ਨਵੀਂ ਦਿੱਲੀ (ਹਿੰ.) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੋਰੋਨਾ ਮਹਾਮਾਰੀ ਤੋਂ ਪੀੜਤ ਨਿੱਜੀ ਕਰਜ਼ਦਾਤਾ ਅਤੇ ਛੋਟੇ ਕਾਰੋਬਾਰੀਆਂ ਨੂੰ ਇਕ ਵਾਰ ਮੁੜ ਲੋਨ ਰਿਸਟ੍ਰਕਚਰਿੰਗ (ਕਰਜ਼ੇ ਦੇ ਪੁਨਰਗਠਨ) ਯਾਨੀ ਰਿਸਟ੍ਰਚਰਿੰਗ 2.0 ਦੀ ਸਹੂਲਤ ਦਿੱਤੀ ਹੈ। ਅਜਿਹੇ ’ਚ ਜੇ ਤੁਸੀਂ ਕੋਰੋਨਾ ਦੀ ਦੂਜੀ ਲਹਿਰ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਤਾਂ ਤੁਸੀਂ ਆਪਣੇ ਹੋਮ, ਕਾਰ ਜਾਂ ਪਰਸਨਲ ਲੋਨ ਦਾ ਪੁਨਰਗਠਨ ਮੁੜ ਤੋਂ ਕਰਵਾ ਕੇ ਈ. ਐੱਮ. ਆਈ. ਦਾ ਬੋਝ ਘੱਟ ਕਰ ਸਕਦੇ ਹੋ। ਆਰ. ਬੀ. ਆਈ. ਦੀਆਂ ਗਾਈਡਲਾਈਨਜ਼ ਮੁਤਾਬਕ 25 ਕਰੋੜ ਰੁਪਏ ਤੱਕ ਦੇ ਲੋਨ ਦਾ ਪੁਨਰਗਠਨ ਕਰਵਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਦਾਖਲ ਕਰਨੀ ਹੋਵੇਗੀ ਅਰਜ਼ੀ
ਆਰ. ਬੀ. ਆਈ. ਦੇ ਐਲਾਨ ਤੋਂ ਬਾਅਦ ਕਰਜ਼ੇ ਦੇ ਪੁਨਰਗਠਨ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਬੈਂਕ ਨਾਲ ਸੰਪਰਕ ਕਰ ਕੇ ਅਰਜ਼ੀ ਦਾਖਲ ਕਰਨੀ ਹੋਵੇਗੀ। ਬੈਂਕ ਤੁਹਾਡੇ ਵਲੋਂ ਅਰਜ਼ੀ ਮਿਲਣ ’ਤੇ ਆਪਣੇ ਵਲੋਂ ਤੁਹਾਡੇ ਵਿੱਤੀ ਰਿਕਾਰਡ ਅਤੇ ਲੋਨ ਪੁਨਰਗਠਨ ਕਰਵਾਉਣ ਦੇ ਕਾਰਨਾਂ ਦੀ ਜਾਂਚ ਕਰੇਗਾ। ਬੈਂਕ ਸੰਤੁਸ਼ਟ ਹੋਣ ’ਤੇ ਤੁਹਾਡੇ ਕੋਲੋਂ ਜ਼ਰੂਰੀ ਦਸਤਾਵੇਜ਼ ਦੀ ਮੰਗ ਕਰੇਗਾ। ਤੁਹਾਡੇ ਜਮ੍ਹਾ ਦਸਤਾਵੇਜ਼ ਅਤੇ ਅਰਜ਼ੀ ਦੀ ਸਫਲ ਤਸਦੀਕ ਤੋਂ ਬਾਅਦ ਲੋਨ ਪੁਨਰਗਠਨ ਕਰਵਾਉਣ ਦੀ ਮਨਜ਼ੂਰੀ ਦੇ ਦੇਵੇਗਾ। ਹਾਲਾਂਕਿ ਅਰਜ਼ੀ ਨੂੰ ਸਵੀਕਾਰ ਅਤੇ ਰੱਦ ਕਰਨ ਦਾ ਅਧਿਕਾਰ ਬੈਂਕ ਕੋਲ ਹੀ ਹੋਵੇਗਾ।
ਇਹ ਵੀ ਪੜ੍ਹੋ ; ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ
ਕੌਣ-ਕੌਣ ਲੈ ਸਕਦੈ ਸਕੀਮ ਦਾ ਲਾਭ
ਲੋਨ ਰਿਸਟ੍ਰਕਚਰਿੰਗ ਨੂੰ ਲੈ ਕੇ ਆਰ. ਬੀ. ਆਈ. ਨੇ ਜੋ ਐਲਾਨ ਕੀਤਾ ਹੈ, ਉਸ ਦੇ ਮੁਤਾਬਕ 25 ਕਰੋੜ ਰੁਪਏ ਤੱਕ ਦੇ ਲੋਨ ਲੈਣ ਵਾਲਿਆਂ ਨੂੰ ਇਸ ਦੂਜੀ ਰਿਸਟ੍ਰਕਚਰਿੰਗ ਦਾ ਲਾਭ ਤਾਂ ਹੀ ਮਿਲੇਗਾ ਜਦੋਂ ਉਸ ਵਿਅਕਤੀ/ਇਕਾਈ ਨੇ 6 ਅਗਸਤ ਨੂੰ ਐਲਾਨ ਕੀਤੇ ਗਏ ਰੈਜ਼ੋਲੇਸ਼ਨ ਫ੍ਰੇਮਵਰਕ ਸਮੇਤ ਕਿਸੇ ਵੀ ਲੋਨ ਰਿਸਟ੍ਰਕਚਰਿੰਗ ਫ੍ਰੇਮਵਰਕ ਦਾ ਲਾਭ ਨਹੀਂ ਲਿਆ ਹੋਵੇਗਾ। ਉਥੇ ਹੀ ਦੂਜੀ ਵਾਰ ਲੋਨ ਰਿਸਟ੍ਰਕਚਰਿੰਗ ਦਾ ਫਾਇਦਾ ਲੈਣ ਵਾਲਿਆਂ ਲਈ ਬੈਂਕ ਦੋ ਸਾਲ ਦੀ ਮਿਆਦ ਤੱਕ ਰਾਹਤ ਦੇ ਸਕਦੇ ਹਨ। ਸੌਖਾਲੀ ਭਾਸ਼ਾ ’ਚ ਸਮਝੀਏ ਤਾਂ ਪਹਿਲਾਂ ਰਿਸਟ੍ਰਕਚਰਿੰਗ ਪਲਾਨ ਦੇ ਤਹਿਤ 2 ਸਾਲ ’ਚ ਜਿੰਨੀ ਮਿਆਦ ਘੱਟ ਰਹਿ ਗਈ ਸੀ, ਦੂਜੇ ਿਰਸਟ੍ਰਕਚਰਿੰਗ ’ਚ ਸਿਰਫ ਓਨੇ ਹੀ ਸਮੇਂ ਤੱਕ ਇਹ ਲਾਭ ਮਿਲ ਸਕੇਗਾ। ਵਿਅਕਤੀ/ਇਕਾਈ ਨੂੰ ਪੂਰੇ ਦੋ ਸਾਲ ਦਾ ਲਾਭ ਨਹੀਂ ਮਿਲ ਸਕੇਗਾ। ਇਸ ਤੋਂ ਇਲਾਵਾ ਹੋਰ ਸ਼ਰਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ ; ਜਾਣੋ ਅਕਸ਼ੈ ਤ੍ਰਿਤੀਆ 'ਤੇ ਅੰਮ੍ਰਿਤ ਚੌਘੜੀਆ ਦਾ ਕਦੋਂ ਹੈ ਮਹੂਰਤ ਤੇ ਗੋਲਡ ਖਰੀਦਣ ਦਾ ਸ਼ੁੱਭ ਸਮਾਂ
ਕਦੋਂ ਤੱਕ ਅਰਜ਼ੀ ਦਾਖਲ ਕਰਨ ਦਾ ਮੌਕਾ
ਆਰ. ਬੀ. ਆਈ. ਨੇ ਐਲਾਨ ਦੇ ਨਾਲ ਇਹ ਵੀ ਦੱਸਿਆ ਕਿ ਲੋਨ ਰਿਸਟ੍ਰਕਚਰਿੰਗ ਦੀ ਨਵੀਂ ਵਿਵਸਥਾ ਦੇ ਤਹਿਤ 30 ਸਤੰਬਰ 2021 ਤੱਕ ਹੀ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ। ਜੇ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਕਰਜ਼ਾ ਲੈਣ ਵਾਲੇ ਵਿਅਕਤੀ/ਇਕਾਈ ਨੂੰ 90 ਦਿਨ ਦੇ ਅੰਦਰ ਬੈਂਕਾਂ ਨੂੰ ਇਸ ਨੂੰ ਲਾਗੂ ਕਰਨਾ ਹੋਵੇਗਾ।
ਕੀ ਮੂਲਧਨ ਅਤੇ ਵਿਆਜ ’ਚ ਛੋਟ ਮਿਲੇਗੀ?
ਨਹੀਂ, ਅਜਿਹਾ ਨਹੀਂ ਹੁੰਦਾ ਹੈ। ਕਿਸੇ ਵੀ ਲੋਨ ਪੁਨਰਗਠਨ ਦੇ ਤਹਿਤ ਤੁਸੀਂ ਬੱਸ ਸਮਾਂ ਹੱਦ ਜ਼ਿਆਦਾ ਲੈ ਸਕਦੇ ਹੋਏ। ਇਹ ਇਸ ਲਈ ਕਿ ਤੁਹਾਡੇ ’ਤੇ ਭਾਰੀ ਈ. ਐੱਮ. ਆਈ. ਦਾ ਬੋਝ ਘੱਟ ਹੋ ਜਾਵੇ ਅਤੇ ਤੁਸੀਂ ਲੰਮੇ ਸਮੇਂ ਤੱਕ ਕਿਸ਼ਤ ਭਰ ਸਕੋ।
ਇਹ ਵੀ ਪੜ੍ਹੋ ; ਇਸ ਮਹੀਨੇ ਬੈਂਕ 8 ਦਿਨਾਂ ਲਈ ਰਹਿਣਗੇ ਬੰਦ , ਕੋਰੋਨਾ ਖ਼ੌਫ਼ 'ਚ ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਸੂਚੀ
ਲਾਗਤ ਦਾ ਵੀ ਰੱਖੋ ਖਿਆਲ
ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਲੋਨ ਦਾ ਪੁਨਰਗਠਨ ਕਰਦੇ ਸਮੇਂ ਬੈਂਕ ਪ੍ਰੋਸੈਸਿੰਗ ਫੀਸ ਵਸੂਲ ਕਰਦੇ ਹਨ। ਕਈ ਬੈਂਕ ਵਿਆਜ ਦਰ ’ਚ ਮਾਮੂਲੀ ਵਾਧਾ ਕਰ ਸਕਦੇ ਹਨ। ਅਜਿਹੇ ’ਚ ਜੇ ਤੁਸੀਂ ਆਪਣੀ ਬੱਚਤ ਜਾਂ ਦੂਜੇ ਸ੍ਰੋਤ ਤੋਂ ਈ. ਐੱਮ. ਆਈ. ਦਾ ਭੁਗਤਾਨ ਕਰ ਸਕਦੇ ਹੋ ਤਾਂ ਬਚਣ ਦੀ ਕੋਸ਼ਿਸ਼ ਕਰੋ। ਲੋਨ ਪੁਨਰਗਠਨ ਕਰਵਾਉਣ ਦਾ ਬੁਰਾ ਅਸਰ ਕ੍ਰੈਡਿਟ ਸਕੋਰ ’ਤੇ ਵੀ ਹੁੰਦਾ ਹੈ। ਜੇ ਤੁਸੀਂ ਨੌਕਰੀਪੇਸ਼ਾ ਵਿਅਕਤੀ ਹੋ ਅਤੇ ਰਿਟਾਇਰਮੈਂਟ ਦੇ ਕਰੀਬ ਹੋ ਤਾਂ ਲੋਨ ਪੁਨਰਗਠਨ ਬਦਲ ਨਾਲ ਲੋਨ ਅਦਾ ਕਰਨ ਦੀ ਮਿਆਦ ’ਚ ਸੰਭਾਵਿਤ ਵਿਸਤਾਰ ਬੇਹੱਦ ਜੋਖਮ ਭਰਿਆ ਹੋ ਸਕਦਾ ਹੈ।
ਰਿਸਟ੍ਰਕਚਰਿੰਗ ਦਾ ਮਤਲਬ ਕੀ ਹੈ?
ਜਦੋਂ ਕੋਈ ਵਿਅਕਤੀ ਜਾਂ ਕੰਪਨੀ ਲੋਨ ਲੈਂਦੀ ਹੈ ਤਾਂ ਤੈਅ ਮਿਆਦ ’ਚ ਬੈਂਕ ਨੂੰ ਵਿਆਜ ਸਮੇਤ ਅਦਾ ਕਰਨਾ ਹੁੰਦਾ ਹੈ ਪਰ ਜੇ ਕੋਈ ਮੁਸ਼ਕਲ ਜਾਂ ਐਮਰਜੈਂਸੀ ਵਾਲੀ ਹਾਲਤ ਆ ਜਾਂਦੀ ਹੈ ਤਾਂ ਲੋਨ ਅਦਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਆਰ. ਬੀ. ਆਈ. ਲੋਨ ਰਿਸਟ੍ਰਕਚਰਿੰਗ ਦੀ ਸਹੂਲਤ ਦਿੰਦਾ ਹੈ। ਮੰਨ ਲਓ ਤੁਸੀਂ 60 ਮਹੀਨੇ ਲਈ ਕੋਈ ਲੋਨ ਲਿਆ ਸੀ। ਰਿਸਟ੍ਰਕਚਰਿੰਗ ਦੀ ਸਹੂਲਤ ਦੇ ਤਹਿਤ 60 ਦੀ ਥਾਂ 65 ਜਾਂ 70 ਮਹੀਨੇ ਤੱਕ ਅਦਾ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ ; ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਇਸ ਦਿਨ ਤੋਂ ਸ਼ੁਰੂ ਹੋਵੇਗੀ ਮੁੰਬਈ-ਲੰਡਨ ਉਡਾਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲ, ਡੀਜ਼ਲ 'ਚ ਮਈ 'ਚ ਹੀ ਵੱਡਾ ਵਾਧਾ, ਪੰਜਾਬ 'ਚ 100 ਤੱਕ ਜਾਏਗਾ ਮੁੱਲ!
NEXT STORY