ਨਵੀਂ ਦਿੱਲੀ - ਐਪਲ ਦੀ ਆਈਫੋਨ ਬਣਾਉਣ ਵਾਲੀ ਕੰਪਨੀ Foxconn ਟੈਕਨਾਲੋਜੀ ਗਰੁੱਪ ਭਾਰਤ 'ਚ ਨਿਵੇਸ਼ ਦੀ ਵੱਡੀ ਯੋਜਨਾ ਬਣਾ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਤਾਈਵਾਨ ਦੀ ਇਹ ਕੰਪਨੀ ਭਾਰਤ 'ਚ ਆਪਣਾ ਨਿਵੇਸ਼ ਦੁੱਗਣਾ ਕਰਨ ਦੇ ਨਾਲ-ਨਾਲ ਰੁਜ਼ਗਾਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹਾ ਚੀਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਕਾਰਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਭਾਰਤ ਵਿੱਚ Foxconn ਦੇ ਪ੍ਰਤੀਨਿਧੀ ਵੀ ਲੀ ਨੇ ਇੱਕ ਲਿੰਕਡਇਨ ਪੋਸਟ ਵਿੱਚ ਕਿਹਾ ਕਿ ਆਈਫੋਨ ਬਣਾਉਣ ਵਾਲੀ ਇਹ ਕੰਪਨੀ ਦੱਖਣੀ ਏਸ਼ੀਆਈ ਦੇਸ਼ ਵਿੱਚ ਆਪਣੇ ਕਾਰੋਬਾਰ ਦਾ ਆਕਾਰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਉਹਨਾਂ ਦੀ ਯੋਜਨਾ ਕੀ ਹੋਵੇਗੀ ਅਤੇ ਹੋਰ ਕਿੰਨਾ ਪੈਸਾ ਨਿਵੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਲੀ ਨੇ ਪੋਸਟ 'ਚ ਲਿਖਿਆ ਕਿ, 'ਭਾਰਤ 'ਚ ਰੋਜ਼ਗਾਰ, FDI ਅਤੇ ਵਪਾਰ ਦਾ ਆਕਾਰ ਦੁੱਗਣਾ ਕਰਨ ਦਾ ਟੀਚਾ ਰੱਖਦੇ ਹੋਏ ਅਸੀਂ ਤੁਹਾਨੂੰ ਅਗਲੇ ਸਾਲ ਜਨਮਦਿਨ ਦਾ ਵੱਡਾ ਤੋਹਫਾ ਦੇਣ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗੇ।'
ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼
ਬਲੂਮਬਰਗ ਦੀ ਰਿਪੋਰਟ ਅਨੁਸਾਰ, ਤਾਈਵਾਨੀ ਕੰਪਨੀ ਦੀ ਨਿਵੇਸ਼ ਯੋਜਨਾਵਾਂ ਵਿੱਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਹਵਾਈ ਅੱਡੇ ਦੇ ਨੇੜੇ 300 ਏਕੜ ਦੀ ਜਗ੍ਹਾ ਸ਼ਾਮਲ ਹੈ। ਉਸ ਪਲਾਂਟ ਵਿੱਚ ਆਈਫੋਨ ਅਸੈਂਬਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਲਗਭਗ 100,000 ਲੋਕਾਂ ਨੂੰ ਨੌਕਰੀਆਂ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ Foxconn ਆਪਣੀ ਪ੍ਰਮੁੱਖ ਇਕਾਈ Hon Hai Precision Industry Company ਲਈ ਵੀ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
Foxconn ਦਾ ਭਾਰਤ ਵਿੱਚ ਵਿਸਤਾਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਿਵੇਂ ਚੀਨ ਨੂੰ ਖਪਤਕਾਰ ਇਲੈਕਟ੍ਰੋਨਿਕਸ ਦੇ ਵਿਸ਼ਵ ਦੇ ਸਭ ਤੋਂ ਵੱਡੇ ਉਤਪਾਦਕ ਵਜੋਂ ਆਪਣੀ ਸਥਿਤੀ ਗੁਆਉਣ ਦਾ ਖ਼ਤਰਾ ਹੈ। ਐਪਲ ਅਤੇ ਹੋਰ ਅਮਰੀਕੀ ਬ੍ਰਾਂਡ ਹੁਣ ਚਾਹੁੰਦੇ ਹਨ ਕਿ ਉਨ੍ਹਾਂ ਦੇ ਚੀਨੀ ਸਪਲਾਇਰ ਭਾਰਤ ਅਤੇ ਵੀਅਤਨਾਮ ਵਰਗੀਆਂ ਵਿਕਲਪਿਕ ਥਾਵਾਂ 'ਤੇ ਕਾਰੋਬਾਰ ਸ਼ੁਰੂ ਕਰਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
NEXT STORY