ਨਵੀਂ ਦਿੱਲੀ- ਪਬਲਿਕ ਸੈਕਟਰ ਦੀ ਇੰਡੀਅਨ ਬੈਂਕ ਨੇ ਲੋਨ ਸਸਤਾ ਕਰ ਦਿੱਤਾ ਹੈ। ਹੁਣ ਤੁਹਾਨੂੰ ਪਹਿਲਾਂ ਨਾਲੋਂ ਘੱਟ ਈ. ਐੱਮ. ਆਈ. ਦਾ ਭੁਗਤਾਨ ਕਰਨਾ ਪਵੇਗਾ। ਬੈਂਕ ਨੇ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ 0.30 ਫੀਸਦੀ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਨਵੀਂ ਵਿਆਜ ਦਰ 3 ਮਈ ਤੋਂ ਲਾਗੂ ਹੋਵੇਗੀ।
ਹੁਣ ਕੀ ਹੋਣਗੇ ਨਵੇਂ ਰੇਟ
ਬੈਂਕ ਦੀ ਇਸ ਕਟੌਤੀ ਤੋਂ ਬਾਅਦ MCLR ਆਧਾਰਿਤ ਇਕ ਸਾਲ ਦੀ ਵਿਆਜ ਦਰ 7.80 ਫੀਸਦੀ ਹੋ ਜਾਵੇਗੀ, ਜੋ ਇਸ ਸਮੇਂ 8.10 ਫੀਸਦੀ ਹੈ। ਇਸ ਤੋਂ ਇਲਾਵਾ 6 ਮਹੀਨਿਆਂ ਦੇ ਕਰਜ਼ੇ 'ਤੇ ਵਿਆਜ ਦੀ ਦਰ 7.75 ਫੀਸਦੀ ਹੋਵੇਗੀ, ਜਦੋਂ ਕਿ ਹੁਣ ਇਹ ਵਿਆਜ ਦਰ 8.05 ਫੀਸਦੀ ਹੈ।
ਬਚਤ ਖਾਤੇ ਦੀਆਂ ਨਵੀਆਂ ਵਿਆਜ ਦਰਾਂ
ਇੰਡੀਅਨ ਬੈਂਕ ਨੇ ਬਚਤ ਖਾਤੇ 'ਤੇ ਵਿਆਜ ਦਰਾਂ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਇਸ ਬਾਰੇ ਮਾਰਚ 2020 ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ਨ ਮੁਤਾਬਕ 1 ਮਈ ਤੋਂ ਬੈਂਕ ਦੇ ਬਚਤ ਖਾਤੇ 'ਤੇ ਨਵੀਂਆਂ ਘਟੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ। ਇਸ ਤਹਿਤ ਬਚਤ ਖਾਤੇ ਵਿਚ 50 ਲੱਖ ਰੁਪਏ ਤੱਕ ਦੇ ਬੈਲੰਸ 'ਤੇ ਨਵੀਂ ਵਿਆਜ ਦਰ 3 ਫੀਸਦੀ ਸਲਾਨਾ ਹੋਵੇਗੀ। 50 ਲੱਖ ਰੁਪਏ ਤੋਂ ਜ਼ਿਆਦਾ ਬੈਲੰਸ ਲਈ ਵਿਆਜ ਦਰ 3.25 ਫੀਸਦੀ ਸਾਲਾਨਾ ਰਹੇਗੀ। ਹੁਣ ਇੰਡੀਅਨ ਬੈਂਕ ਬਚਤ ਖਾਤੇ 'ਤੇ ਸਾਲਾਨਾ ਵਿਆਜ ਦਰ ਇਕ ਹੀ ਸਟਰਕਚਰ ਤਹਿਤ 3.50 ਫੀਸਦੀ ਹੈ।
ਇਸ ਸਮੇਂ ਦੇਸ਼ ਦੇ ਕਈ ਬੈਂਕਾਂ ਨੇ ਵਿਆਜ ਦਰਾਂ 'ਚ ਗਾਹਕਾਂ ਨੂੰ ਰਾਹਤ ਦਿੱਤੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਲਈ ਲੋਨ ਸਸਤਾ ਕਰ ਦਿੱਤਾ ਹੈ। ਬੈਂਕ ਨੇ ਕਿਹਾ ਕਿ ਵਿਆਜ ਦਰਾਂ 'ਚ ਇਹ ਕਟੌਤੀ ਬਾਜ਼ਾਰ 'ਚ ਘੱਟ ਹੋਈਆਂ ਵਿਆਜ ਦਰਾਂ ਦੇ ਮੁਤਾਬਕ ਹੈ। ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਰਿਜ਼ਰਵ ਬੈਂਕ ਨੇ 27 ਮਾਰਚ 2020 ਦੀ ਪਾਲਿਸੀ 'ਚ ਰੇਪੋ ਦਰ ਨੂੰ 0.75 ਫੀਸਦੀ ਘਟਾ ਕੇ 4.40 ਫੀਸਦੀ ਕਰ ਦਿੱਤਾ ਸੀ।
ਸੈਂਸੈਕਸ 658 ਅੰਕ ਚੜ੍ਹ ਕੇ ਤੇ ਨਿਫਟੀ 9700 ਦੇ ਉੱਪਰ ਖੁੱਲ੍ਹਿਆ
NEXT STORY