ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਜੇਕੇ ਸੀਮੈਂਟ ਦਾ ਮੁਨਾਫਾ 37.8 ਫੀਸਦੀ ਘਟ ਕੇ 49.32 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਜੇਕੇ ਸੀਮੈਂਟ ਦਾ ਮੁਨਾਫਾ 79.32 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਜੇਕੇ ਸੀਮੈਂਟ ਦੀ ਆਮਦਨ 7.1 ਫੀਸਦੀ ਵਧ ਕੇ 1,115.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਜੇਕੇ ਸੀਮੈਂਟ ਦੀ ਆਮਦਨ 1,0415.5 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਜੇਕੇ ਸੀਮੈਂਟ ਦਾ ਐਬਿਟਡਾ 84.2 ਕਰੋੜ ਰੁਪਏ ਤੋਂ ਵਧ ਕੇ 150.3 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਜੇਕੇ ਸੀਮੈਂਟ ਦਾ ਐਬਿਟਡਾ ਮਾਰਜਨ 8.09 ਫੀਸਦੀ ਤੋਂ ਵਧ ਕੇ 13.48 ਫੀਸਦੀ ਰਿਹਾ ਹੈ।
ਹੜਤਾਲ ਖਤਮ ਪਰ ਸਬਜ਼ੀਆਂ ਦੇ ਮੁੱਲ 'ਚ ਕਮੀ ਨਹੀਂ!
NEXT STORY