ਮੁੰਬਈ — ਵਾਹਨ ਖੇਤਰ ਦੀ ਦਿੱਗਜ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਸੋਮਵਾਰ ਨੂੰ ਕਿਹਾ ਕਿ ਉਸਦੇ ਪਿਕਅੱਪ ਵਾਹਨ ਦੀ ਘਰੇਲੂ ਵਿਕਰੀ 2018-19 'ਚ 1.5 ਲੱਖ ਵਾਹਨਾਂ ਦੇ ਪੱਧਰ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਰੀਲੀਜ਼ 'ਚ ਕਿਹਾ ਹੈ ਕਿ 2018-19 'ਚ ਪਿਕਅਪ ਸ਼੍ਰੇਣੀ ਦੇ 1,62,000 ਵਾਹਨਾਂ ਦੀ ਵਿਕਰੀ ਹੋਈ। ਇਸ ਦੀ ਤੁਲਨਾ 'ਚ 2017-18 'ਚ 1,49,121 ਪਿਕਅਪ ਵਾਹਨ ਵਿਕੇ ਸਨ। ਇਸ ਦੌਰਾਨ ਵਿਕਰੀ 'ਚ 9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਪੇਸ਼ ਹੋਣ ਤੋਂ ਬਾਅਦ ਤੋਂ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸਾਲਾਨਾ ਵਿਕਰੀ ਹੈ। ਮਹਿੰਦਰਾ ਦੀ ਪਿਕਅਪ ਸ਼੍ਰੇਣੀ 'ਚ ਬੋਲੈਰੋ ਮੈਕਸੀ ਟਰੱਕ, ਬੋਲੈਰੋ ਪਿਕਅਪ, ਬੋਲੇਰੋ ਕੈਂਪਰ ਅਤੇ ਇੰਪੇਰਿਆ ਵਰਗੇ ਵਾਹਨ ਹਨ। ਜਿਨ੍ਹਾਂ ਦੀ ਵਰਤੋਂ ਮਾਲ ਢੁਲਾਈ ਲਈ ਕੀਤੀ ਜਾਂਦੀ ਹੈ।
ਇਕ ਘਰ ਵੇਚ ਕੇ ਦੂਜਾ ਘਰ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ
NEXT STORY