ਵੈੱਬ ਡੈਸਕ- ਭਾਰਤ 'ਚ ਅਜਿਹੀ ਮਾਨਤਾ ਹੈ ਕਿ ਜੇ ਪਤਨੀ ਕਰਵਾ ਚੌਥ ਦਾ ਵਰਤ ਰੱਖਦੀ ਹੈ ਤਾਂ ਪਤੀ ਦੀ ਉਮਰ ਲੰਬੀ ਹੁੰਦੀ ਹੈ। ਪਰ ਜੇ ਕਿਸੇ ਔਰਤ ਨੂੰ ਸ਼ੂਗਰ (ਡਾਇਬਟੀਜ਼) ਹੈ, ਤਾਂ ਉਸ ਲਈ ਇਹ ਵਰਤ ਬਿਨਾਂ ਸਾਵਧਾਨੀ ਰੱਖਣਾ ਖਤਰਨਾਕ ਸਾਬਤ ਹੋ ਸਕਦਾ ਹੈ। ਸਿਹਤ ਮਾਹਿਰਾਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਬਿਨਾਂ ਖਾਣ-ਪੀਣ ਦੇ ਰਹਿਣ ਨਾਲ ਸ਼ੂਗਰ ਲੈਵਲ ਖਤਰਨਾਕ ਤਰੀਕੇ ਨਾਲ ਘਟ ਸਕਦਾ ਹੈ।
ਮਾਹਿਰ ਦੀ ਸਲਾਹ
ਮਾਹਿਰ ਅਨੁਸਾਰ, ਜਿਨ੍ਹਾਂ ਔਰਤਾਂ ਨੂੰ ਅਨਕੰਟਰੋਲਡ ਡਾਇਬਟੀਜ਼, ਹਾਈਪੋਗਲਾਈਸੀਮੀਆ (ਸ਼ੂਗਰ ਘਟਣ ਦੀ ਸਮੱਸਿਆ) ਜਾਂ ਫਿਰ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਹਨ, ਉਨ੍ਹਾਂ ਨੂੰ ਸਖਤ ਉਪਵਾਸ (ਨਿਰਜਲਾ ਵਰਤ) ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੀ ਥਾਂ ਉਨ੍ਹਾਂ ਨੂੰ ਮੋਡਿਫਾਈਡ ਫਾਸਟਿੰਗ (ਸੰਤੁਲਿਤ ਵਰਤ) ਰੱਖਣਾ ਚਾਹੀਦਾ ਹੈ, ਜਿਸ 'ਚ ਦਿਨ ਭਰ ਹਲਕਾ ਅਤੇ ਪੌਸ਼ਟਿਕ ਖਾਣਾ ਖਾਧਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Karwa Chauth 2025: ਇਸ ਵਾਰ ਜਲਦੀ ਦਿਖਾਈ ਦੇਵੇਗਾ ਕਰਵਾ ਚੌਥ ਦਾ ਚੰਨ, ਜਾਣੋ ਪੂਜਾ ਦਾ ਸ਼ੁੱਭ ਮਹੂਰਤ
ਸਰਗੀ 'ਚ ਕੀ ਖਾਈਏ
- ਕਰਵਾ ਚੌਥ ਦੇ ਦਿਨ ਦੀ ਸ਼ੁਰੂਆਤ ਇਕ ਸੰਤੁਲਿਤ ਸਰਗੀ ਨਾਲ ਕਰੋ, ਤਾਂ ਜੋ ਸਰੀਰ 'ਚ ਊਰਜਾ ਅਤੇ ਸ਼ੂਗਰ ਦਾ ਲੈਵਲ ਬਰਾਬਰ ਰਹੇ।
- ਦੁੱਧ ਜਾਂ ਦਹੀਂ ਨਾਲ ਇਕ ਛੋਟਾ ਬਾਊਲ ਓਟਸ ਜਾਂ ਮਲਟੀਗ੍ਰੇਨ ਦਲੀਆ ਖਾਓ।
- ਮੁੱਠੀ ਭਰ ਮੇਵੇ ਤੇ ਬੀਜ (ਬਾਦਾਮ, ਅਖਰੋਟ, ਅਲਸੀ) ਸ਼ਾਮਲ ਕਰੋ।
ਜੇ ਚਾਹੋ ਤਾਂ ਪਨੀਰ ਦਾ ਛੋਟਾ ਟੁਕੜਾ ਵੀ ਖਾ ਸਕਦੇ ਹੋ।
ਫਲਾਂ ਦੀ ਸਹੀ ਚੋਣ ਕਰੋ
- ਸਰਗੀ 'ਚ ਸੇਬ ਜਾਂ ਅਮਰੂਦ ਵਰਗੇ ਫਲ ਖਾਓ।
- ਕੇਲਾ ਜਾਂ ਅੰਬ ਵਰਗੇ ਮਿੱਠੇ ਫਲਾਂ ਤੋਂ ਬਚੋ।
- ਸੂਰਜ ਨਿਕਲਣ ਤੋਂ ਪਹਿਲਾਂ 1-2 ਗਲਾਸ ਪਾਣੀ ਜਾਂ ਨਾਰੀਅਲ ਪਾਣੀ ਜ਼ਰੂਰ ਪੀਓ।
ਵਰਤ ਖੋਲ੍ਹਣ ਵੇਲੇ ਕੀ ਧਿਆਨ ਰੱਖਣਾ
- ਚੰਨ ਨਿਕਲਣ ਤੋਂ ਬਾਅਦ ਵਰਤ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਪਾਣੀ ਜਾਂ ਨਾਰੀਅਲ ਪਾਣੀ ਪੀਓ।
- ਫਿਰ ਹਲਕਾ ਤੇ ਪੌਸ਼ਟਿਕ ਭੋਜਨ ਕਰੋ।
- ਫ੍ਰਾਈਡ ਚੀਜ਼ਾਂ ਜਾਂ ਮਠਿਆਈਆਂ ਵਰਤ ਖੋਲ੍ਹਣ ਦੇ ਤੁਰੰਤ ਬਾਅਦ ਨਾ ਖਾਓ। ਇਸ ਨਾਲ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਜ਼ੀਟਲ ਓਵਰਡੋਜ਼ ਬਣ ਰਿਹੈ ਬੱਚਿਆਂ 'ਚ ਇਸ ਬੀਮਾਰੀ ਦਾ ਕਾਰਨ, ਮਾਪੇ ਹੋ ਜਾਣ ਅਲਰਟ
NEXT STORY