ਨਵੀਂ ਦਿੱਲੀ— ਕਾਮਰਸ ਮੰਤਰਾਲਾ ਦੀ ਨਿਗਰਾਨੀ ਅਧੀਨ ਆਉਣ ਵਾਲੇ 30 ਖੇਤਰਾਂ 'ਚੋਂ ਅੱਧੇ ਤੋਂ ਵੱਧ ਦੀ ਬਰਾਮਦ ਸਤੰਬਰ 'ਚ ਘੱਟ ਹੋ ਗਈ। ਅਧਿਕਾਰਤ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ। ਸਤੰਬਰ 'ਚ ਕੁੱਲ ਬਰਾਮਦ 2.15 ਫੀਸਦੀ ਘੱਟ ਹੋ ਕੇ 27.95 ਅਰਬ ਡਾਲਰ 'ਤੇ ਆ ਗਈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਚਾਵਲ, ਚਾਹ, ਕੌਫੀ, ਤੰਬਾਕੂ, ਇੰਜੀਨੀਅਰਿੰਗ, ਚਮੜਾ, ਮਸਾਲੇ, ਕਾਜੂ, ਫਲ ਤੇ ਸਬਜ਼ੀਆਂ, ਸਮੁੰਦਰੀ ਉਤਪਾਦ ਅਤੇ ਰਤਨ ਤੇ ਗਹਿਣਾ ਸਮੇਤ 16 ਪ੍ਰਮੁੱਖ ਖੇਤਰਾਂ 'ਚ ਸਤੰਬਰ ਦੌਰਾਨ ਬਰਾਮਦ ਘੱਟ ਹੋਈ ਹੈ।
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੀਨਾਈਜੇਸ਼ਨ (ਫਿਓ) ਦੇ ਮੁਖੀ ਗਣੇਸ਼ ਗੁਪਤਾ ਨੇ ਕਿਹਾ ਕਿ ਸਤੰਬਰ 'ਚ ਬਰਾਮਦ ਨਾਕਾਰਾਤਮਕ ਰਹਿਣ ਦਾ ਮੁੱਖ ਕਾਰਨ ਸਾਲ ਭਰ ਪਹਿਲਾਂ ਬਰਾਮਦ ਦਾ ਉੱਚ ਪੱਧਰ ਰਹਿਣਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਬਰਾਮਦ 'ਚ ਸੁਧਾਰ ਦੀ ਉਮੀਦ ਹੈ। ਗੁਪਤਾ ਨੇ ਕਿਹਾ ਕਿ ਵਿਆਜ ਦਰ 'ਤੇ ਮਿਲਣ ਵਾਲੀ ਛੋਟ ਨੂੰ ਤਿੰਨ ਫੀਸਦੀ ਤੋਂ ਵਧਾ ਕੇ ਪੰਜ ਫੀਸਦੀ ਕਰਨ ਦੇ ਹਾਲੀਆ ਫੈਸਲੇ ਨਾਲ ਵੀ ਬਰਾਮਦ ਨੂੰ ਤੇਜ਼ੀ ਮਿਲੇਗੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਰਜ਼ੇ ਦੀ ਰਫਤਾਰ ਜਾਰੀ ਰੱਖਣਾ ਯਕੀਨੀ ਕਰਨਾ ਹੋਵੇਗਾ।
ਸਤੰਬਰ ਮਹੀਨੇ ਦੌਰਾਨ ਇੰਜੀਨੀਅਰਿੰਗ, ਰੈਡੀਮੇਡ ਕਪੜੇ, ਰਤਨ ਤੇ ਗਹਿਣਾ ਅਤੇ ਚਮੜਾ ਖੇਤਰ ਦੀ ਬਰਾਮਦ ਕ੍ਰਮਵਾਰ 4.12 ਫੀਸਦੀ, 33.58 ਫੀਸਦੀ, 21.7 ਫੀਸਦੀ ਅਤੇ 13 ਫੀਸਦੀ ਘੱਟ ਹੋ ਗਈ। ਇਨ੍ਹਾਂ ਖੇਤਰ ਦੀ ਦੇਸ਼ ਦੀ ਕੁੱਲ ਬਰਾਮਦ 'ਚ ਕਾਫੀ ਹਿੱਸੇਦਾਰੀ ਹੈ। ਦੇਸ਼ ਦੀ ਕੁੱਲ ਬਰਾਮਦ 'ਚ 10 ਫੀਸਦੀ ਯੋਗਦਾਨ ਦੇਣ ਵਾਲੇ ਖੇਤੀ ਖੇਤਰ ਦੀ ਬਰਾਮਦ 'ਚ ਸਤੰਬਰ 'ਚ ਗਿਰਾਵਟ ਦੇਖੀ ਗਈ। ਪ੍ਰਮੁੱਖ 13 ਖੇਤੀ ਉਤਪਾਦਾਂ 'ਚੋਂ 8 ਦੀ ਬਰਾਮਦ ਇਸ ਦੌਰਾਨ ਸੁੰਗੜ ਗਈ। ਚਾਵਲ, ਕਾਜੂ ਅਤੇ ਚਾਹ ਦੀ ਬਰਾਮਦ ਕ੍ਰਮਵਾਰ 31.64 ਫੀਸਦੀ, 29.30 ਫੀਸਦੀ ਅਤੇ 15 ਫੀਸਦੀ ਘੱਟ ਹੋਈ। ਹਾਲਾਂਕਿ ਦਵਾ, ਪਲਾਸਟਿਕ, ਰਸਾਇਣ ਅਤੇ ਇਲੈਕਟ੍ਰਾਨਿਕਸ ਦੀ ਬਰਾਮਦ ਸਤੰਬਰ 'ਚ ਵਧੀ।
ਸੈਂਸੈਕਸ ਦੀਆਂ ਉੱਚ 10 'ਚੋਂ 5 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 26,157 ਕਰੋੜ ਰੁਪਏ ਵਧਿਆ
NEXT STORY