ਨਵੀਂ ਦਿੱਲੀ— ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਉਮੀਦ ਮੁਤਾਬਕ ਵਿਆਜ ਦਰਾਂ 0.25 ਫੀਸਦੀ ਵਧਾ ਦਿੱਤੀਆਂ ਹਨ। ਹੁਣ ਅਮਰੀਕਾ 'ਚ ਵਿਆਜ ਦਰਾਂ 1.25 ਫੀਸਦੀ ਤੋਂ ਵਧ ਕੇ 1.5 ਫੀਸਦੀ ਹੋ ਗਈਆਂ ਹਨ। ਫੈਡਰਲ ਰਿਜ਼ਰਵ ਦਾ ਕਹਿਣਾ ਹੈ ਕਿ ਅਰਥਵਿਵਸਥਾ ਦੀ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਫੈਡਰਲ ਨੇ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਵੀ 2.1 ਫੀਸਦੀ ਤੋਂ ਵਧਾ ਕੇ 2.5 ਫੀਸਦੀ ਕਰ ਦਿੱਤਾ ਹੈ। ਉੱਥੇ ਹੀ, ਅਗਲੇ ਸਾਲ ਅਮਰੀਕਾ 'ਚ 3 ਵਾਰ ਹੋਰ ਵਿਆਜ ਦਰਾਂ 'ਚ ਵਾਧੇ ਦਾ ਅੰਦਾਜ਼ਾ ਹੈ।
ਫੈਡਰਲ ਰਿਜ਼ਰਵ ਦੀ ਚੇਅਰਮੈਨ, ਜੈਨੇਟ ਯੈਲੇਨ ਨੇ ਕਿਹਾ ਕਿ ਅਰਥਵਿਵਸਥਾ ਦੇ ਹਿਸਾਬ-ਕਿਤਾਬ ਤੋਂ ਬਾਅਦ ਵਿਆਜ ਦਰਾਂ 'ਚ ਵਾਧੇ ਦਾ ਫੈਸਲਾ ਹੋਇਆ ਹੈ। ਮਹਿੰਗਾਈ ਦਰ ਦੇ 2 ਫੀਸਦੀ ਤਕ ਪਹੁੰਚਣ ਦੀ ਉਮੀਦ ਹੈ ਅਤੇ ਪੜਾਅਬੱਧ ਤਰੀਕੇ ਨਾਲ ਵਿਆਜ ਦਰਾਂ ਵਧਾਉਣ 'ਤੇ ਰੁਜ਼ਗਾਰ ਵਧੇਗਾ। ਨਾਲ ਹੀ ਟੈਕਸ ਸੁਧਾਰ ਲਾਗੂ ਹੋਣ ਨਾਲ ਵਿਕਾਸ ਦਰ ਦੀ ਰਫਤਾਰ ਹੋਰ ਵਧੇਗੀ।
ਇਸ ਵਿਚਕਾਰ ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ 80.6 ਅੰਕ ਯਾਨੀ 0.3 ਫੀਸਦੀ ਦੀ ਮਜ਼ਬੂਤੀ ਨਾਲ 24,585.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 13.5 ਅੰਕ ਯਾਨੀ 0.2 ਫੀਸਦੀ ਵਧ ਕੇ 6,875.8 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਐੈੱਸ. ਐਂਡ. ਪੀ. 500 ਇੰਡੈਕਸ ਸਪਾਟ ਹੋ ਕੇ 2,662.9 ਦੇ ਪੱਧਰ 'ਤੇ ਬੰਦ ਹੋਇਆ ਹੈ।
ਘਟੀਆ ਕੁਆਲਿਟੀ ਦਾ ਲਾਇਆ ਦਰਵਾਜ਼ਾ ਤੇ ਖਿੜਕੀ, ਦੁਕਾਨ ਮਾਲਕ ਦੇਵੇਗਾ ਮੁਆਵਜ਼ਾ
NEXT STORY