ਨਵੀਂ ਦਿੱਲੀ (ਭਾਸ਼ਾ)-ਇੰਪਲਾਇਮੈਂਟ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਆਪਣੇ ਕਰੀਬ 5 ਕਰੋੜ ਅੰਸ਼ਧਾਰਕਾਂ ਲਈ 2017-18 ਨੂੰ ਲੈ ਕੇ ਪ੍ਰੋਵੀਡੈਂਟ ਫੰਡ 'ਤੇ ਵਿਆਜ ਦਰ 8.65 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ। ਟਰੱਸਟੀ ਬੋਰਡ ਦੀ ਬੈਠਕ 21 ਫਰਵਰੀ ਨੂੰ ਹੋਣ ਵਾਲੀ ਹੈ। ਈ. ਪੀ. ਐੱਫ. ਓ. ਚਾਲੂ ਵਿੱਤੀ ਸਾਲ ਲਈ ਵਿਆਜ ਦਰ 8.65 ਫ਼ੀਸਦੀ ਬਣਾਈ ਰੱਖਣ ਲਈ ਫਰਕ ਪੂਰਾ ਕਰਨ ਨੂੰ ਲੈ ਕੇ ਇਸ ਮਹੀਨੇ ਦੇ ਸ਼ੁਰੂ 'ਚ 2,886 ਕਰੋੜ ਰੁਪਏ ਮੁੱਲ ਦੇ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ਵੇਚ ਚੁੱਕਾ ਹੈ।
ਗੋਏਅਰ ਕਰਵਾਏਗੀ ਸਿਰਫ 991 ਰੁਪਏ 'ਚ ਹਵਾਈ ਸਫਰ
NEXT STORY