ਨਵੀਂ ਦਿੱਲੀ—ਇੰਜੀਨੀਅਰਿੰਗ ਅਤੇ ਨਿਰਮਾਣ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਨੂੰ ਘਰੇਲੂ ਅਤੇ ਕੌਮਾਂਤਰੀ ਦੋਵਾਂ ਬਾਜ਼ਾਰਾਂ ਤੋਂ ਵੱਖ-ਵੱਖ ਖੇਤਰਾਂ 'ਚ ਕਈ ਠੇਕੇ ਮਿਲੇ ਹਨ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਉਸ ਦੇ ਬਿਜਲੀ ਸੰਚਾਰ ਅਤੇ ਵੰਡ ਕਾਰੋਬਾਰ ਨੂੰ ਦੇਸ਼ 'ਚ ਕਈ ਠੇਕੇ ਮਿਲੇ ਹਨ। ਇਸ ਦੇ ਤਹਿਤ ਕੰਪਨੀ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ, ਨਾਸਿਕ ਅਤੇ ਪੁਣੇ ਖੇਤਰਾਂ 'ਚ ਕਿਸਾਨਾਂ ਦੇ ਲਈ ਪ੍ਰਕਾਸ਼ ਪ੍ਰਣਾਲੀ ਸਮੇਤ ਪਾਣੀ ਦੇ ਪੰਪ ਲਗਾਉਣ ਦਾ ਠੇਕਾ ਮਿਲਿਆ ਹੈ। ਕੰਪਨੀ ਨੂੰ ਇਸ ਦੇ ਨਾਲ ਜ਼ਰੂਰੀ ਕੇਬਲ ਦਾ ਵੀ ਕੰਮ ਕਰਨਾ ਹੈ। ਐੱਲ ਐਂਡ ਟੀ ਨੇ ਕਿਹਾ ਕਿ ਉਸ ਨੂੰ ਪੱਛਮੀ ਏਸ਼ੀਆ 'ਚ ਜਾਰੀ ਪ੍ਰਾਜੈਕਟਾਂ ਲਈ ਕਈ ਹੋਰ ਠੇਕੇ ਵੀ ਮਿਲੇ ਹਨ।
ਨਿਰਮਾਣ 'ਚ ਸੁਸਤੀ, ਅਰਥਵਿਵਸਥਾ ਨੂੰ ਚਪਤ
NEXT STORY