ਨਵੀਂ ਦਿੱਲੀ— ਭਾਰਤ ਦੇ ਦਵਾ ਸੈਕਟਰ ਨੂੰ ਲੈ ਕੇ ਇਕ ਅਜਿਹਾ ਖੁਲਾਸਾ ਹੋਇਆ ਹੈ, ਜਿਸ 'ਤੇ ਭਾਰਤ ਸਰਕਾਰ ਨੂੰ ਕਾਫੀ ਚਿੰਤਾ ਕਰਨ ਦੀ ਲੋੜ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਮੁਤਾਬਕ, ਭਾਰਤ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਹੈ ਜਿੱਥੇ 10 ਵਿੱਚੋਂ 1 ਦਵਾਈ 'ਨਕਲੀ' ਹੈ। ਇਸ ਕਾਰਨ ਕਮਜ਼ੋਰ ਤਬਕੇ ਦੇ ਲੋਕ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਵਿਸ਼ਵ ਸਿਹਤ ਸੰਗਠਨ ਨੇ 23 ਨਵੰਬਰ ਨੂੰ ਦੋ ਰਿਪੋਰਟਾਂ ਜਾਰੀ ਕੀਤੀਆਂ ਹਨ, ਜਿਨ੍ਹਾਂ 'ਚ ਗੰਭੀਰ ਮਾਮਲੇ ਸਾਹਮਣੇ ਆਏ ਹਨ। ਇਸ ਖੁਲਾਸੇ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਲੋਕ ਅਜਿਹੀ ਦਵਾਈਆਂ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਬੀਮਾਰੀ ਠੀਕ ਹੋਣਾ ਸੰਭਵ ਨਹੀਂ ਹੈ। ਡਬਲਿਊ. ਐੱਚ. ਓ. ਨੇ ਮੰਨਿਆ ਕਿ ਇਹ ਫਰਜ਼ੀ ਅਤੇ ਖਰਾਬ ਦਰਜੇ ਦੀਆਂ ਦਵਾਈਆਂ ਨਾਲ ਲੋਕਾਂ ਦੀ ਸਿਹਤ 'ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ।

ਸਾਲ 2013 ਤੋਂ ਵਿਸ਼ਵ ਸਿਹਤ ਸੰਗਠਨ ਨੂੰ ਘਟੀਆ ਅਤੇ ਨਕਲੀ ਦਵਾਈਆਂ ਦੇ ਮਾਮਲੇ 'ਚ 1500 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚ ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਗਰਭ ਨਿਰੋਧ, ਟੀਕਿਆਂ ਤੋਂ ਲੈ ਕੇ ਐਂਟੀਬਾਇਓਟਿਕਸ ਵਰਗੇ ਉਤਪਾਦ ਸ਼ਾਮਲ ਹਨ। 10 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ 'ਚ ਘਟੀਆ ਅਤੇ ਨਕਲੀ ਦਵਾਈਆਂ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਹੈ। ਤਕਰੀਬਨ 42 ਫੀਸਦੀ ਅਜਿਹੇ ਮਾਮਲੇ ਅਫਰੀਕੀ ਖੇਤਰ, ਅਤੇ 21 ਫੀਸਦੀ ਅਮਰੀਕਾ ਤੋਂ ਅਤੇ ਬਾਕੀ 21 ਫੀਸਦੀ ਅਜਿਹੇ ਮਾਮਲੇ ਯੂਰਪੀ ਖੇਤਰਾਂ ਤੋਂ ਪ੍ਰਾਪਤ ਕੀਤੇ ਗਏ ਹਨ। ਰਿਪੋਰਟ ਮੁਤਾਬਕ, ਭਾਰਤ ਵਰਗੇ ਦੇਸ਼ਾਂ 'ਚ ਵੇਚੀਆਂ ਜਾਣ ਵਾਲੀਆਂ 10.5 ਫੀਸਦੀ ਦਵਾਈਆਂ ਜਾਂ ਤਾਂ ਨਕਲੀ ਹਨ ਜਾਂ ਫਿਰ ਬਹੁਤ ਘਟੀਆ ਕਿਸਮ ਦੀਆਂ ਹੁੰਦੀਆਂ ਹਨ।

ਗਰੀਬਾਂ 'ਤੇ ਹੁੰਦਾ ਹੈ ਸਭ ਤੋਂ ਵਧ ਅਸਰ
ਇਹ ਦਵਾਈਆਂ ਨਾ ਸਿਰਫ ਬੀਮਾਰੀ ਠੀਕ ਕਰਨ 'ਚ ਫੇਲ ਹਨ ਸਗੋਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ। ਇੰਨਾ ਹੀ ਨਹੀਂ ਇਨ੍ਹਾਂ ਦੀ ਵਰਤੋਂ ਨਾਲ ਗੰਭੀਰ ਬੀਮਾਰੀ ਦੇ ਨਾਲ ਮੌਤ ਵੀ ਹੋ ਸਕਦੀ ਹੈ। ਰਿਪੋਰਟ 'ਚ ਐਂਟੀ ਮਲੇਰੀਆ ਅਤੇ ਐਂਟੀ ਬਾਇਓਟਿਕਸ ਨੂੰ ਲੈ ਕੇ ਵੀ ਉਂਗਲੀ ਉਠਾਈ ਗਈ ਹੈ। ਉਸ ਮੁਤਾਬਕ ਮਲੇਰੀਆ ਲਈ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਦਵਾਈ 'ਆਰਟੈਮੀਸਿਨਿਨ' ਜਦੋਂ ਪਹਿਲੀ ਵਾਰ ਬਾਜ਼ਾਰ 'ਚ ਆਈ ਸੀ ਤਾਂ ਉਦੋਂ ਇਹ ਬਹੁਤ ਹੀ ਘਟੀਆ ਕਿਸਮ ਦੀ ਸੀ। ਅਜਿਹੇ 'ਚ ਨਾ ਸਿਰਫ ਲੋਕਾਂ ਦੇ ਪੈਸੇ ਖਰਾਬ ਹੋ ਰਹੇ ਹਨ ਸਗੋਂ ਉਨ੍ਹਾਂ ਦੀ ਜਾਨ 'ਤੇ ਵੀ ਗੰਭੀਰ ਸੰਕਟ ਬਣਾ ਰਹਿੰਦਾ ਹੈ। ਇਹ ਰਿਪੋਰਟ ਪ੍ਰਭਾਵੀ ਢੰਗ ਨਾਲ ਸਪੱਸ਼ਟ ਕਰਦੀ ਹੈ ਕਿ ਨਕਲੀ ਅਤੇ ਘਟੀਆ ਦਵਾਈਆਂ ਦੀ ਸਮੱਸਿਆ ਦੁਨੀਆ ਲਈ ਕਿੰਨੀ ਗੰਭੀਰ ਹੈ। ਆਮ ਤੌਰ 'ਤੇ ਇਸ ਦੀ ਮਾਰ ਗਰੀਬ ਅਤੇ ਕਮਜ਼ੋਰ ਤਬਕੇ ਦੇ ਲੋਕਾਂ 'ਤੇ ਹੀ ਪੈਂਦੀ ਹੈ। ਡਾਕਟਰ ਇਲਾਜ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਢੇ ਅਜਮਾਉਂਦੇ ਹਨ, ਜਦੋਂਕਿ ਜ਼ਰੂਰਤ ਉਨ੍ਹਾਂ ਦਵਾਈਆਂ ਦੀ ਮਾਤਰਾ ਸਹੀ ਕਰਨ ਦੀ ਹੁੰਦੀ ਹੈ। ਮਰੀਜ ਕਦੇ ਲੌੜੀਂਦਾ ਇਲਾਜ ਨਾ ਮਿਲਣ ਅਤੇ ਕਦੇ ਖਰਾਬ ਦਰਜੇ ਦੀ ਦਵਾਈਆਂ ਦੇ ਮੱਦੇਨਜ਼ਰ ਜਾਨ ਗੁਆ ਬੈਠਦੇ ਹਨ।

ਰਿਪੋਰਟ 'ਚ ਹੋਏ ਹੋਰ ਵੀ ਖੁਲਾਸੇ
ਡਬਲਿਊ. ਐੱਚ. ਓ. ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਮਾਰੀ ਦਾ ਸਹੀ ਇਲਾਜ ਨਾ ਹੋਣ ਨਾਲ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜੇਕਰ ਕਿਸੇ ਬੀਮਾਰੀ ਦੇ ਇਲਾਜ 'ਚ ਸਹੀ ਦਵਾਈ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਤਾਂ ਸਰੀਰ 'ਚ ਬੀਮਾਰੀਆਂ ਨਾਲ ਲੜਨ ਵਾਲੇ ਤੱਤ ਬੁਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਭਾਰੀ ਹਾਨੀ ਹੁੰਦੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 15 ਕੁ ਸਾਲ ਪਹਿਲਾਂ ਦਵਾਈਆਂ ਦੀ ਵਿਕਰੀ ਨੇ ਕੌਮਾਂਤਰੀ ਰਿਕਾਰਡ ਤੋੜੇ ਸਨ ਅਤੇ ਉਦੋਂ ਤੋਂ ਵਿਕਰੀ ਫਿਰ ਦੁਗਣੀ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਵਰਗੇ ਬਾਜ਼ਾਰਾਂ 'ਚ ਵੀ ਇਸ ਨੇ ਤੇਜ਼ੀ ਫੜੀ ਹੈ।
1.5 ਸਾਲ ਬਾਅਦ ਦੇਸ਼ ਦੀਆਂ ਟਾਪ ਕੰਪਨੀਆਂ ਦਾ ਮੁਨਾਫਾ 10 ਫੀਸਦੀ ਤੋਂ ਜ਼ਿਆਦਾ ਵਧਿਆ
NEXT STORY