ਬਿਜਨੈਸ ਡੈਸਕ : ਰੋਬੋਟ ਦਾ ਇਸਤੇਮਾਲ ਉਤਪਾਦਨ ਵਰਗੇ ਕੰਮਾਂ ' ਚ ਲੰਮੇ ਸਮੇਂ ਤੋਂ ਹੋ ਰਿਹਾ ਹੈ ਪਰ ਹੁਣ ਇਸਦਾ ਪ੍ਰਚਲਨ ਵਾਈਟ ਕਾਲਰ ਜਾਬਸ ਵਿਚ ਵੀ ਦੇਖਿਆ ਜਾ ਰਿਹਾ ਹੈ। ਹੁਣ ਆਟੋਮੇਸ਼ਨ ਦੀ ਦੌੜ 'ਚ ਏ.ਆਈ. ਅਤੇ ਮਸ਼ੀਨ ਲਰਨਿੰਗ ਕੰਮ ਕਰਨ ਦੇ ਤਰੀਕਿਆਂ ਨੂੰ ਹੋਰ ਵੀ ਐਡਵਾਂਸ ਬਣਾ ਰਹੇ ਹਨ। ਆਟੋਮੇਸ਼ਨ ਦਾ ਨਵੀਂ ਤਕਨੀਕ ਕੰਪਿਊਟਰ 'ਚ ਆਵਾਜ਼ ਦੀ ਪਛਾਣ ਵਰਗੇ ਕੰਮ ਕਰ ਦਿੰਦੀ ਹੈ। ਇਹ ਸਾਰਾ ਕੁਝ ਹੌਲੀ- ਹੌਲੀ ਉਸ ਦਿਸ਼ਾ ਵਲ ਜਾ ਰਿਹਾ ਹੈ ਜਿੱਥੇ ਕੰਪਿਊਟਰ ਫ਼ੈਸਲੇ ਲੈਣ ਲਈ ਸਮਰੱਥ ਹੋਣਗੇ।
ਵਰਲਡ ਇਕਨਾਮਿਕ ਫੋਰਮ ਦਾ ਕਹਿਣਾ ਹੈ ਕਿ ਰੋਬੋਟ 2025 ਤੱਕ ਇਨਸਾਨਾਂ ਜਿੰਨਾ ਹੀ ਕੰਮ ਕਰਨਗੇ। ਏ.ਆਈ. ਵਰਗੀਆਂ ਤਕਨੀਕਾਂ ਨੌਕਰੀ 'ਚ ਕੁਝ ਕੰਮ ਕਰ ਹੀ ਕਰ ਰਹੇ ਹਨ। ਸਾਰਾ ਕੰਮ ਹੀ ਏ.ਆਈ ਦੇ ਸਹਾਰੇ ਨਹੀਂ ਚਲ ਸਕਦਾ। ਮਾਹਿਰਾਂ ਦਾ ਮੰਨਣਾ ਹੈ ਕਿ ਏ.ਆਈ.ਬੇਸਡ ਸਿਸਟਮ ਦੇ ਬਾਅਦ ਸੇਲਸ ਤੋਂ ਲੈ ਕੇ ਐਡਮਿਨਿਸਟਰੇਸ਼ਨ ਤੱਕ ਦੇ ਖੇਤਰ ਦੀਆਂ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਮੈਸਾਚੁਸਟਸ ਇੰਸਟੀਚਿੂਟ ਆਫ਼ ਟੈਕਨੋਲੋਜੀ 'ਚ ਇਕਨਾਮਿਸਟ ਡੇਵਿਡ ਆਟੋਰ ਦੇ ਮੁਤਾਬਕ ਏ.ਆਈ.ਅਤੇ ਕੰਪਿਊਟਰ 'ਤੇ ਨਿਰਭਰਤਾ ਮੁਲਾਜ਼ਮਾਂ ਲਈ ਵਧੀਆ ਸਾਬਤ ਹੋਵੇਗਾ।
ਭਾਰਤੀ ਰੇਲਵੇ ਦਾ ਵੱਡਾ ਐਲਾਨ, ਦੇਸ਼ ਭਰ 'ਚ ਕਰੇਗਾ ਡੇਢ ਲੱਖ ਮੁਲਾਜ਼ਮਾਂ ਦੀ ਭਰਤੀ
NEXT STORY