ਨਵੀਂ ਦਿੱਲੀ—ਸੋਸ਼ਲ ਮੀਡੀਆ 'ਤੇ ਕਿਸੇ ਰਾਜਨੀਤਿਕ ਦਲ ਵਿਸ਼ੇਸ਼ ਦੇ ਪੱਖ 'ਚ ਪੋਸਟ ਕਰਨਾ ਯੂਜ਼ਰ ਨੂੰ ਮਹਿੰਗਾ ਪੈ ਸਕਦਾ ਹੈ। ਚੋਣ ਕਮੀਸ਼ਨ ਨੇ ਇਸ ਦੇ ਲਈ ਸਾਈਬਰ ਸੈੱਲ ਦਾ ਗਠਨ ਕੀਤਾ ਹੈ ਅਤੇ ਸੋਸ਼ਲ ਮੀਡੀਆ ਦੇ ਹਰ ਪੋਸਟ 'ਤੇ ਨਜ਼ਰ ਰੱਖੀ ਜਾ ਰਹੀ ਹੈ। ਖਾਸ ਕਰਕੇ ਫੇਸਬੁੱਕ ਅਤੇ ਵਟਸਐਪ 'ਤੇ ਕੀਤੇ ਜਾ ਰਹੇ ਪੋਸਟ 'ਤੇ ਸਾਈਬਰ ਸੈੱਲ ਨਜ਼ਰ ਰੱਖੀ ਰਹੀ ਹੈ।
ਰੋਹਤਾਸ ਜਿਲਾ ਪ੍ਰਸ਼ਾਸਨ ਚੋਣ ਦਾ ਐਲਾਨ ਹੁੰਦੇ ਹੀ ਇਸ 'ਤੇ ਸਰਗਰਮ ਹੋ ਗਈ ਹੈ। ਉੱਥੇ ਫੇਸਬੁੱਕ ਅਤੇ ਵਟਸਐਪ ਗਰੁੱਪ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਰੋਹਤਾਸ ਦੇ ਐੱਸ.ਪੀ. ਸੱਤਿਆਵੀਰ ਸਿੰਘ ਨੇ ਦੱਸਿਆ ਕਿ ਕਿਸੇ ਪਾਰਟੀ ਦੇ ਪੱਖ 'ਚ ਪ੍ਰਚਾਰ ਲਈ ਜੇਕਰ ਕੋਈ ਫੇਸਬੁੱਕ ਜਾਂ ਵਟਸਐਪ ਯੂਜ਼ਰ ਪੋਸਟ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਿਯਮਾ ਮੁਤਾਬਕ ਪਰਮੀਸ਼ਨ ਲੈਣੀ ਹੋਵੇਗੀ। ਆਪਣੇ ਹਰ ਪੋਸਟ ਦੀ ਜਾਣਕਾਰੀ ਸਬੰਧਿਤ ਅਧਿਕਾਰੀ ਨੂੰ ਦੇਣੀ ਹੋਵੇਗੀ।
ਇਸ ਨੂੰ ਸਖਤੀ ਨਾਲ ਪਾਲਣ ਕਰਨ ਲਈ ਜਿਲਾ ਪ੍ਰਸ਼ਾਸਨ ਦਾ ਚੋਣ ਵਿਭਾਗ ਸਰਗਰਮ ਹੈ। ਐੱਸ.ਪੀ. ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪ੍ਰੋਪੇਗੈਂਡਾ ਫੈਲਾਉਣ, ਇਤਰਾਜ਼ਯੋਗ ਟਿੱਪਣੀਆਂ ਅਤੇ ਕਿਸ ਖਾਸ ਦਲ ਉਮੀਦਵਾਰ ਦੇ ਪ੍ਰਚਾਰ ਸਬੰਧਿਤ ਤਸਵੀਰਾਂ-ਵੀਡੀਓ ਪੋਸਟ ਕਰਨ ਵਾਲਿਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਫੇਸਬੁੱਕ ਅਤੇ ਵਟਸਐਪ ਗਰੁੱਪ 'ਤੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਕਾਰਜਕਰਤਾਵਾਂ ਦੁਆਰਾ ਲਗਾਤਾਰ ਆਪਣੀਆਂ ਪਾਰਟੀਆਂ ਦੇ ਪੱਖ 'ਚ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਕੀਤੀਆਂ ਜਾ ਰਹੀਆਂ ਹਨ। ਚੋਣ ਕਮੀਸ਼ਨ ਦੇ ਇਸ ਨਿਰਦੇਸ਼ ਤੋਂ ਬਾਅਦ ਅਜਿਹੀਆਂ ਪੋਸਟਾਂ ਕਰਨ ਵਾਲੇ ਯੂਜ਼ਰਸ ਮੁਸ਼ਕਲ 'ਚ ਪੈ ਸਕਦੇ ਹਨ।
SpiceJet ਨੇ ਰੱਦ ਕੀਤੀਆਂ 14 ਫਲਾਈਟਾਂ, ਯਾਤਰੀਆਂ ਨੂੰ ਟਿਕਟ ਦੇ ਪੈਸੇ ਕੀਤੇ ਜਾਣਗੇ ਰਿਫੰਡ
NEXT STORY