ਨਵੀਂ ਦਿੱਲੀ - ਵਧਦੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਜਲਦ ਹੀ ਕਾਰ 'ਚ ਸਵਾਰੀਆਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਸਕਦੀ ਹੈ। ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੇਫਟੀ ਬੈਲਟ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਸੀਟ ਬੈਲਟ ਨਾ ਲਗਾਈ ਹੋਵੇ ਤਾਂ ਕਾਰ ਵਿੱਚ ਅਲਾਰਮ ਵੱਜੇਗਾ ਅਤੇ ਇਸ ਦੇ ਨਾਲ ਹੀ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਜਾਵੇਗੀ। ਸਰਕਾਰ ਬੈਕ ਸੀਟ ਬੈਲਟ ਲਗਾਉਣਾ ਲਾਜ਼ਮੀ ਕਰਨ ਜਾ ਰਹੀ ਹੈ। ਪਿਛਲੇ ਸਾਲ ਇਸ ਸਬੰਧੀ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹੁਣ ਸਰਕਾਰ ਇਸ ਨੂੰ ਲਾਗੂ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ
ਟਰਾਂਸਪੋਰਟ ਮੰਤਰਾਲਾ ਵਲੋਂ ਪਹਿਲਾ ਡਰਾਫਟ ਨੋਟੀਫਿਕੇਸ਼ਨ ਸਤੰਬਰ 2023 ਵਿੱਚ ਆਇਆ ਸੀ। ਇਸ ਵਿਚ ਲੋਕਾਂ ਨੂੰ ਸੁਝਾਅ ਅਤੇ ਇਤਰਾਜ਼ ਦਰਜ ਕਰਨ ਲਈ ਸਮਾਂ ਵੀ ਦਿੱਤਾ ਗਿਆ। ਹੁਣ ਸਰਕਾਰ ਪਿਛਲੇ ਯਾਤਰੀਆਂ ਲਈ ਵੀ ਸੀਟ ਬੈਲਟ ਪਹਿਨਣਾ ਲਾਜ਼ਮੀ ਕਰਨ ਜਾ ਰਹੀ ਹੈ। ਮੌਜੂਦਾ ਸਮੇਂ ਜੇਕਰ ਕਾਰ ਵਿਚ ਬੈਠੀਆਂ ਅਗਲੀਆਂ ਸਵਾਰੀਆਂ ਨੇ ਸੀਟ ਬੈਲਟ ਨਹੀਂ ਪਹਿਨੀ ਹੁੰਦੀ ਤਾਂ ਇੱਕ ਅਲਾਰਮ ਵੱਜਦਾ ਹੈ। ਇਹ ਵਿਵਸਥਾ ਹੁਣ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਵੀ ਸ਼ੁਰੂ ਹੋਵੇਗੀ। ਭਾਵ ਪਿਛਲੀ ਸੀਟ 'ਤੇ ਬੈਠਣ ਵਾਲੀਆਂ ਸਵਾਰੀਆਂ ਨੇ ਜੇਕਰ ਬੈਲਟ ਨਹੀਂ ਪਹਿਣੀ ਹੋਵੇਗੀ ਤਾਂ ਅਲਾਰਮ ਵੱਜੇਗਾ। ਸਰਕਾਰ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਜਾਜ਼ਤ ਇਸ ਵਿਵਸਥਾ ਨੂੰ ਸ਼ੁਰੂ ਕਰਨ ਲਈ ਕੁਝ ਮਹੀਨਿਆਂ ਦੀ ਸਮਾਂ ਮਿਆਦ ਦੇ ਸਕਦੀ ਹੈ।
ਇਹ ਵੀ ਪੜ੍ਹੋ : ਥਾਣਿਆਂ 'ਚ ਜ਼ਬਤ ਵਾਹਨਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਛੁਡਵਾਓ ਨਹੀਂ ਤਾਂ ਹੋਵੇਗਾ ਸਕ੍ਰੈਪ
ਇਸ ਕਾਰਨ ਸਰਕਾਰ ਕਰ ਰਹੀ ਸਖ਼ਤ ਕਾਰਵਾਈ
ਸਾਲ 2023 ਵਿੱਚ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਇਰਸ ਮਿਸਤਰੀ ਹਾਦਸੇ ਦੇ ਸਮੇਂ ਪਿਛਲੀ ਸੀਟ 'ਤੇ ਬੈਠੇ ਸਨ ਅਤੇ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਉਸ ਦੇ ਨਾਲ ਪਿਛਲੀ ਸੀਟ 'ਤੇ ਬੈਠੇ ਜਹਾਂਗੀਰ ਪੰਡੋਲੇ ਦੀ ਵੀ ਇਸੇ ਹਾਦਸੇ 'ਚ ਮੌਤ ਹੋ ਗਈ। ਦੋਵਾਂ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ। ਇਸ ਸੜਕ ਹਾਦਸੇ ਵਿੱਚ ਕਾਰ ਚਲਾ ਰਹੀ ਅਨਾਹਿਤਾ ਪੰਡੋਲੇ (55) ਅਤੇ ਉਸ ਦਾ ਪਤੀ ਡੇਰੀਅਸ (60) ਗੰਭੀਰ ਜ਼ਖ਼ਮੀ ਹੋ ਗਏ।
ਲਗਾਇਆ ਜਾਵੇਗਾ ਜੁਰਮਾਨਾ
ਨਿਯਮ ਲਾਗੂ ਹੋਣ ਤੋਂ ਬਾਅਦ ਜੇਕਰ ਕਾਰ 'ਚ ਪਿੱਛੇ ਬੈਠੇ ਵਿਅਕਤੀ ਨੇ ਸੀਟ ਬੈਲਟ ਨਹੀਂ ਲਗਾਈ ਤਾਂ ਸਰਕਾਰ ਭਾਰੀ ਜੁਰਮਾਨੇ ਦੀ ਵਿਵਸਥਾ ਲਾਗੂ ਕਰ ਸਕਦੀ ਹੈ। ਵਧਦੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਸਰਕਾਰ ਪਿਛਲੀ ਸੀਟ ਬੈਲਟ ਨੂੰ ਵੀ ਲਾਜ਼ਮੀ ਕਰਨ ਜਾ ਰਹੀ ਹੈ। ਮੋਟਰ ਵਹੀਕਲ ਐਕਟ ਵਿੱਚ 1000 ਰੁਪਏ ਦਾ ਜੁਰਮਾਨਾ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ : Credit-Debit ਕਾਰਡ ਧਾਰਕਾਂ ਲਈ ਵੱਡੀ ਰਾਹਤ, RBI ਨੇ ਕਾਰਡ ਰੀਨਿਊ ਕਰਨ ਸਮੇਤ ਹੋਰ ਨਵੇਂ ਨਿਯਮ ਕੀਤੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਫਰਵਰੀ 'ਚ 11 ਫ਼ੀਸਦੀ ਵਧੀ : ਸਿਆਮ
NEXT STORY