ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ 13 ਲੱਖ ਕਾਮਿਆਂ ਨੂੰ ਸਿਹਤ ਬੀਮਾ ਯੋਜਨਾ ਉਪਲੱਬਧ ਕਰਵਾ ਕੇ ਉਨ੍ਹਾਂ ਦੇ ਇਲਾਜ ਦਾ ਦਾਇਰਾ ਵਿਆਪਕ ਕਰਣ 'ਤੇ ਵਿਚਾਰ ਕਰ ਰਿਹਾ ਹੈ। ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਕਾਮਿਆਂ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰਾਂ ਨੂੰ 'ਰੇਲਵੇ ਕਰਮਚਾਰੀ ਉਦਾਰੀਕ੍ਰਿਤ ਸਿਹਤ ਯੋਜਨਾ' ਅਤੇ 'ਕੇਂਦਰੀ ਕਰਮਚਾਰੀ ਸਿਹਤ ਸੇਵਾ' (ਸੀ.ਜੀ.ਐਚ.ਐਸ) ਜ਼ਰੀਏ ਡਾਕਟਰੀ ਸਿਹਤ ਸੁਵਿਧਾਵਾਂ ਉਪਲੱਬਧ ਕਰਾ ਰਿਹਾ ਹੈ। ਇਸ ਵਿਚ ਕਿਹਾ ਗਿਆ ਭਾਰਤੀ ਰੇਲਵੇ ਹੁਣ ਰੇਲਵੇ ਕਾਮਿਆਂ ਦੇ ਡਾਕਟਰੀ ਇਲਾਜ ਦੇ ਦਾਇਰੇ ਨੂੰ ਵਧਾਉਣ ਦਾ ਪ੍ਰਸਤਾਵ ਕਰ ਰਿਹਾ ਹੈ।
ਬਿਆਨ ਵਿਚ ਕਿਹਾ ਗਿਆ ਕਿ ਇਸ ਦੇ ਅਨੁਰੂਰ ਰੇਲ ਕਾਮਿਆਂ ਲਈ 'ਸਮੁੱਚੀ ਸਿਹਤ ਬੀਮਾ ਯੋਜਨਾ' ਨਾਲ ਜੁੜੇ ਸਾਰੇ ਪਹਿਲੂਆਂ ਨੂੰ ਪਰਖਣ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ। ਇਸ ਦਾ ਉਦੇਸ਼ ਮੈਡੀਕਲ, ਹਾਦਸਾਗ੍ਰਸਤ ਹਾਲਾਤ ਆਦਿ ਦੌਰਾਨ ਵਿੱਤੀ ਜੋਖਿਮਾਂ ਤੋਂ ਉਨ੍ਹਾਂ ਨੂੰ ਬੀਮਾ ਕਵਰ ਉਪਲੱਬਧ ਕਰਾਉਣਾ ਹੈ। ਬਿਆਨ ਮੁਤਾਬਕ ਰੇਲਵੇ ਨੇ ਆਪਣੇ ਸਾਰੇ ਮੰਡਲਾਂ ਅਤੇ ਉਤਪਾਦਨ ਇਕਾਈਆਂ ਦੇ ਮਹਾ ਪ੍ਰਬੰਧਕਾਂ ਤੋਂ ਇਸ ਪ੍ਰਸਤਾਵ 'ਤੇ ਉਨ੍ਹਾਂ ਦੇ ਸੁਝਾਅ ਅਤੇ ਪ੍ਰਤੀਕਿਰਿਆਵਾਂ ਮੰਗੀਆਂ ਹਨ।
ਇਕ ਦਿਨ ਦੀ ਰਾਹਤ ਮਗਰੋਂ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ
NEXT STORY