ਨਵੀਂ ਦਿੱਲੀ (ਭਾਸ਼ਾ)-ਮਕਾਨਾਂ ਦੀਆਂ ਕੀਮਤਾਂ ’ਚ ਵਾਧੇ ਦੇ ਮਾਮਲੇ ’ਚ ਭਾਰਤ ਦੁਨੀਆ ’ਚ 56 ਦੇਸ਼ਾਂ ਦੀ ਸੂਚੀ ’ਚ 47ਵੇਂ ਸਥਾਨ ’ਤੇ ਹੈ। ਚਾਲੂ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਦੇਸ਼ ’ਚ ਘਰਾਂ ਦੀਆਂ ਕੀਮਤਾਂ ’ਚ ਸਿਰਫ 0.6 ਫੀਸਦੀ ਦਾ ਵਾਧਾ ਹੋਇਆ ਹੈ।
ਕੌਮਾਂਤਰੀ ਜਾਇਦਾਦ ਸਲਾਹਕਾਰ ਨਾਈਟ ਫਰੈਂਕ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੰਗ ਸੁਸਤ ਪੈਣ ਦੀ ਵਜ੍ਹਾ ਨਾਲ ਘਰਾਂ ਦÆੀਆਂ ਕੀਮਤਾਂ ’ਚ ਮਾਮੂਲੀ ਵਾਧਾ ਹੋਇਆ ਹੈ। ਅਪ੍ਰੈਲ-ਜੂਨ ਤਿਮਾਹੀ ’ਚ ਘਰ ਕੀਮਤਾਂ ’ਚ ਵਾਧੇ ਦੇ ਮਾਮਲੇ ’ਚ ਭਾਰਤ 11ਵੇਂ ਸਥਾਨ ’ਤੇ ਸੀ। ਇਸ ਦੌਰਾਨ ਦੇਸ਼ ’ਚ ਘਰਾਂ ਦੀਆਂ ਕੀਮਤਾਂ ’ਚ 7.7 ਫੀਸਦੀ ਦਾ ਵਾਧਾ ਹੋਇਆ। ਨਾਈਟ ਫਰੈਂਕ ਨੇ ਆਪਣੀ ਤਾਜ਼ਾ ਰਿਪੋਰਟ ਕੌਮਾਂਤਰੀ ਆਵਾਸ ਮੁੱਲ ਸੂਚਕ ਅੰਕ ਤੀਜੀ ਤਿਮਾਹੀ 2019 ’ਚ 56 ਦੇਸ਼ਾਂ ਅਤੇ ਸਥਾਨਾਂ ’ਤੇ ਅਧਿਕਾਰਤ ਸਟੈਟਿਸਟਿਕ ਡਾਟਾ ਦੇ ਆਧਾਰ ’ਤੇ ਘਰ ਦੀਆਂ ਕੀਮਤਾਂ ਦਾ ਮੁਲਾਂਕਣ ਕੀਤਾ ਹੈ। ਭਾਰਤ ਇਸ ’ਚ 56 ਦੇਸ਼ਾਂ ’ਚ 47ਵੇਂ ਸਥਾਨ ’ਤੇ ਹੈ।
ਹੰਗਰੀ ਪਹਿਲੇ ਸਥਾਨ ’ਤੇ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਕਰੀ ਦੀ ਸੁਸਤ ਰਫਤਾਰ, ਬਿਨਾਂ ਵਿਕੇ ਮਕਾਨਾਂ ਦਾ ਸਟਾਕ ਅਤੇ ਡਿਵੈੱਲਪਰਜ਼ ਕੋਲ ਨਕਦੀ ਦੀ ਕਮੀ ਦੀ ਵਜ੍ਹਾ ਨਾਲ ਘਰਾਂ ਦੀਆਂ ਕੀਮਤਾਂ ’ਚ ਵਾਧਾ ਨਹੀਂ ਹੋਇਆ ਹੈ। ਅੰਕੜਿਆਂ ਅਨੁਸਾਰ ਇਸ ਸੂਚੀ ’ਚ ਹੰਗਰੀ ਪਹਿਲੇ ਸਥਾਨ ’ਤੇ ਹੈ। ਤਿਮਾਹੀ ਦੌਰਾਨ ਸਾਲਾਨਾ ਆਧਾਰ ’ਤੇ ਹੰਗਰੀ ’ਚ ਘਰ 15.4 ਫੀਸਦੀ ਮਹਿੰਗੇ ਹੋਏ। ਲਗਜ਼ਮਬਰਗ ’ਚ ਇਨ੍ਹਾਂ ਦੀਆਂ ਕੀਮਤਾਂ ’ਚ 11.4 ਫੀਸਦੀ ਅਤੇ ਕਰੋਏਸ਼ੀਆ ’ਚ 10.4 ਫੀਸਦੀ ਦਾ ਵਾਧਾ ਹੋਇਆ। ਸਲੋਵਾਕਿਆ ਇਸ ਸੂਚੀ ’ਚ 9.7 ਫੀਸਦੀ ਦੇ ਨਾਲ ਚੌਥੇ ਸਥਾਨ ’ਤੇ ਹੈ। ਲਾਤਵੀਆ 5ਵੇਂ (9 ਫੀਸਦੀ), ਚੈੱਕ ਗਣਰਾਜ (8.7 ਫੀਸਦੀ) 6ਵੇਂ, ਚੀਨ (8.5 ਫੀਸਦੀ) 7ਵੇਂ, ਜਰਸੀ (8.5 ਫੀਸਦੀ) 8ਵੇਂ, ਮੈਕਸੀਕੋ (8.4 ਫੀਸਦੀ) 9ਵੇਂ ਅਤੇ ਰੂਸ (8.1 ਫੀਸਦੀ) 10ਵੇਂ ਸਥਾਨ ’ਤੇ ਹੈ।
ਸ਼ਹਿਰੀ ਭਾਰਤੀਆਂ ਦੀ ਰਾਏ-ਦੇਸ਼ ਸਹੀ ਦਿਸ਼ਾ 'ਚ, ਪਰ ਬੇਰੁਜ਼ਗਾਰੀ ਸਭ ਤੋਂ ਵੱਡੀ ਚਿੰਤਾ:ਸਰਵੇ
NEXT STORY