ਨਵੀਂ ਦਿੱਲੀ - ਪ੍ਰਾਈਵੇਟ ਇਕੁਇਟੀ (ਪੀਈ) ਫਰਮ ਐਵਰਸਟੋਨ ਕੈਪੀਟਲ ਭਾਰਤ ਵਿੱਚ ਬਰਗਰ ਕਿੰਗ ਦੀ ਫਰੈਂਚਾਈਜ਼ੀ ਚਲਾਉਣ ਵਾਲੀ ਕੰਪਨੀ ਰੈਸਟੋਰੈਂਟ ਬ੍ਰਾਂਡ ਏਸ਼ੀਆ (ਆਰਬੀਏ) ਵਿੱਚ ਆਪਣੀ 41 ਫ਼ੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਸ ਦੇ ਲਈ ਕੰਪਨੀ ਜੁਬੀਲੈਂਟ ਫੂਡਵਰਕਸ ਜਾਂ ਯੂਐੱਸ ਸਥਿਤ ਪ੍ਰਾਈਵੇਟ ਇਕਵਿਟੀ ਫਰਮ ਐਡਵੈਂਟ ਇੰਟਰਨੈਸ਼ਨਲ ਦੀ ਅਗਵਾਈ ਵਾਲੇ ਕੰਸੋਰਟੀਅਮ ਨਾਲ ਗੱਲਬਾਤ ਕਰ ਰਹੀ ਹੈ। ਸ਼ੇਅਰ ਦੀ ਕੀਮਤ ਅਨੁਸਾਰ, ਆਰਬੀਏ ਵਿੱਚ ਐਵਰਸਟੋਨ ਦੀ ਹਿੱਸੇਦਾਰੀ ਦੀ ਕੀਮਤ ਲਗਭਗ 2,453 ਕਰੋੜ ਰੁਪਏ ਹੈ।
ਦੱਸ ਦੇਈਏ ਕਿ ਜੇਕਰ ਇਹ ਸੌਦਾ ਮੌਜੂਦਾ ਕੀਮਤਾਂ 'ਤੇ ਚੱਲਦਾ ਹੈ, ਤਾਂ ਇਹ ਬਲੂਮਬਰਗ ਦੇ ਅੰਕੜਿਆਂ ਅਨੁਸਾਰ QSR ਉਦਯੋਗ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਭਾਰਤੀ ਕਵਿੱਕ ਸਰਵਿਸ ਰੈਸਟੋਰੈਂਟ (QSR) ਉਦਯੋਗ ਵਿੱਚ ਨਿਵੇਸ਼ ਕਰਨ ਦੇ ਲਈ ਵਿਦੇਸ਼ੀ ਨਿਵੇਸ਼ਕਾਂ ਵਿੱਚ ਹੋੜ ਮਚੀ ਹੋਈ ਹੈ। ਇਹ ਨਿਵੇਸ਼ਕ ਭਾਰਤੀ ਕੰਪਨੀਆਂ ਦੇ ਅਧਿਕਾਰ ਗ੍ਰਹਿਣ ਕਰ ਰਹੇ ਹਨ, ਕਿਉਂਕਿ ਨੌਜਵਾਨ ਆਬਾਦੀ ਜ਼ਿਆਦਾ ਹੋਣ ਕਾਰਨ ਅਤੇ ਖਰੀਦਦਾਰੀ ਦੀ ਸ਼ਕਤੀ ਵੱਧਣ ਕਾਰਨ ਇਹ ਫਰਮ ਤੇਜ਼ੀ ਨਾਲ ਵਧ ਰਹੀ ਹੈ। ਮੁੱਲਾਂਕਣ ਵਧਣ ਨਾਲ ਉਨ੍ਹਾਂ ਦੀ ਆਮਦਨ ਵੀ ਇਜ਼ਾਫ਼ਾ ਹੋ ਰਿਹਾ ਹੈ।
ਦੂਜੇ ਪਾਸੇ ਬੈਂਕਰਾਂ ਨੇ ਕਿਹਾ ਕਿ ਜੁਬਿਲੈਂਟ ਲੈ ਪਾਸ ਭਾਰਤ ਵਿੱਚ ਡਾਮਿਨੋਜ ਪਿਜ਼ਾ ਦੀ ਫਰੈਂਚਾਈਜ਼ ਪਹਿਲਾਂ ਹੀ ਹੈ। ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਕਲਾਉਡ ਕਿਚਨ ਫਰਮ ਰੈਬਲ ਫੂਡਜ਼ ਪ੍ਰਾਈਵੇਟ ਨੇ ਸਾਵਰੇਨ ਵੇਲਥ ਫੰਡ ਕਤਰ ਇਨਵੈਸਟਮੈਂਟ ਅਥਾਰਟੀ ਦੀ ਅਗਵਾਈ ਵਾਲੇ ਨਿਵੇਸ਼ਕਾਂ ਤੋਂ $ 175 ਮਿਲੀਅਨ ਇਕੱਠੇ ਕੀਤੇ ਹਨ। ਬੰਬਈ ਸਟਾਕ ਐਕਸਚੇਂਜ 'ਤੇ ਸੂਚੀਬੱਧ ਆਰਬੀਏ ਦੇ ਸ਼ੇਅਰ ਸੌਦੇ ਦੀ ਖ਼ਬਰ 'ਤੇ 13 ਫ਼ੀਸਦੀ ਦੇ ਵਾਧੇ ਨਾਲ 121 ਰੁਪਏ 'ਤੇ ਬੰਦ ਹੋਏ। ਲੈਣ-ਦੇਣ ਤੋਂ ਬਾਅਦ, ਮਾਰਕੀਟ ਰੈਗੂਲੇਟਰ ਸੇਬੀ ਦੇ ਟੇਕਓਵਰ ਨਿਯਮਾਂ ਦੇ ਅਨੁਸਾਰ ਘੱਟ ਗਿਣਤੀ ਸ਼ੇਅਰਧਾਰਕਾਂ ਨੂੰ ਇੱਕ ਖੁੱਲੀ ਪੇਸ਼ਕਸ਼ ਕੀਤੀ ਜਾਵੇਗੀ
ਚੀਨ ਨੂੰ ਲੱਗੇਗਾ ਇਕ ਹੋਰ ਝਟਕਾ, ਭਾਰਤ ’ਚ ਹੁਣ ਐਪਲ ਦੇ ਰਾਹ ’ਤੇ ਟੈਸਲਾ
NEXT STORY