ਨਵੀਂ ਦਿੱਲੀ - ਕੇਂਦਰ ਸਰਕਾਰ ਸੂਖਮ, ਛੋਟੇ ਅਤੇ ਮੱਧਵਰਗੀ ਉਦਯੋਗਾਂ (ਐੱਮ. ਐੱਸ. ਐੱਮ. ਈ.) ਦੀ ਪਰਿਭਾਸ਼ਾ ਬਦਲਣ ਜਾ ਰਹੀ ਹੈ। ਹੁਣ ਤਕ ਪਲਾਂਟ ਅਤੇ ਮਸ਼ੀਨਰੀ 'ਚ ਨਿਵੇਸ਼ ਦੇ ਆਧਾਰ 'ਤੇ ਕਾਰੋਬਾਰੀਆਂ ਦੀ ਸ਼੍ਰੇਣੀ ਤੈਅ ਹੁੰਦੀ ਰਹੀ ਹੈ ਪਰ ਹੁਣ ਸਾਲਾਨਾ ਕਾਰੋਬਾਰ ਦੇ ਆਧਾਰ 'ਤੇ ਸ਼੍ਰੇਣੀ ਤੈਅ ਹੋਵੇਗੀ। ਸਰਕਾਰ ਨੇ ਇਸ ਨਾਲ ਸਬੰਧਤ ਬਿੱਲ ਸੰਸਦ 'ਚ ਪੇਸ਼ ਕੀਤਾ ਹੈ। ਇਸ ਨਾਲ 20 ਲੱਖ ਤੋਂ ਜ਼ਿਆਦਾ ਆਧੁਨਿਕ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਸੂਖਮ, ਛੋਟੇ ਅਤੇ ਮੱਧਵਰਗੀ ਉਦਯੋਗ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਆਧੁਨਿਕ ਕਾਰੋਬਾਰੀ ਪਲਾਂਟ ਅਤੇ ਮਸ਼ੀਨਰੀ 'ਚ ਜ਼ਿਆਦਾ ਨਿਵੇਸ਼ ਕਰਦੇ ਹਨ। ਇਸ ਕਾਰਨ ਕਾਰੋਬਾਰ ਘੱਟ ਹੋਣ ਦੇ ਬਾਵਜੂਦ ਉਹ ਛੋਟੇ ਕਾਰੋਬਾਰੀਆਂ ਦੀ ਸ਼੍ਰੇਣੀ ਤੋਂ ਬਾਹਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਨਹੀਂ ਮਿਲਦੇ। ਉਥੇ ਹੀ ਉਦਯੋਗ ਦੀ ਪਰਿਭਾਸ਼ਾ ਬਦਲਣ ਨਾਲ 20 ਹਜ਼ਾਰ ਯੂਨਿਟ ਇਸ ਸ਼੍ਰੇਣੀ ਤੋਂ ਬਾਹਰ ਹੋ ਜਾਣਗੇ ਕਿਉਂਕਿ ਭਾਵੇਂ ਪਲਾਂਟ ਅਤੇ ਮਸ਼ੀਨਰੀ 'ਚ ਉਨ੍ਹਾਂ ਦਾ ਨਿਵੇਸ਼ ਘੱਟ ਹੈ ਪਰ ਉਨ੍ਹਾਂ ਦਾ ਟਰਨਓਵਰ ਜ਼ਿਆਦਾ ਹੋ ਚੁੱਕਾ ਹੈ। ਨਵੀਂ ਪਰਿਭਾਸ਼ਾ ਕੈਬਨਿਟ 'ਚ ਪਾਸ ਹੋ ਚੁੱਕੀ ਹੈ, ਸਿਰਫ ਸੰਸਦ ਦੀ ਮਨਜ਼ੂਰੀ ਬਾਕੀ ਹੈ।
ਸੇਵਾ ਭੋਜ ਯੋਜਨਾ: ਇਨ੍ਹਾਂ ਨੂੰ ਮਿਲੇਗੀ ਜੀ.ਐੱਸ.ਟੀ. ਛੂਟ
NEXT STORY