ਨਵੀਂ ਦਿੱਲੀ—ਦੇਸ਼ ਦੇ ਮੈਨੂਫੈਕਚਰਿੰਗ ਖੇਤਰ ਨੇ ਨਵੰਬਰ 'ਚ ਮਜ਼ਬੂਤ ਵਾਧਾ ਹੋਇਆ ਹੈ। ਇਸਦੀਆਂ ਕਾਰੋਬਾਰੀ ਗਤੀਵਿਧੀਆਂ 'ਚ ਪਿਛਲੇ 13 ਮਹੀਨਿਆਂ 'ਚ ਸਭ ਤੋਂ ਅਧਿਕ ਤੇਜ਼ੀ ਦਰਜ ਕੀਤੀ ਗਈ ਹੈ। ਮਾਲ ਅਤੇ ਸੇਵਾਕਰ ( ਜੀ.ਐੱਸ.ਟੀ) ਦੀਆਂ ਦਰਾਂ 'ਚ ਕਟੌਤੀ ਦਾ ਫਾਇਦਾ ਇਸਨੂੰ ਮਿਲਿਆ ਹੈ ਅਤੇ ਆਰਡਰ ਇਸ ਖੇਤਰ ਨੂੰ ਪ੍ਰਾਪਤ ਹੋਏ ਹਨ। ਇਹ ਸਾਰੀ ਜਾਣਕਾਰੀ ਕੰਪਨੀਆਂ ਦੇ ਖਰੀਦ ਪ੍ਰਬੰਧਕਾਂ ਦੇ ਵਿੱਚ ਕਰਾਏ ਜਾਣ ਵਾਲੇ ਇਕ ਮਾਸਿਕ ਸਰਵੇਖਣ 'ਚ ਸਾਹਮਣੇ ਆਈ ਹੈ।
ਨਿਕੀ ਇੰਡੀਆ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੇਕਸ ( ਪੀ.ਐੱਮ.ਆਈ) ਨਵੰਬਰ 'ਚ ਵਧ ਕੇ 52.6 'ਤੇ ਰਿਹਾ ਹੈ। ਅਕਤੂਬਰ 'ਚ ਇਹ 50.3 'ਤੇ ਸੀ। ਇਹ ਦੇਸ਼ ਦੇ ਮੈਨੂਫੈਕਚਰਿੰਗ ਖੇਤਰ ਦੇ ਪਰਿਚਾਲਨ ਸਥਿਤੀ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ। ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਪੀ.ਐੱਮ.ਆਈ. ਸੂਚਕਾਂਕ 50 ਤੋਂ ਉਪਰ ਰਿਹਾ ਹੈ। ਇਹ ਗਤੀਵਿਧੀਆਂ ਦੇ ਵਿਸਤਾਰ ਦਰਸਾਉਂਦਾ ਹੈ। ਪੀ.ਐੱਮ.ਆਈ. ਦਾ 50 ਤੋਂ ਉਪਰ ਗਤੀਵਿਧੀਆਂ 'ਚ ਵਿਸਤਾਰ ਅਤੇ 50 ਤੋਂ ਥੱਲੇ ਰਹਿਣਾ ਵਾਧਾ ਸੰਕੇਤ ਨੂੰ ਦਰਸਾਉਂਦਾ ਹੈ।
ਸਰਵੇਖਣ 'ਚ ਦੱਸਿਆ ਕਿ ਜੀ.ਐੱਸ.ਟੀ. ਦੀਆਂ ਦਰਾਂ 'ਚ ਕਮੀ ਦੇ ਨਾਲ ਵਧੀ ਮਾਤਰਾ 'ਚ ਆਰਡਰ ਮਿਲਣ ਨਾਲ ਉਤਪਾਦਨ ਬਿਹਤਰ ਹੋਇਆ ਹੈ। ਆਈ.ਐੱਚ.ਐੱਸ. ਮਾਰਕੀਟ 'ਚ ਅਰਥ-ਸ਼ਾਸਤਰੀ ਅਤੇ ਇਸ ਰਿਪੋਰਟ ਦੀ ਲੇਖਿਕਾ ਆਸ਼ਨਾ ਦੋਧਿਆ ਨੇ ਕਿਹਾ,'' ਉਤਪਾਦਨ ਅਤੇ ਨਵੇਂ ਆਰਡਰਾਂ 'ਚ ਇਸ ਮਹੀਨੇ ਹੋਏ ਇਹ ਵਾਧਾ ਅਕਤੂਬਰ 2016 ਦੇ ਬਾਅਦ ਹੁਣ ਤੱਕ ਦੀ ਸਭ ਤੋਂ ਤੇਜ਼ ਵਾਧਾ ਹੋਇਆ। ਇਸਨੂੰ ਜੀ.ਐੱਸ.ਟੀ, ਦੀਆਂ ਦਰਾਂ ਘੱਟ ਹੋਣ ਅਤੇ ਮਜ਼ਬੂਤ ਮੰਗ ਸਥਿਤੀਆਂ ਦਾ ਸਮਰਥਨ ਮਿਲਿਆ ਹੈ।'
ਰਸੋਈ ਗੈਸ ਦੀ ਕੀਮਤ 'ਚ ਵਾਧਾ, ਜਾਣੋ ਕਿੰਨੇ ਵਧੇ ਰੇਟ
NEXT STORY