨ. ਪੀ. ਏ. ਦਸੰਬਰ 2019 ਦੇ ਅੰਤ ਤੱਕ 28.72 ਫ਼ੀਸਦੀ ’ਤੇ ਰਿਹਾ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 29.67 ਫ਼ੀਸਦੀ ਤੋਂ ਕੁਝ ਘੱਟ ਹੋਇਆ ਹੈ। ਐੱਨ. ਪੀ. ਏ. ਦੀ ਕੁਲ ਰਾਸ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਇਕ ਸਾਲ ਪਹਿਲਾਂ ਦੇ 55,360.38 ਕਰੋਡ਼ ਤੋਂ ਘਟ ਕੇ 49,502.68 ਕਰੋਡ਼ ਰੁਪਏ ਰਹਿ ਗਈ।
ਸਿੰਡੀਕੇਟ ਬੈਂਕ ਦਾ ਵਧਿਆ ਲਾਭ
ਫਸਿਆ ਕਰਜ਼ਾ ਘੱਟ ਹੋਣ ਨਾਲ ਸਿੰਡੀਕੇਟ ਬੈਂਕ ਦੇ ਸ਼ੁੱਧ ਲਾਭ ’ਚ ਦਸੰਬਰ 2019 ਤਿਮਾਹੀ ’ਚ ਉਛਾਲ ਆਇਆ ਹੈ। ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ 434.82 ਕਰੋਡ਼ ਰੁਪਏ ਰਿਹਾ। 2018-19 ਦੀ ਇਸ ਤਿਮਾਹੀ ’ਚ ਉਸ ਨੂੰ 107.99 ਕਰੋਡ਼ ਰੁਪਏ ਦਾ ਲਾਭ ਹੋਇਆ ਸੀ। ਸਿੰਡੀਕੇਟ ਬੈਂਕ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦੀ ਕੁਲ ਕਮਾਈ ਵਧ ਕੇ 6,316.57 ਕਰੋਡ਼ ਰੁਪਏ ਰਹੀ। ਇਸ ਤੋਂ ਇਕ ਸਾਲ ਪਹਿਲਾਂ ਤੀਜੀ ਤਿਮਾਹੀ ’ਚ ਉਸ ਦੀ ਕਮਾਈ 6,077.62 ਕਰੋਡ਼ ਰੁਪਏ ਸੀ। ਬੈਂਕ ਦਾ ਫਸਿਆ ਕਰਜ਼ਾ ਜਾਂ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟ) 31 ਦਸੰਬਰ 2019 ਦੇ ਅੰਤ ਤੱਕ ਘੱਟ ਹੋ ਕੇ 11.33 ਫ਼ੀਸਦੀ ’ਤੇ ਆ ਗਿਆ। 2018-19 ਦੀ ਇਸ ਮਿਆਦ ’ਚ ਇਹ ਅੰਕੜਾ 12.54 ਫ਼ੀਸਦੀ ’ਤੇ ਸੀ।
ਸਮਾਰਟਫੋਨਸ ਦੀ ਵਿਕਰੀ ਡਿੱਗਣ ਦਾ ਖਦਸ਼ਾ
NEXT STORY