ਨਵੀਂ ਦਿੱਲੀ- ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈ.ਓ.ਬੀ) ਦਾ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ ਦਾ ਮੁਨਾਫਾ 22 ਫ਼ੀਸਦੀ ਵਧ ਕੇ 555 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਵਿਆਜ ਦੀ ਆਮਦਨ ਵਧਣ ਅਤੇ ਸੰਪੱਤੀ ਦੀ ਗੁਣਵੱਤਾ 'ਚ ਸੁਧਾਰ ਕਾਰਨ ਉਸ ਦਾ ਮੁਨਾਫਾ ਵਧਿਆ ਹੈ।
ਚੇਨਈ ਦੇ ਇਸ ਬੈਂਕ ਨੇ ਪਿਛਲੇ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ 454 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਇਹ ਵੀ ਪੜ੍ਹੋ- ਜ਼ੂਮ ਕਰੇਗੀ 1300 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ, eBay'ਚੋਂ ਵੀ ਕੱਢੇ ਜਾਣਗੇ 500 ਲੋਕ
ਆਈ.ਓ.ਬੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 6,006 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਹ 5,317 ਕਰੋੜ ਰਹੀ ਸੀ।
ਇਸ ਦੌਰਾਨ ਬੈਂਕ ਦੀ ਵਿਆਜ ਆਮਦਨ 4,198 ਕਰੋੜ ਰੁਪਏ ਤੋਂ ਵਧ ਕੇ 5,056 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ-ਭਾਰਤੀ ਏਅਰਲਾਈਨ ਇਕ ਜਾਂ ਦੋ ਸਾਲਾਂ 'ਚ ਦੇ ਸਕਦੀ ਹੈ 1,700 ਜਹਾਜ਼ਾਂ ਦਾ ਆਰਡਰ : ਰਿਪੋਰਟ
ਸੰਪੱਤੀ ਗੁਣਵੱਤਾ ਦੇ ਮੋਰਚੇ 'ਤੇ, ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪੱਤੀ (ਐੱਨ.ਪੀ.ਏ) 31 ਦਸੰਬਰ, 2022 ਤੱਕ ਘਟ ਕੇ 8.19 ਫ਼ੀਸਦੀ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ 10.4 ਫ਼ੀਸਦੀ ਦੇ ਪੱਧਰ 'ਤੇ ਸੀ। ਇਸ ਦੇ ਨਾਲ ਹੀ ਬੀਤੀ ਦਸੰਬਰ ਤਿਮਾਹੀ ਦੇ ਦੌਰਾਨ ਬੈਂਕ ਦਾ ਸ਼ੁੱਧ ਐੱਨ.ਪੀ.ਏ ਵੀ 2.63 ਫ਼ੀਸਦੀ ਤੋਂ ਘਟ ਕੇ 2.43 ਫ਼ੀਸਦੀ ਰਹਿ ਗਿਆ। ਇਸ ਕਾਰਨ ਬੈਂਕ ਦੇ ਮਾੜੇ ਕਰਜ਼ੇ ਦੀ ਵਿਵਸਥਾ 937 ਕਰੋੜ ਰੁਪਏ ਤੋਂ ਘਟ ਕੇ 711 ਕਰੋੜ ਰੁਪਏ ਰਹਿ ਗਈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜਹਾਜ਼ਾਂ ਨੂੰ ਪੰਛੀਆਂ ਨਾਲ ਟਕਰਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ: ਸਿੰਧੀਆ
NEXT STORY