ਨਵੀਂ ਦਿੱਲੀ — ਦੁਨੀਆਂ ਦਾ ਹਰ ਵਿਅਕਤੀ ਅਮੀਰ ਬਣਨਾ ਚਾਹੁੰਦਾ ਹੈ। ਆਪਣੀ ਯੋਗਤਾ ਅਨੁਸਾਰ ਹਰ ਕੋਈ ਤਰੱਕੀ ਦੀ ਪੌੜੀ ਚੜ੍ਹ ਕੇ ਮੁਕਾਮ ਹਾਸਲ ਕਰ ਲੈਂਦਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਬੁਹਤ ਸਾਰੇ ਕਰੋੜਪਤੀ-ਅਰਬਪਤੀ ਲੋਕ ਰਹਿੰਦੇ ਹਨ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਜਾਣਦੇ ਵੀ ਨਹੀਂ ਹੋਵਾਂਗੇ। ਜਾਣੋ ਕਿੱਥੇ ਰਹਿੰਦੇ ਹਨ ਇਹ ਅਮੀਰ ਅਤੇ ਕਿੰਨ੍ਹੀ ਹੈ ਇਨ੍ਹਾਂ ਦੀ ਜਾਇਦਾਦ? ਦ ਬੋਸਟਨ ਕੰਸਲਟਿੰਗ ਗਰੁੱਪ ਦੀ ਇਕ ਰਿਪੋਰਟ ਅਨੁਸਾਰ ਇਨ੍ਹਾਂ ਮੁਲਕਾਂ ਦੇ ਲੋਕ ਵਧੇਰੇ ਪ੍ਰਗਤੀਸ਼ੀਲ ਹੁੰਦੇ ਹਨ ਅਤੇ ਉਥੋਂ ਦੇ ਹਾਲਾਤ ਵਧੇਰੇ ਪ੍ਰੇਰਣਾਦਾਇਕ ਹੁੰਦੇ ਹਨ।
ਉੱਤਰ ਅਮਰੀਕਾ ਵਿਚ ਰਹਿੰਦੇ ਹਨ ਸਭ ਤੋਂ ਅਮੀਰ ਪਰਿਵਾਰ
ਇਸ ਰਿਪੋਰਟ 'ਚ 6.43 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਵਾਲੇ ਪਰਿਵਾਰਾਂ ਦੀ ਗਿਣਤੀ ਬਾਰੇ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਦੁਨੀਆਂ ਵਿਚ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਗਿਣਤੀ 1.79 ਕਰੋੜ ਹੈ। ਅਜਿਹੇ ਪਰਿਵਾਰ ਜ਼ਿਆਦਾਤਰ ਅਮਰੀਕਾ ਵਿਚ ਰਹਿੰਦੇ ਹਨ। ਭਾਰਤ ਦਾ ਗੁਆਂਢੀ ਦੇਸ਼ ਚੀਨ ਅਜਿਹੇ ਅਮੀਰ ਪਰਿਵਾਰਾਂ ਦੀ ਗਿਣਤੀ ਵਿਚ ਦੂਸਰੇ ਨੰਬਰ 'ਤੇ ਆਉਂਦਾ ਹੈ।
- ਉੱਤਰੀ ਅਮਰੀਕਾ ਵਿਚ ਦੁਨੀਆਂ ਦੇ ਸਭ ਤੋਂ ਅਮੀਰ ਪਰਿਵਾਰ ਰਹਿੰਦੇ ਹਨ। ਅਜਿਹੇ ਪਰਿਵਾਰਾਂ ਦੀ ਕੁੱਲ ਗਿਣਤੀ 76 ਲੱਖ ਹੈ।
- ਦੂਸਰੇ ਨੰਬਰ 'ਤੇ ਮੌਜੂਦਾ ਏਸ਼ੀਆ-ਪੈਸਿਫਿਕ ਦੀ ਤੁਲਨਾ ਵਿਚ ਇਹ ਸੰਖਿਆ ਦੋਗੁਣੀ ਹੈ। ਦੁਨੀਆਂ ਦੇ ਹਰ 5 ਅਮੀਰਾਂ ਵਿਚੋਂ 2 ਅਮੀਰ ਅਮਰੀਕਾ ਵਿਚ ਰਹਿੰਦੇ ਹਨ।
- ਤੀਸਰੇ ਨੰਬਰ 'ਤੇ ਨਾਮ ਆਉਂਦਾ ਹੈ ਯੂਰਪ ਦਾ, ਜਿਥੇ ਕੁੱਲ 40 ਲੱਖ ਅਮੀਰ ਪਰਿਵਾਰ ਰਹਿੰਦੇ ਹਨ। ਪੱਛਮੀ ਯੂਰਪ ਵਿਚ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸੰਖਿਆ 38 ਲੱਖ ਹੈ, ਜਦੋਂਕਿ ਪੂਰਬੀ ਯੂਰਪ ਵਿਚ ਸਿਰਫ 2 ਲੱਖ ਪਰਿਵਾਰ ਰਹਿੰਦੇ ਹਨ।
- ਰਿਪੋਰਟ ਮੁਤਾਬਕ 6.43 ਕਰੋੜ ਡਾਲਰ ਤੋਂ ਜ਼ਿਆਦਾ ਜਾਇਦਾਦ ਵਾਲੇ ਪਰਿਵਾਰਾਂ ਨੂੰ ਅਮੀਰ ਮੰਨਿਆ ਗਿਆ ਹੈ। ਚੌਥੇ ਨੰਬਰ 'ਤੇ ਨਾਮ ਆਉਂਦਾ ਹੈ ਜਪਾਨ ਦਾ, ਜਿਥੇ 12 ਲੱਖ ਅਮੀਰ ਪਰਿਵਾਰ ਰਹਿੰਦੇ ਹਨ। ਇਸ ਤੋਂ ਬਾਅਦ ਮਿਡਲ ਈਸਟ-ਅਫਰੀਕਾ ਮਹਾਂਦੀਪ ਵਿਚ 8 ਲੱਖ ਅਤੇ ਲੈਟਿਨ ਅਮਰੀਕਾ ਵਿਚ 5 ਲੱਖ ਅਮੀਰ ਪਰਿਵਾਰ ਰਹਿੰਦੇ ਹਨ।
ਦੁਨੀਆਂ ਦੀ ਕੁੱਲ 45 ਫੀਸਦੀ ਜਾਇਦਾਦ 'ਤੇ 1 ਫੀਸਦੀ ਪਰਿਵਾਰ ਦਾ ਕਬਜ਼ਾ ਹੈ। ਇਸ ਦਾ ਮਤਲਬ 1.79 ਕਰੋੜ ਪਰਿਵਾਰਾਂ ਦੀ ਕੁੱਲ ਜਾਇਦਾਦ 166.5 ਲੱਖ ਕਰੋੜ ਡਾਲਰ ਹੈ। ਰਿਪੋਰਟ ਮੁਤਾਬਕ ਇਹ ਜਾਇਦਾਦ 2021 ਤੱਕ ਵਧ ਕੇ 50 ਫੀਸਦੀ ਤੋਂ ਜ਼ਿਆਦਾ ਹੋ ਜਾਵੇਗੀ। ਜੇਕਰ ਦੇਸ਼ਾਂ ਦੀ ਗੱਲ ਕਰੀਏ ਤਾਂ ਕੁੱਲ ਜਾਇਦਾਦ ਵਿਚੋਂ 55.7 ਲੱਖ ਕਰੋੜ ਡਾਲਰ ਦੇ ਮਾਲਕ ਪਰਿਵਾਰ ਉੱਤਰੀ ਅਮਰੀਕਾ ਵਿਚ ਰਹਿੰਦੇ ਹਨ, ਜੋ ਕਿ ਸਭ ਤੋਂ ਜ਼ਿਆਦਾ ਹਨ। ਦੂਸਰੇ ਨੰਬਰ 'ਤੇ ਯੂਰਪ ਹੈ ਜਿਥੇ 44.1 ਲੱਖ ਕਰੋੜ ਡਾਲਰ ਜਾਇਦਾਦ ਦੇ ਮਾਲਕ ਪਰਿਵਾਰ ਰਹਿੰਦੇ ਹਨ।
ਸਰਕਾਰ ਦੀ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ESOP ਦੇਣ ਦੀ ਯੋਜਨਾ
NEXT STORY