ਨਵੀਂ ਦਿੱਲੀ— ਕਰਜ਼ੇ ’ਚ ਫਸੇ ਆਈ. ਐੱਲ. ਐਂਡ ਐੱਫ. ਐੱਸ. ਸਮੂਹ ਦੀ ਕੰਪਨੀ ਆਈ. ਐੱਲ. ਐੱਫ. ਐੱਸ. ਟਰਾਂਸਪੋਰਟੇਸ਼ਨ ਨੈੱਟਵਰਕ ਨੇ ਪੈਸੇ ਦੀ ਕਮੀ ਕਾਰਣ ਗੈਰ-ਤਬਦੀਲੀਯੋਗ ਡਿਬੈਂਚਰ (ਐੱਨ. ਸੀ. ਡੀ.) ਦੇ 26.02 ਕਰੋਡ਼ ਰੁਪਏ ਦੇ ਬਕਾਇਅਾ ਵਿਆਜ ਦਾ ਭੁਗਤਾਨ ਕਰਨ ’ਚ ਊਣਤਾਈ ਕਰ ਦਿੱਤੀ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਬਕਾਇਆ ਵਿਆਜ ਦਾ ਭੁਗਤਾਨ 21 ਜੁਲਾਈ ਤੱਕ ਕਰਨਾ ਸੀ। ਉਸ ਨੇ ਕਿਹਾ ਕਿ ਥੋੜ੍ਹੀ ਰਾਸ਼ੀ ਕਾਰਣ ਉਹ ਇਸ ਦਾ ਭੁਗਤਾਨ ਨਹੀਂ ਕਰ ਸਕੀ। ਪਿਛਲੇ ਕੁਝ ਮਹੀਨਿਆਂ ’ਚ ਆਈ. ਐੱਲ. ਐਂਡ ਐੱਫ. ਐੱਸ. ਸਮੂਹ ਦੀਆਂ ਕਈ ਕੰਪਨੀਆਂ ਨੇ ਲਗਾਤਾਰ ਡਿਫਾਲਟ ਕੀਤੇ ਹਨ। ਕੰਪਨੀ ’ਤੇ 90,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ।
ਬੈਂਕਾਂ ’ਚ 20 ਲੱਖ ਤੋਂ ਜ਼ਿਆਦਾ ਦੀ ਜਮ੍ਹਾ ਨਿਕਾਸੀ ’ਤੇ ਲਾਜ਼ਮੀ ਹੋ ਸਕਦੀ ਹੈ ਆਧਾਰ ਵੈਰੀਫਿਕੇਸ਼ਨ
NEXT STORY