ਨਵੀਂ ਦਿੱਲੀ—ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 19 ਫੀਸਦੀ ਵਧੀ ਹੈ। ਇਸ ਸਾਲ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 51,127 ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 42,826 ਗੱਡੀਆਂ ਵੇਚੀਆਂ ਸਨ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 2,300 ਯੂਨਿਟ ਤੋਂ 15 ਫੀਸਦੀ ਵਧ ਕੇ 2,654 ਯੂਨਿਟ ਰਿਹਾ ਹੈ। ਸਾਲਾਨਾ ਆਧਾਰ ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 20,717 ਯੂਨਿਟ ਤੋਂ 8 ਫੀਸਦੀ ਵਧ ਕੇ 22,389 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 16,383 ਯੂਨਿਟ ਤੋਂ 28 ਫੀਸਦੀ ਵਧ ਕੇ 20,946 ਯੂਨਿਟ ਰਹੀ ਹੈ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਮੀਡੀਅਮ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 716 ਯੂਨਿਟ ਤੋਂ 15.6 ਫੀਸਦੀ ਵਧ ਕੇ 828 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 15,667 ਯੂਨਿਟ ਤੋਂ 28.4 ਫੀਸਦੀ ਵਧ ਕੇ 20.118 ਯੂਨਿਟ ਰਹੀ ਹੈ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕੁੱਲ ਟਰੈਕਟਰਾਂ ਦੀ ਵਿਕਰੀ 15,007 ਯੂਨਿਟ ਤੋਂ 36 ਫੀਸਦੀ ਵਧ ਕੇ 20,483 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕੁੱਲ ਟਰੈਕਟਰਾਂ ਦਾ ਐਕਸਪੋਰਟ 1,173 ਯੂਨਿਟ ਤੋਂ 3 ਫੀਸਦੀ ਵਧ ਕੇ 1,203 ਯੂਨਿਟ ਰਿਹਾ ਹੈ।
ਇਸ ਸਾਲ ਜੈੱਟ ਏਅਰਵੇਜ਼ ਤੋਂ ਬਾਹਰ ਨਿਕਲ ਸਕਦੀ ਹੈ ਏਤਿਹਾਦ
NEXT STORY