ਨਵੀਂ ਦਿੱਲੀ - ਇੰਡੀਅਨ ਓਵਰਸੀਜ਼ ਬੈਂਕ ਮਾਰਕੀਟ ਕੈਪ ਦੇ ਲਿਹਾਜ਼ ਨਾਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਚੀਬੱਧ ਜਨਤਕ ਖੇਤਰ ਦਾ ਬੈਂਕ ਬਣ ਗਿਆ ਹੈ। ਬੈਂਕ ਦੀ ਮਾਰਕੀਟ ਕੈਪ ਸ਼ੁੱਕਰਵਾਰ ਨੂੰ 50,000 ਕਰੋੜ ਰੁਪਏ ਤੋਂ ਉਪਰ ਪਹੁੰਚ ਗਈ। ਇਸ ਨੇ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਅਤੇ ਬੈਂਕ ਆਫ਼ ਬੜੌਦਾ (ਬੀਓਬੀ) ਨੂੰ ਪਿੱਛੇ ਛੱਡ ਕੇ ਇਹ ਪ੍ਰਾਪਤੀ ਹਾਸਲ ਕੀਤੀ।
ਬੀ.ਐੱਸ.ਈ. 'ਤੇ ਉਪਲਬਧ ਅੰਕੜਿਆਂ ਅਨੁਸਾਰ ਆਈ.ਓ.ਬੀ. ਦੀ ਮਾਰਕੀਟ ਕੈਪ ਕੱਲ ਦੁਪਹਿਰ, 51,887 ਕਰੋੜ ਰੁਪਏ ਰਿਹਾ, ਜਦੋਂਕਿ ਕਿ ਪੀ ਐਨ ਬੀ ਦਾ, 46,411 ਕਰੋੜ ਰੁਪਏ ਅਤੇ ਬੀਓਬੀ ਦਾ 44,112 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਦਾਲਾਂ ਦੀਆਂ ਵੱਧਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਦੀ ਸਖ਼ਤੀ, ਲਿਆ ਵੱਡਾ ਫ਼ੈਸਲਾ
ਨਿੱਜੀਕਰਨ ਦੀਆਂ ਖ਼ਬਰਾਂ ਕਾਰਨ ਪਿਛਲੇ ਇੱਕ ਮਹੀਨੇ ਵਿੱਚ ਇੰਡੀਅਨ ਓਵਰਸੀਜ਼ ਬੈਂਕ ਦੇ ਸ਼ੇਅਰਾਂ ਵਿੱਚ 57 ਫੀਸਦ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਪੀ.ਐੱਨ.ਬੀ. ਦਾ ਮਾਰਕੀਟ ਕੈਪ 46,411 ਕਰੋੜ ਰੁਪਏ ਅਤੇ ਬੈਂਕ ਆਫ਼ ਬੜੌਦਾ ਦਾ 44,112 ਕਰੋੜ ਰੁਪਏ ਹੈ। ਐੱਸ.ਬੀ.ਆਈ. (378,894.38 ਕਰੋੜ ਰੁਪਏ) ਮਾਰਕੀਟ ਕੈਪ ਦੇ ਲਿਹਾਜ਼ ਨਾਲ ਪਹਿਲੇ ਨੰਬਰ 'ਤੇ ਹੈ। ਪਿਛਲੇ ਇੱਕ ਮਹੀਨੇ ਵਿਚ ਪੀਐਨਬੀ ਦੇ ਸਟਾਕ ਵਿੱਚ 4 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਜਦੋਂ ਕਿ ਬੀ.ਓ.ਬੀ. ਦਾ ਸਟਾਕ 5 ਪ੍ਰਤੀਸ਼ਤ ਵਧਿਆ ਹੈ। ਇਸ ਸਮੇਂ ਦੌਰਾਨ ਬੀ.ਐਸ.ਸੀ. ਸੈਂਸੇਕਸ 1% ਵਧਿਆ ਹੈ।
ਨਿੱਜੀਕਰਨ ਕਾਰਨ ਆਈ ਤੇਜ਼ੀ
ਆਈ.ਓ.ਬੀ. ਸਟਾਕ ਨੇ 30 ਜੂਨ, 2021 ਨੂੰ ਚਾਰ ਸਾਲ ਦੀ ਉੱਚੀ ਛਲਾਂਗ ਲਗਾਈ ਸੀ ਜੋ ਮਈ 2017 ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਸੀ। ਆਈ.ਓ.ਬੀ. ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦਾ ਪੀਐਸਬੀ ਨਿੱਜੀਕਰਨ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਨਿੱਜੀਕਰਨ ਕੀਤਾ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦੇ ਕਾਰਨ ਇਸ ਵਿਚ ਤੇਜ਼ੀ ਆਈ ਹੈ। ਵਿੱਤੀ ਤੌਰ 'ਤੇ, ਆਈਓਬੀ ਦਾ ਮੁਨਾਫਾ ਜਨਵਰੀ-ਮਾਰਚ ਦੀ ਤਿਮਾਹੀ (Q4FY21) ਵਿਚ ਦੋ ਗੁਣਾ ਵੱਧ ਕੇ 350 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਬੈਂਕ ਨੇ 144 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਹਾਲਾਂਕਿ, ਪਿਛਲੇ ਸਾਲ ਦੀ ਤਿਮਾਹੀ ਦੇ ਮੁਕਾਬਲੇ ਸ਼ੁੱਧ ਵਿਆਜ ਆਮਦਨੀ 8.4% ਘੱਟ ਕੇ 1,403 ਕਰੋੜ ਰੁਪਏ ਰਹੀ, ਜਦੋਂ ਕਿ ਗੈਰ-ਵਿਆਜ ਆਮਦਨੀ 93.5% ਵਧ ਕੇ 2,016 ਕਰੋੜ ਰੁਪਏ ਰਹੀ।
ਇਹ ਵੀ ਪੜ੍ਹੋ : Paytm ਦੇਵੇਗਾ 50 ਕਰੋੜ ਰੁਪਏ ਦਾ ਕੈਸ਼ਬੈਕ, ਜਾਣੋ ਕਿਸ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PHDCCI ਨੇ ਪਾਲਤੂ ਪਸ਼ੂਆਂ ਦੇ ਭੋਜਨ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਦੱਸੇ ਉਪਾਅ
NEXT STORY