ਵਿਆਨਾ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਬੀਤੇ ਕੁਝ ਸਮੇਂ ਵਿਚ ਆਈ ਭਾਰੀ ਗਿਰਾਵਟ ਨੂੰ ਵੇਖਦਿਆਂ ਤੇਲ ਬਰਾਮਦਕਾਰ ਦੇਸ਼ਾਂ ਦੇ ਪ੍ਰਮੁੱਖ ਸੰਗਠਨ ਓਪੇਕ ਨੇ ਜਨਵਰੀ ਤੋਂ ਉਤਪਾਦਨ ਵਿਚ ਕਟੌਤੀ ਦਾ ਫੈਸਲਾ ਕੀਤਾ ਹੈ ।
ਓਪੇਕ ਨੇ ਸ਼ੁੱਕਰਵਾਰ ਨੂੰ ਖ਼ਤਮ ਦੋ ਦਿਨਾਂ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਦੱਸਿਆ ਕਿ ਜਨਵਰੀ 2019 ਤੋਂ ਕੱਚੇ ਤੇਲ ਦਾ ਰੋਜ਼ਾਨਾ ਉਤਪਾਦਨ 12 ਲੱਖ ਬੈਰਲ ਘਟਾਇਆ ਜਾਵੇਗਾ । ਸ਼ੁਰੂ ਵਿਚ ਇਹ ਫੈਸਲਾ 6 ਮਹੀਨਿਆਂ ਲਈ ਲਾਗੂ ਹੋਵੇਗਾ ਅਤੇ ਅਗਲੇ ਸਾਲ ਅਪ੍ਰੈਲ ਵਿਚ ਹੋਣ ਵਾਲੀ ਬੈਠਕ ਵਿਚ ਇਸ ਦੀ ਸਮੀਖਿਆ ਕੀਤੀ ਜਾਵੇਗੀ ।
ਇਸ ਫੈਸਲੇ ਨਾਲ ਭਾਰਤ ਵਿਚ ਬੀਤੇ 2 ਮਹੀਨਿਆਂ ਤੋਂ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਜਹਾਜ਼ ਈਂਧਨ ਦੀਆਂ ਕੀਮਤਾਂ ਵਿਚ ਖਪਤਕਾਰਾਂ ਨੂੰ ਮਿਲ ਰਹੀ ਰਾਹਤ ਹੁਣ ਰੁਕ ਸਕਦੀ ਹੈ ਅਤੇ ਇਕ ਵਾਰ ਫਿਰ ਇਨ੍ਹਾਂ ਪੈਟਰੋਲੀਅਮ ਉਤਪਾਦਾਂ ਦੇ ਮੁੱਲ ਵਧ ਸਕਦੇ ਹਨ । ਬਿਆਨ ਵਿਚ ਕਿਹਾ ਗਿਆ ਹੈ ਬਾਜ਼ਾਰ ਦੇ ਮੌਜੂਦਾ ਸਿਨੇਰਿਓ 'ਤੇ ਸਲਾਹ-ਮਸ਼ਵਰੇ ਅਤੇ ਸਾਲ 2019 ਵਿਚ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਮੰਗ ਅਤੇ ਸਪਲਾਈ ਵਿਚ ਵਧਦੇ ਫਰਕ ਨੂੰ ਵੇਖਦਿਆਂ ਕੁਲ ਉਤਪਾਦਨ ਵਿਚ ਜਨਵਰੀ 2019 ਤੋਂ 12 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਦਾ ਫੈਸਲਾ ਕੀਤਾ ਗਿਆ ਹੈ । ਸ਼ੁਰੂ ਵਿਚ ਇਹ 6 ਮਹੀਨਿਆਂ ਲਈ ਹੋਵੇਗਾ ।
ਇਹ ਹਨ ਵਿਸ਼ਵ ਦੀਆਂ ਸਭ ਤੋਂ ਮਹਿੰਗੀਆਂ ਪਾਣੀ ਦੀਆਂ ਬੋਤਲਾਂ, ਜਾਣੋ ਕੀਮਤ
NEXT STORY