ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੀ ਆਪਣੀ ਸੋਧ ਸਮਰੱਥਾ ਨੂੰ ਦੁੱਗਣਾ ਕਰਨ, ਪੈਟਰੋਰਸਾਇਣ ਦੇ ਉਤਪਾਦਨ ਨੂੰ ਵਧਾਉਣ, ਗੈਸ ਕਾਰੋਬਾਰ ਦੇ ਵਿਸਤਾਰ ਅਤੇ ਨਵੀਂ ਪਾਈਪ ਲਾਈਨ ਵਿਛਾਉਣ ਲਈ 1.75 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਦੀ ਯੋਜਨਾ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨਾਂ 'ਚ ਬਦਲਣ ਦੀ ਆਪਣੀ ਸਮੱਰਥਾ 2030 ਤੱਕ 15 ਕਰੋੜ ਟਨ ਸਾਲਾਨਾ ਕਰਨ ਦੀ ਹੈ। ਅਜੇ ਇਹ ਸਮਰੱਥਾ 8.07 ਕਰੋੜ ਟਨ ਹੈ। ਫਿਲਹਾਲ ਦੇਸ਼ 'ਚ ਕੁੱਲ 23 ਤੇਲ ਰਿਫਾਈਨਰੀਆਂ 'ਚੋਂ 21 ਦੀ ਮਲਕੀਅਤ ਅਤੇ ਸੰਚਾਲਨ ਆਈ. ਓ. ਸੀ. ਕੋਲ ਹੈ।
ਸਿੰਘ ਨੇ ਕੰਪਨੀ ਦੀ ਤਾਜ਼ਾ ਸਾਲਾਨਾ ਰਿਪੋਰਟ 'ਚ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਰਿਫਾਈਨਰੀ ਕੰਪਨੀ ਹੋਣ ਅਤੇ ਊਰਜਾ ਦੇ ਵੱਖ-ਵੱਖ ਪੋਰਟਫੋਲੀਓ 'ਚ ਮੁੱਖ ਖਿਡਾਰੀ ਹੋਣ ਦੇ ਨਾਤੇ ਆਈ. ਓ. ਸੀ. ਖੁਦ ਦੇ ਅਤੇ ਐਕਵਾਇਰਮੈਂਟ ਜ਼ਰੀਏ ਵਿਸਤਾਰ ਦੇ ਸਾਰੇ ਮੌਕਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਕੰਪਨੀ ਕੰਮਕਾਜ ਦੇ ਏਕੀਕਰਨ ਰਣਨੀਤਕ ਵੰਡ ਦੇ ਜ਼ਰੀਏ ਵਾਧੇ ਦੇ ਮੌਕੇ ਤਲਾਸ਼ੇਗੀ। ਇਸ ਤੋਂ ਇਲਾਵਾ ਕੰਪਨੀ ਮੁੱਲ ਵਾਧੇ ਵਾਲੇ ਸੋਧ ਖੇਤਰਾਂ 'ਤੇ ਵੀ ਧਿਆਨ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤਹਿਤ 32,000 ਕਰੋੜ ਰੁਪਏ ਦੇ ਪ੍ਰਾਜੈਕਟ ਲਾਗੂ ਹੋਣ ਦੇ ਵੱਖ-ਵੱਖ ਪੜਾਵਾਂ 'ਚ ਹਨ। ਇਸ ਤੋਂ ਇਲਾਵਾ 1.43 ਲੱਖ ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦੇ ਲਾਗੂਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਿੰਘ ਨੇ ਕਿਹਾ ਕਿ ਸੋਧ ਸਮਰੱਥਾ ਨੂੰ 2030 ਤੱਕ ਦੁੱਗਣਾ ਕਰਨ ਦੀ ਯੋਜਨਾ ਤਹਿਤ ਸਹਿਯੋਗੀ ਇਕਾਈ ਚੇਨਈ ਪੈਟਰੋਲੀਅਮ ਕਾਰਪੋਰੇਸ਼ਨ ਦੀ ਨਵੀਂ ਰਿਫਾਇਨਰੀ ਅਤੇ ਪ੍ਰਸਤਾਵਿਤ ਰਤਨਾਗਿਰੀ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ ਤੋਂ ਇਲਾਵਾ ਐਕਵਾਇਰਾਂ ਜ਼ਰੀਏ ਵਿਸਤਾਰ ਸ਼ਾਮਲ ਹੈ।
ਮੋਦੀ 21 ਨੂੰ ਕਰਨਗੇ ਭਾਰਤੀ ਡਾਕ ਦੇ ਪੇਮੈਂਟ ਬੈਂਕ ਦਾ ਉਦਘਾਟਨ
NEXT STORY