ਨਵੀਂ ਦਿੱਲੀ- ਭਾਰਤ 'ਚ ਵਿੱਤ ਸਾਲ 2025 (FY25) 'ਚ ਪੈਟਰੋਲੀਅਮ ਉਤਪਾਦਾਂ ਦੀ ਮੰਗ 'ਚ 3-4 ਫ਼ੀਸਦੀ ਦਾ ਵਾਧੇ ਦਾ ਅਨੁਮਾਨ ਹੈ। ਫਿਚ ਰੇਟਿੰਗਸ ਦੀ ਰਿਪੋਰਟ ਮੁਤਾਬਕ ਇਹ ਵਾਧਾ ਉਪਭੋਗਤਾ, ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੀ ਵਧਦੀ ਮੰਗ ਕਾਰਨ ਹੋਵੇਗਾ। ਇਸ ਅਨੁਮਾਨ ਦੇ ਆਧਾਰ 'ਤੇ ਫਿਚ ਦਾ ਕਹਿਣਾ ਹੈ ਕਿ ਭਾਰਤ ਦੀ GDP 'ਚ 6.4 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਫਿਚ ਅਨੁਸਾਰ ਪੈਟਰੋਲੀਅਮ ਉਤਪਾਦਾਂ ਦੀ ਮੰਗ 'ਚ ਇਹ ਵਾਧਾ ਮੁੱਖ ਰੂਪ ਨਾਲ ਡੀਜ਼ਲ ਅਤੇ ਪੈਟਰੋਲ ਦੀ ਖਪਤ ਕਾਰਨ ਹੋਵੇਗਾ, ਜੋ ਭਾਰਤੀ ਪੈਟਰੋਲੀਅਮ ਉਤਪਾਦਾਂ ਦਾ ਇਕ ਮਹੱਤਵਪੂਰਨ ਹਿੱਸਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ FY25 (financial year) ਦੇ ਪਹਿਲੇ 7 ਮਹੀਨਿਆਂ 'ਚ ਪੈਟਰੋਲੀਅਮ ਉਤਪਾਦਾਂ ਦੀ ਖਪਤ 'ਚ 3 ਫੀਸਦੀ ਦਾ ਵਾਧਾ ਹੋਇਆ ਹੈ ਅਤੇ FY24 'ਚ ਇਹ ਵਾਧਾ 5 ਫੀਸਦੀ ਰਿਹਾ ਸੀ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਫਿਚ ਰੇਟਿੰਗਜ਼ ਨੇ ਕਿਹਾ ਹੈ ਕਿ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ (OMCs) FY25 'ਚ ਰਿਫਾਈਨਿੰਗ ਮਾਰਜਿਨ 'ਤੇ ਦਬਾਅ ਦਾ ਸਾਹਮਣਾ ਕਰਨਗੀਆਂ। ਇਹ ਦਬਾਅ ਖੇਤਰੀ ਸਪਲਾਈ ਦੀ ਅਧਿਕਤਾ, ਉਤਪਾਦਾਂ ਦੀਆਂ ਕੀਮਤਾਂ 'ਚ ਕਮੀ ਅਤੇ ਕੱਚੇ ਤੇਲ ਦੀਆਂ ਵੱਖ-ਵੱਖ ਕਿਸਮਾਂ 'ਚ ਕੀਮਤ ਦੇ ਅੰਤਰ ਤੋਂ ਮੁਨਾਫੇ 'ਚ ਗਿਰਾਵਟ ਦੇ ਕਾਰਨ ਹੋਵੇਗਾ। ਹਾਲਾਂਕਿ, ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ FY24 ਦੇ ਮੁਕਾਬਲੇ ਘੱਟ ਰਹਿਣ ਦੀ ਉਮੀਦ ਹੈ, ਜਿਸ ਨਾਲ ਡਿਸਟ੍ਰੀਬਿਊਸ਼ਨ ਮਾਰਜਿਨ ਮਜ਼ਬੂਤ ਰਹੇਗਾ। ਇਹ ਮਜ਼ਬੂਤ ਵਿਤਰਣ ਮਾਰਜਿਨ OMCs ਲਈ ਰਿਫਾਇਨਿੰਗ ਮਾਰਜਿਨ ਦੇ ਘਟਣ ਦੇ ਕੁਝ ਪ੍ਰਭਾਵਾਂ ਨੂੰ ਸੰਤੁਲਿਤ ਕਰਨਗੇ। ਸ਼ੁੱਧ ਰਿਫਾਇਨਿੰਗ ਸੰਚਾਲਨ ਵਾਲੀਆਂ ਕੰਪਨੀਆਂ, ਜਿਵੇਂ HPCL-ਮਿੱਤਲ ਐਨਰਜੀ ਲਿਮਿਟੇਡ (HMEL) ਨੂੰ ਆਪਣੇ ਮੁਨਾਫੇ ਨੂੰ ਕਾਇਮ ਰੱਖਣ 'ਚ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਦੇ ਅਨੁਸਾਰ FY25 'ਚ HMEL ਲਈ ਘੱਟ ਰੇਟਿੰਗ ਹੈੱਡਰੂਮ ਦੀ ਸੰਭਾਵਨਾ ਹੈ। ਹਾਲਾਂਕਿ, ਵਿੱਤੀ ਸਾਲ 26 'ਚ ਸਥਿਤੀ ਸੁਧਰ ਸਕਦੀ ਹੈ। ਫਿਚ ਨੇ ਰਿਪੋਰਟ 'ਚ ਇਹ ਵੀ ਕਿਹਾ ਕਿ ਭਾਰਤੀ OMCs ਲਈ ਵੰਡ ਅਤੇ ਰਿਫਾਇਨਿੰਗ ਆਪਰੇਸ਼ਨ ਵਿਚਕਾਰ ਸੰਤੁਲਨ ਮਹੱਤਵਪੂਰਨ ਹੈ। ਮਜ਼ਬੂਤ ਵੰਡ ਪ੍ਰਦਰਸ਼ਨ ਰਿਫਾਈਨਿੰਗ ਮਾਰਜਿਨ ਦੇ ਘਟਣ ਕਾਰਨ ਪੈਦਾ ਹੋਣ ਵਾਲੇ ਜੋਖਮਾਂ ਨੂੰ ਘਟਾਉਣ 'ਚ ਮਦਦ ਕਰੇਗਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OYO ਹੁਣ ਨਹੀਂ ਦੇਵੇਗਾ Unmarried Couples ਨੂੰ ਰੂਮ, ਲਾਗੂ ਹੋ ਗਿਆ ਨਵਾਂ ਨਿਯਮ
NEXT STORY