ਨਵੀਂ ਦਿੱਲੀ - ਦੇਸ਼ ਵਿੱਚ ਕਰੋੜਾਂ ਨੌਕਰੀ ਕਰਨ ਵਾਲੇ ਲੋਕਾਂ ਦੇ ਪੀਐਫ ਖਾਤੇ ਬਣੇ ਹੋਏ ਹਨ। ਹਰ ਮਹੀਨੇ ਕਰਮਚਾਰੀ ਦੀ ਆਮਦਨ ਦਾ ਕੁਝ ਹਿੱਸਾ ਕੱਟ ਕੇ ਉਸ ਦੇ ਪੀਐੱਫ ਖਾਤੇ 'ਚ ਜਮ੍ਹਾ ਕੀਤਾ ਜਾਂਦਾ ਹੈ। ਇਹ ਪੈਸਾ ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀਆਂ ਦੇ ਜੀਵਨ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਕਰਮਚਾਰੀ ਦੀ ਤਨਖ਼ਾਹ ਦਾ 12 ਫ਼ੀਸਦੀ ਇਸ ਖਾਤੇ ਵਿੱਚ ਜਾਂਦਾ ਹੈ ਅਤੇ ਰੁਜ਼ਗਾਰਦਾਤਾ ਵੀ ਇਹੀ ਰਕਮ ਜਮ੍ਹਾਂ ਕਰਵਾਉਂਦਾ ਹੈ। ਪੀਐਫ ਖਾਤੇ ਵਿੱਚ ਜਮ੍ਹਾਂ ਰਕਮ 'ਤੇ ਭਾਰਤ ਸਰਕਾਰ ਤੋਂ ਵਿਆਜ ਵੀ ਪ੍ਰਾਪਤ ਹੁੰਦਾ ਹੈ। ਇਹ ਸਕੀਮ ਦੇਸ਼ ਦੇ ਸਾਰੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਤੇ ਲਾਗੂ ਹੁੰਦੀ ਹੈ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਹੁਣ ਆਸਾਨੀ ਨਾਲ ਕਢਵਾ ਸਕਦੇ ਹੋ ਪੀਐਫ ਖਾਤੇ ਤੋਂ ਪੈਸੇ
ਜੇਕਰ ਲੋੜ ਹੋਵੇ ਤਾਂ ਤੁਸੀਂ ਆਪਣੇ PF ਖਾਤੇ ਤੋਂ ਆਸਾਨੀ ਨਾਲ ਪੈਸੇ ਕਢਵਾ ਸਕਦੇ ਹੋ। ਹਾਲਾਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੰਪਨੀਆਂ ਕਰਮਚਾਰੀਆਂ ਦੀ ਤਨਖਾਹ 'ਚੋਂ ਪੀਐੱਫ ਕੱਟ ਲੈਂਦੀਆਂ ਹਨ, ਪਰ ਜਮ੍ਹਾ ਨਹੀਂ ਕਰਵਾਉਂਦੀਆਂ। ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ, ਤਾਂ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਆਪਣੇ ਪੀਐੱਫ ਬੈਲੇਂਸ ਦੀ ਜਾਂਚ ਕਰਦੇ ਰਹੋ।
ਇਹ ਵੀ ਪੜ੍ਹੋ : 3 ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਆਈ ਸਭ ਤੋਂ ਵੱਡੀ ਗਿਰਾਵਟ, ਜਾਣੋ ਕਿੰਨੀ ਚੜ੍ਹੇਗੀ ਕੀਮਤ
ਇਸ ਤਰ੍ਹਾਂ ਚੈੱਕ ਕਰੋ ਆਪਣਾ PF ਬੈਲੇਂਸ
ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ EPF ਖਾਤੇ ਦੇ ਬੈਲੇਂਸ ਦੀ ਜਾਂਚ ਨਹੀਂ ਕੀਤੀ ਹੈ, ਤਾਂ ਤੁਸੀਂ ਇਹਨਾਂ 5 ਤਰੀਕਿਆਂ ਨਾਲ ਆਪਣਾ EPF ਬੈਲੇਂਸ ਚੈੱਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ PF ਬੈਲੇਂਸ ਚੈੱਕ ਕਰਨ ਦੇ ਕੁਝ ਆਸਾਨ ਤਰੀਕਿਆਂ ਬਾਰੇ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਕੰਪਨੀ ਤੁਹਾਡੇ PF ਖਾਤੇ 'ਚ ਪੈਸੇ ਜਮ੍ਹਾ ਕਰ ਰਹੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ
PF ਬੈਲੇਂਸ ਚੈੱਕ ਕਰਨ ਦੇ 5 ਆਸਾਨ ਤਰੀਕੇ
ਪੀਐਫ ਬੈਲੇਂਸ ਚੈੱਕ ਕਰਨ ਲਈ, ਆਪਣੇ ਫ਼ੋਨ ਨੰਬਰ ਦੀ ਵਰਤੋਂ ਕਰਕੇ ਆਪਣੇ ਸਮਾਰਟਫੋਨ 'ਤੇ ਉਮੰਗ ਐਪਲੀਕੇਸ਼ਨ 'ਤੇ ਰਜਿਸਟਰ ਕਰੋ। ਤੁਸੀਂ ਇਸ ਐਪ 'ਤੇ ਕਈ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਵਿੱਚ ਦਾਅਵਾ ਕਰਨਾ, ਪਾਸਬੁੱਕ ਦੇਖਣਾ ਸ਼ਾਮਲ ਹੈ।
EPFO ਦੀ ਵੈੱਬਸਾਈਟ www.epfindia.gov.in 'ਤੇ ਲੌਗਇਨ ਕਰੋ ਅਤੇ PF ਪਾਸਬੁੱਕ ਤੱਕ ਪਹੁੰਚ ਕਰਨ ਲਈ ਆਪਣਾ ਯੂਨੀਵਰਸਲ ਖਾਤਾ ਨੰਬਰ (UAN) ਅਤੇ ਪਾਸਵਰਡ ਦਰਜ ਕਰੋ। EPF ਬੈਲੇਂਸ ਨੂੰ ਪਾਸਬੁੱਕ ਵਿੱਚ ਚੈੱਕ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ UAN ਸਾਈਟ 'ਤੇ ਰਜਿਸਟਰਡ ਉਪਭੋਗਤਾ ਹੋ, ਤਾਂ ਤੁਸੀਂ ਆਪਣੇ ਬੈਲੇਂਸ ਦੀ ਜਾਂਚ ਕਰਨ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਦੇ ਸਕਦੇ ਹੋ।
ਇੱਕ ਰਜਿਸਟਰਡ UAN ਸਾਈਟ ਉਪਭੋਗਤਾ ਵਜੋਂ ਬੈਲੇਂਸ ਚੈੱਕ ਕਰਨ ਲਈ, ਤੁਸੀਂ UAN EPFOHO ENG ਨੂੰ 7738299899 'ਤੇ ਸੁਨੇਹਾ ਭੇਜ ਸਕਦੇ ਹੋ। ਹਿੰਦੀ ਵਿੱਚ ਬੈਲੇਂਸ ਚੈੱਕ ਕਰਨ ਲਈ, ਤੁਸੀਂ ਉਸੇ ਨੰਬਰ 'ਤੇ EPFOHO UAN HIN ਲਿਖ ਕੇ SMS ਭੇਜ ਸਕਦੇ ਹੋ।
ਜੇਕਰ ਤੁਸੀਂ ਆਪਣੇ ਫੋਨ 'ਤੇ UMANG ਐਪ ਨੂੰ ਡਾਊਨਲੋਡ ਅਤੇ ਇੰਸਟਾਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ PF ਖਾਤੇ ਦਾ ਬੈਲੇਂਸ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ UMANG ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਡਰ, 2500 ਅੰਕ ਹੋਰ ਡਿੱਗ ਸਕਦੈ ਨਿਫਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ ਜਾਰੀ, ਹਰ ਰੋਜ਼ 2700 ਕਰੋੜ ਰੁਪਏ ਕੱਢ ਰਹੇ ਵਿਦੇਸ਼ੀ ਨਿਵੇਸ਼ਕ
NEXT STORY